GURBANI

HOME

 ਸੋਹੰ

ਹਰਿ

ਸਾਡਾ ਮੰਤਵ

ਜੈ ਗੁਰੂਦੇਵ, ਧੰਨ ਗੁਰੂਦੇਵ,                          ਸੋਹੰ         ਜੋ ਬੋਲੇ ਸੋ ਨਿਰਭੈ, ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ

  ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ

 ਇਸ ਸੋਸਾਇਟੀ ਦਾ ਮੁੱਖ ਉਦੇਸ਼ ਅਤੇ ਸੰਦੇਸ਼

 ਇਸ ਦੇਸ਼ ਵਿੱਚ ਵਸਦੀ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੇ ਉਪਰਾਲੇ ਸਦਕਾ ਇਹ ਸੋਸਾਇਟੀ ਸੰਨ ੨੦੦੩ ਵਿੱਚ ਸੰਗਠਿਤ ਕੀਤੀ ਗਈ ਸੀ ਬਹੁਤ ਸਾਰੇ ਸਮਾਜ ਸੇਵਕਾਂ ਅਤੇ ਸਤਿਗੁਰੂ ਜੀ ਦੇ ਸ਼ਰਧਾਲੂਆਂ ਦੀ ਸੇਵਾ ਸਦਕਾ ਹੀ ਇਹ ਸੋਸਾਇਟੀ ਹੋਂਦ ਵਿੱਚ ਸੀ, ਹੈ ਅਤੇ ਹਮੇਸ਼ਾ ਰਹੇਗੀ ਸੋਸਾਇਟੀ ਦੇ ਮੁੱਖ ਉਦੇਸ਼ ਹੇਠਾਂ ਲਿਖੇ ਹਨ :-

  1. ਸਮੂਹ ਸੰਗਤ ਵਿੱਚ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਜੀਵਨ ਜਾਚ ਦਾ ਪ੍ਰਚਾਰ ਕਰਨਾ 

  2. ਆਪਣੇ ਸਮੂਹ ਸਮਾਜ ਦੀ ਏਕਤਾ ਅਤੇ ਭਲਾਈ ਲਈ ਉਪਰਾਲੇ ਕਰਨੇ

  3. ਸਮਾਜ ਭਲਾਈ ਦੇ ਕਾਰਜਾਂ ਲਈ ਉਪਰਾਲੇ ਕਰਨੇ ਜਿਵੇਂ ਕਿ:-

    • ਕੌਮ ਦੇ ਭਵਿਖ (ਬੱਚਿਆਂ) ਦੇ ਦਿਨ ਬਦਨਿ ਘਟ ਰਹੇ ਵਿਦਿਅਕ ਮਿਆਰ ਅਤੇ ਉਸਦੇ ਅਸਰਾਂ ਤੇ ਵਿਚਾਰ, ਗੋਸ਼ਟੀਆਂ ਅਤੇ ਸੈਮੀਨਾਰ ਆਯੋਜਿਤ ਕਰਨੇ ਅਤੇ ਬੇਸਹਾਰਾ ਹੋਣਹਾਰ ਬੱਚਿਆਂ ਦੀ ਪੜਾਈ ਲਈ ਮਾਲੀ ਮਦਦ ਦੀ ਕੋਸ਼ਿਸ਼ ਕਰਨੀ

    • ਗਰੀਬ ਬੇਸਹਾਰਾ ਲੜਕੀਆਂ ਦੀ ਸ਼ਾਦੀ ਵਾਸਤੇ ਮਾਲੀ ਮਦਦ ਦੀ ਕੋਸ਼ਿਸ਼ ਕਰਨੀ ।

    • ਇੱਥੇ ਅਕਾਲ ਚਲਾਣਾ ਕਰ ਜਾਣ ਵਾਲਿਆਂ ਦੀ ਮ੍ਰਿਤਿਕ ਦੇਹ ਘਰ ਵਾਪਿਸ ਭੇਜਣ ਵਿੱਚ ਮਦਦ ਕਰਨੀ ਅਤੇ ਉਸਦੇ ਪਰਵਾਰ ਲਈ ਮਾਲੀ ਮਦਦ ਦੇ ਉਪਰਾਲੇ ਕਰਨਾ

    • ਨਸ਼ਿਆਂ ਵਿੱਚ ਫਸ ਚੁੱਕੇ  ਨੌਜਵਾਨਾਂ ਨੂੰ ਨਸ਼ੇ ਛੱਡਣ ਵਲ ਪ੍ਰੇਰਿਤ ਕਰਨਾ ਅਤੇ ਹੋ ਸਕੇ ਤਾਂ ਨਸ਼ੇ ਛੁਡਾਊ  ਕੈਂਪ ਲਗਾਉਣ ਦੀ ਕੋਸ਼ਿਸ਼ ਕਰਨਾਕਿਸੇ ਵੀ ਤਰਾਂ ਸਮਾਜਿਕ ਬੇਇਨਸਾਫੀ ਦੇ ਸ਼ਿਕਾਰ ਭਰਾਵਾਂ ਦਾ ਸਾਥ ਦੇਣਾ

    •  ਕਿਸੇ ਵੀ ਤਰਾਂ ਦੀਆਂ ਕੁਦਰਤੀ ਆਫਤਾਂ ਵੇਲੇ ਸਮਾਜ ਸੇਵਾ ਕਰਨ ਦੇ ਉਪਰਾਲੇ ਕਰਨੇ

  4. ਸਭ ਧਰਮਾ, ਸੰਤਾ ਮਹਾਂਪੁਰਸ਼ਾ, ਬੁਧੀਜੀਵੀਆਂ, ਸੰਸਥਾਵਾਂ, ਗੁਰੂਘਰਾਂ ਅਤੇ ਵਿਦਵਾਨਾਂ ਦਾ ਸਤਿਕਾਰ ਕਰਨਾ

  5. ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਇਨਕਲਾਬੀ ਸੁਪਨੇ ਬੇਗਮਪੁਰਾ ਸ਼ਹਿਰਵਰਗੇ ਸਮਾਜ ਦੀ ਸਿਰਜਣਾ ਦਾ ਪ੍ਰਚਾਰ ਕਰਨਾ ਉਹ ਬੇਗਮਪੁਰਾ ਜਿਸ ਵਿੱਚ ਜਾਤ ਪਾਤ (ਦੋਮ ਸੇਮ), ਊਚ ਨੀਚ, ਅਤੇ ਫਿਰਕਾਪ੍ਰਸਤੀ ਲਈ ਕੋਈ ਥਾਂ ਨਾ ਹੋਵੇ

  6. ਸਰਵ ਭਾਰਤ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਨੂੰ ਸਮ੍ਰਪਿਤ ਧਾਰਮਿਕ ਅਸਥਾਨਾਂ ਦੀਆਂ ਕਮੇਟੀਆਂ ਨੂੰ ਸਤਿਗੁਰੂ ਜੀ ਵਲੋਂ ਕਹੀ ਗਈ ਪ੍ਰੇਮ ਕੀ ਜੇਵਰੀ ਵਿੱਚ ਪਰੋ ਕੇ ਇਕਮੁੱਠ ਕਰਕੇ ਇਕ ਝੰਡੇ ਹੇਠ ਲਿਆਉਣਾ ਬੇਸ਼ਕ ਕੋਈ ਸ੍ਰੀ ਗੁਰੁ ਰਵਿਦਾਸ ਜੀ ਨਾਮ ਲੇਵਾ ਬੰਦਾ ਜਾਂ ਕਮੇਟੀ, ਭਾਂਵੇ ਕਿਸੇ ਵੀ ਸੰਤ ਮਹਾਪੁਰਸ਼ਾਂ, ਡੇਰੇ ਜਾਂ ਸੰਸਥਾ ਨਾਲ ਜੁੜਿਆ ਹੋਵੇ, ਸਾਡਾ ਉਦੇਸ਼ ਸਾਰੀ ਕੌਮ ਨੂੰ ਸਮਾਜਿਕ ਪ੍ਧਰ ਤੇ ਇਕ ਝੰਡੇ ਹੇਠਾਂ ਲਿਆਉਣਾ ਹੈ ਅਜੋਕੇ ਮੰਦਭਾਗੇ ਹਾਲਾਤਾਂ ਨੂੰ ਵੇਖਦੇ ਹੋਏ ਸ਼ਾਇਦ ਕੌਮ ਲਈ ਡੇਰਿਆਂ, ਮਹਾਂਪੁਰਸ਼ਾਂ ਅਤੇ ਸੰਸਥਾਵਾਂ ਦੇ ਨਾਮ ਤੇ ਜੁੜਨਾ ਜਰ੍ਹਾ ਕੁ ਕਠਿਨ ਹੋਵੇ ਪਰ ਸਮੂਹ ਮਹਾਂਪੁਰਸ਼ਾ, ਸੰਤਾ ਅਤੇ ਸੰਸਥਾਵਾਂ ਦਾ ਸਤਿਕਾਰ ਕਰਦੇ ਹੋਏ ਸਮਾਜਿਕ ਤੌਰ ਤੇ ਇਕ ਝੰਡੇ ਥੱਲੇ ਇਕੱਠੇ ਹੋ ਜਾਣਾ ਤਾਂ ਬਹੁਤ ਹੀ ਅਸਾਨ ਅਤੇ ਕੌਮ ਲਈ ਹਿਤਕਾਰੀ ਹੈ ਜੇਕਰ ਅਸੀ ਸਾਰੇ ਸਮਾਜਿਕ ਤੌਰ ਤੇ ਇਕ ਝੰਡੇ ਹੇਠ ਆ ਜਾਈਏ ਤਾਂ ਬਹੁਤ ਜਲਦੀ ਹੀ ਸਾਰੀ ਕੌਮ ਸਾਰੇ ਪੱਖਾਂ ਤੋਂ ਹੀ ਇਕ ਮੁੱਠ ਹੋ ਕੇ ਇਕ ਅਜਿਹੀ ਤਾਕਤ ਬਣ ਸਕਦੀ ਹੈ ਜੋ ਸਮੂਹ ਭਾਰਤ ਵਿੱਚ ਆਪਣੀ ਮਰਜ਼ੀ ਅਤੇ ਸ਼ਾਨ ਦਾ ਜੀਵਨ ਜੀ ਸਕਦੀ ਹੈ ਸੋ ਆਉ ਰਲ ਮਿਲ ਕੇ ਸਮਾਜਿਕ ਤੌਰ ਤੇ ਇੱਕਠੇ ਹੋ ਕੇ ਇਕ ਵਿਲੱਖਣੇ ਸਮਾਜ, ਸਤਿਗੁਰਾਂ ਵਲੋਂ ਦੇਖੇ ਗਏ ਬੇਗਮਪੁਰੇ ਦੇ ਸੁਪਨੇ ਨੂੰ ਸਾਕਾਰ ਕਰਕੇ ਆਪਣੇ ਰਹਿਬਰਾਂ ਦਾ ਧੰਨਵਾਦ ਕਰਨ ਦੀ ਇਕ ਕੋਸ਼ਿਸ਼ ਤਾਂ ਕਰੀਏ

  7. ਅਸਾਂ ਸਾਰਿਆਂ ਨੇ ਰਲ ਮਿਲ ਕੇ ਇਕ ਵਚਨਬੱਧ ਹੋਣਾ ਅਤੇ ਆਪਣੇ ਇਸ਼ਟ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਯਾਦ ਕਰਦਿਆਂ ਹੋਇਆਂ ਇਕ ਪ੍ਰਣ ਕਰਨਾ ਹੈ ਕਿ ਸਾਡਾ ਮੰਤਵ ਸਿਰਫ ਅਤੇ ਸਿਰਫ ਸਮੂਹ ਸਾਧ ਸੰਗਤ ਨੂੰ ਇਕ ਝੰਡੇ ਹੇਠ ਲਿਆਉਣਾ ਹੈ ਸਾਡਾ ਮੰਤਵ ਰਾਜਨੀਤਕ, ਸੁਆਰਥੀ, ਕਿਸੇ ਨੂੰ ਨੀਚਾ ਦਿਖਾਣ ਵਾਲਾ, ਕਿਸੇ ਦੇ ਵਿਰੁ੍ਧ, ਕਿਸੇ ਵੀ ਧਰਮ ਦੇ ਖਿਲਾਫ, ਕਿਸੇ ਵੀ ਮਹਾਂਪੁਰਸ਼ ਦੇ ਖਿਲਾਫ ਅਤੇ ਕਿਸੇ ਵੀ ਇਕ ਸੰਸਥਾ ਦੇ ਪੱਖ ਵਿੱਚ ਨਹੀ ਹੈ ਸਾਡਾ ਮੰਤਵ, ਸਾਡਾ ਉਦੇਸ਼ ਅਤੇ ਸਾਡਾ ਉਪਰਾਲਾ ਸਮੂਹ ਸੰਗਤਾਂ ਨੂੰ ਸਰਬੱਤ ਦੇ ਭਲੇ ਲਈ ਕੌਮ ਨੂੰ ਇਕਮੁ੍ਠ ਕਰਨ ਦੀ ਕੋਸ਼ਿਸ਼ ਹੈ

ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਬੇਨਤੀ ਹੈ ਕਿ ਉਪ੍ਰੋਕਤ ਉਦੇਸ਼ਾਂ ਨੂੰ ਵਿਚਾਰਦੇ ਹੋਏ ਸ੍ਰੀ ਗਰੂ ਰਵਿਦਾਸ ਵੈਲਫੇਅਰ ਸੋਸਾਇਟੀ ਦਾ ਅੰਗ ਬਨਣ ਦੀ ਕਿਰਪਾ ਕਰੋ ਜੀ ਸੰਗਤ ਵਲੋਂ ਕਮੇਟੀ ਦੇ ਮੰਤਵਾਂ ਸਬੰਧੀ ਹਰ ਤਰਾਂ ਦੇ ਵਿਚਾਰਾਂ ਅਤੇ ਤਬਦੀਲੀਆਂ ਵਾਲੇ ਸੁਝਾਵਾਂ ਦਾ ਹਾਰਦਿਕ ਸੁਆਗਤ ਹੋਵੇਗਾ ਅਤੇ ਸੰਗਤ ਵਲੋਂ ਪੇਸ਼ ਕੀਤੇ ਸਮਾਜ ਸੁਧਾਰਿਕ ਅਤੇ ਜੋੜਨ ਵਾਲੇ ਵਿਚਾਰਾਂ  ਨੂੰ ਅਪਨਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾਵੇਗੀ ਸੋਸਾਇਟੀ ਦੀ ਵੈਬਸਾਇਟ ਦਾ ਪਤਾ ਇਹ ਹੈ  www.upkaar.com

  “ਜੋ ਬੋਲੇ ਸੋ ਨਿਰਭੈ, ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ”                  “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ

  ਰੂਪ ਸਿੱਧੂ 

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ