UPKAAR

WEBSITE BY SHRI GURU RAVIDAS WELFARE SOCIETY

HOME PAGE

ABOUT US

LITERATURE

BANI

GALLERY

FONTS 

CONTACT US

Discussions


ਕੀ ਅਸੀ ਸਤਿਗੁਰਾਂ ਦੀ ਲਿਖੀ ਹੋਈ ਆਰਤੀ ਦਾ ਗਾਇਨ ਕਰਦੇ ਸਮੇਂ ਉਨ੍ਹਾਂ ਸੱਭ ਝੂਠੇ ਸਗਲ ਪਸਾਰਿਆਂ ਤੋ ਬਚਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦਾ ਜ਼ਿਕਰ ਸਤਿਗੁਰਾਂ ਨੇ ਆਪਣੀ ਇਸ ਬਾਣੀ ਵਿੱਚ ਕੀਤਾ ਹੈ ? ਕੀ ਅਸੀ ਆਰਤੀ ਕਰਨ ਵੇਲੇ ਉਹ ਸੱਭ ਕਰਮ-ਕਾਂਡ ਕਰਨੇ ਛੱਡ ਦਿੱਤੇ ਹਨ ਜਿਨ੍ਹਾਂ ਦਾ ਖੰਡਨ ਕਰਦੇ ਹੋਇਆਂ ਸਤਿਗੁਰਾਂ ਨੇ ਉਸ ਪ੍ਰਭੂ ਦੇ ਨਾਮ ਨੂੰ ਹੀ ਸਰੇਸ਼ਟ ਕਿਹਾ ਹੈ ?

 ਇਸ ਸਬੰਧ ਵਿੱਚ ਆਪਣੇ ਵਿਚਾਰ ਹੇਠ ਲਿਖੇ ਖਾਨੇ ਵਿੱਚ ਲਿਖਕੇ ਸਬਮਿਟ ਕਰੋ ਜੀ । ਕਿਰਪਾ ਕਰਕੇ ਆਪਣਾ ਨਾਮ ਤੇ ਪਤਾ ਆਪਣੇ  ਵਿਚਾਰਾਂ ਦੇ ਨਾਲ ਜ਼ਰੂਰ ਲਿਖ ਦੇਣਾ ਜੀ । ਆਪਜੀ ਦੇ ਅਣਮੁੱਲੇ ਵਿਚਾਰ ਸੰਗਤਾਂ ਦੇ ਸਨਮੁਖ ਰੱਖੇ ਜਾਣਗੇ ਜੀ । ਆਪਣੇ ਵਿਚਾਰ ਲਿਖਣ ਤੋਂ ਬਾਦ ਉਨ੍ਹਾਂ ਨੂੰ ਅਤੇ ਹੋਰ ਪਾਠਕਾਂ ਦੇ ਜੁਆਬ ਪੜ੍ਹਨ ਲਈ ਇਸ ਪੇਜ ਨੂੰ ਰੀਫਰੈਸ਼ ਕਰੋ ਜੀ । ਤਦ ਹੀ ਤੁਸੀ ਆਪਣੇ ਵਿਚਾਰ ਤੇ ਜੁਆਬ ਇਸ ਸਫੇ ਤੇ, ਹੇਠਾਂ ਪੜ੍ਹ ਸਕੋਗੇ ਜੀ । ਜੈ ਗੁਰੂਦੇਵ

 


Author information goes here.
Copyright © 2003 [www.upkaar.com]. All rights reserved.
Revised: 07/14/14

ਅਗਰ ਕੋਈ ਇਸ ਆਰਤੀ ਦੇ ਮਤਲਬ ਸਮਝ ਲਵੇ ਤਾਂ ਸ਼ਾਇਦ ਉਸਨੂੰ ਸਮਝ ਤਾਂ ਆ ਜਾਵੇਗਾ ਪਰ ਸਾਡੀ ਸੋਚ ਇਸ ਤਰਾਂ ਦੀ ਬਣ ਚੁੱਕੀ ਹੈ ਕਿ ਸ਼ੀਂ ਅੱਜ ਵੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਆਹੈ। ਤੀ ਵੇਲੇ ਘੱਟ ਤੋਂ ਘੱਟ ਜੋਤ ਅਤੇ ਫੁੱਲ ਤਾਂ ਵਰਤ ਹੀ ਲੈਂਦੇ ਹਾਂ, ਸੋ ਏਨਾ ਤਾਂ ਮਾਫ ਹੋਨਾ ਚਾਹੀਦਾ ਹੈ ਜੀ, ਇਹ ਤਾਂ ਸ਼ਰਧਾ ਹੈ। 

ਗੁਰਦੇਵ ਸਿੰਘ : 9417450929 ਮੁਹੱਲਾ ਸ਼੍ਰੀ ਗੁਰੂ ਰਵਿਦਾਸ ਨਗਰ, ਹੁਸ਼ਿਆਰ ਪੁਰ , ਪੰਜਾਬ 2 ਮਾਰਚ , 2013  1:44:35 AM

ਵੀਰ ਗੁਰਦੇਵ ਸਿੰਘ ਜੀ, ਸਾਡੀ ਸ਼ਰਧਾ ਸਤਿਗੁਰਾਂ ਦੇ ਹੁਕਮਾਂ ਦੀ ਉਲੰਘਣਾ ਕਰਕੇ ਹੀ ਕਿਉਂ ਬਣਦੀ ਹੈ? ਕੀ ਇਸ ਤਰਾਂ ਨਹੀ ਹੋ ਸਕਦਾ ਕਿ ਅਸੀਂ ਸਤਿਗੁਰਾਂ ਦੇ ਇਸ ਹੁਕਮ ਨੂੰ ਸੰਪੂਰਣ ਰੂਪ ਵਿੱਚ ਮੰਨਕੇ ਸੱਚੀ ਸ਼ਰਧਾ ਦਿਖਾਈਏ ? : ਐਡੀਟਰ, ਉਪਕਾਰ.ਕੋਮ