}
                                                                           

News

Home


ਪਿੰਡ ਕੋਟ ਕਲਾਂ ਦੇ ਸੁਖਵਿੰਦਰ ਸਿੰਘ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ

17 ਜੁਲਾਈ, 2019 ( ਅਜਮਾਨ) ਪਿੰਡ ਕੋਟ ਕਲਾਂ ਦੇ ਸੁਖਵਿੰਦਰ ਸਿੰਘ ਸਪੁੱਤਰ ਸ਼੍ਰੀ ਸ਼ਰਧਾ ਰਾਮ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ ਸੁਖਵਿੰਦਰ ਸਿੰਘ ਏਥੋਂ ਦੇ ਰਸ ਅਲ ਖੇਮਾਂ ਸ਼ਹਿਰ ਵਿਖੇ ਕੰਮ ਕਰਦਾ ਸੀ।  ਕੁੱਝ ਅਰਸਾ ਪਹਿਲਾਂ ਉਸਨੇ ਆਪਣੀ ਕੰਪਣੀ ਛੱਡ ਦਿੱਤੀ ਸੀ ਅਤੇ ਕੰਪਣੀ ਨੇ ਸਬੰਧਿਤ ਅਦਾਰਿਆਂ ਨੂੰ ਸੂਚਿਤ ਵੀ ਕਰ ਦਿੱਤਾ ਸੀ। 22 ਜੂੰਨ ਨੂੰ ਸੁਖਵਿੱਦਰ ਸਿੰਘ ਨੂੰ ਰਾਸ ਅਲ ਖੇਮਾਂ ਵਿਖੇ ਮਿਰਤਕ ਪਾਇਆ ਗਿਆ ਸੀ। ਮਿਰਤਕ ਦੇ ਭਰਾ ਨੇ 28 ਜੂੰਨ  ਰੂਪ ਸਿੱਧੂ ਨੂੰ ਸੰਪਰਕ ਕਰਕੇ ਇਸ ਘਟਨਾ ਬਾਰੇ ਦੱਸਿਆ ਅਤੇ ਮਿਰਤਕ ਦੇਹ ਵਾਪਿਸ ਭੇਜਣ ਵਿੱਚ ਮਦਦ ਲਈ ਬੇਨਤੀ ਕੀਤੀ। ਮਿਰਤਕ ਦੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਨੂੰ ਕਈ ਦਿਨ ਲੱਗ ਗਏ। ਮਿਰਤਕ ਦੇ ਪਰਿਵਾਰ ਦੀ ਬੇਨਤੀ ਅਨੁਸਾਰ ਭਾਰਤੀ ਕੌਂਸਲਖਾਨੇ ਨੂੰ ਮਿਰਤਕ ਦੇਹ ਪੰਜਾਬ ਭੇਜਣ ਲਈ ਮਾਲੀ ਮਦਦ ਲਈ ਲਿਖਿਆ ਗਿਆ। ਰੂਪ ਸਿੱਧੂ ਦੀਆਂ ਕੋਸ਼ਿਸ਼ਾਂ ਨਾਲ ਆਖਿਰਕਾਰ ਅਤੇ ਭਾਰਤੀ ਕੌਂਸੁਲੇਟ ਦੀ ਮਦਦ ਨਾਲ 13 ਜੁਲਾਈ ਨੂੰ ਮਿਰਤਕ ਦੇਹ ਭੇਜਣ ਦੀਆਂ ਕਾਰਵਾਈਆਂ ਮੁਕੰਮਿਲ ਕੀਤੀਆਂ ਗਈਆਂ ਅਤੇ 14 ਜੁਲਾਈ ਨੂੰ ਮਿਰਤਕ ਦੇਹ ਪੰਜਾਬ ਪਹੁੰਚ ਗਈ। ਰੂਪ ਸਿੱਧੂ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਇਟੀ ਅਤੇ ਇੰਡੀਅਨ ਏਸੋਸੀਏਸ਼ਨ ਅਜਮਾਨ ਮਿਰਤਕ ਦੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੈ ਅਤੇ ਮਿਰਤਕ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹੈ।