Upkaar -News                                                                                 Home
ਯੂ ਏ ਈ 'ਚ ਫਸੀ ਹੋਈ ਫਰੀਦਕੋਟ ਜ਼ਿਲੇ ਦੀ ਰਮਨਦੀਪ ਕੌਰ ਨੂੰ ਪੰਜਾਬ ਭੇਜਿਆ ।
  

1 ਜਨਵਰੀ, 2018 (ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਇੰਡੀਅਨ ਏਸੋਸੀਏਸ਼ਨ ਅਜਮਾਨ ਦੇ ਉਪਰਾਲਿਆਂ ਨਾਲ ਤਹਿਸੀਲ ਜੈਤੋ ਜ਼ਿਲਾ ਫਰੀਦਕੋਟ ਦੀ ਇਕ ਮਜਬੂਰ ਲੜਕੀ ਰਮਨਦੀਪ ਨੂੰ ਪੰਜਾਬ ਵਾਪਿਸ ਭੇਜਿਆ ਗਿਆ। ਇਹ ਲੜਕੀ ਕਿਸੇ ਸੁਪਰਮਾਰਕੀਟ ਤੇ ਕੰਮ ਕਰਦੀ ਸੀ ਪਰ ਸਪੌਂਸਰਾਂ ਨਾਲ ਕਿਸੇ ਅਣਬਣ ਤੋਂ ਬਾਦ ਇਹ ਓਥੋਂ ਕੰਮ ਛੱਡਕੇ ਹੋਰ ਕਿਤੇ ਚਲੀ ਗਈ ਸੀ। ਮਾਲਿਕਾਂ ਨੇ ਏਥੋਂ ਦੇ ਕਾਨੂੰਨਾ ਅਨੁਸਾਰ ਇਸਦੀ ਰਿਪੋਰਟ ਲੇਬਰ ਅਤੇ ਇਮੀਗ੍ਰੇਸ਼ਨ ਅਦਾਰਿਆਂ ਵਿਚ ਕਰਵਾ ਦਿੱਤੀ ਸੀ ਜਿਸ ਕਰਕੇ ਇਹ ਲੜਕੀ ਇਨਾਂ ਅਦਾਰਿਆਂ ਨੂੰ ਲੋੜੀਂਦੀ ਸੀ। ਮਾਲਿਕਾਂ ਕੋਲੋਂ ਚਲੇ ਜਾਣ ਤੋਂ ਕਈ ਮਹੀਨੇ ਬਾਦ ਜਦ ਕਿਸੇ ਮਜ਼ਬੂਰੀ ਕਰਕੇ ਇਸਨੇ ਭਾਰਤ ਵਾਪਿਸ ਜਾਣਾ ਸੀ ਤਾਂ ਇਸਦਾ ਵਾਪਿਸ ਆਉਣਾ ਮੁਸ਼ਕਿਲ ਹੋ ਗਿਆ ਕਿਉਂਕਿ ਮਾਲਿਕਾਂ ਵਲੋਂ ਦਰਜ ਕਰਾਈ ਰਿਪੋਰਟ ਕਰਕੇ ਇਹ ਲੜਕੀ  ਗ਼ੈਰ ਕਾਨੂੰਨੀ ਰਹਿ ਰਹੀ ਸੀ।  ਹੁਣ ਉਨਾਂ ਹਾਲਾਤਾਂ ਵਿਚ ਲੜਕੀ ਨੂੰ ਜੇਲ ਜਾਣਾ ਹੀ ਪੈਣਾ ਸੀ।  ਇਸ ਲੜਕੀ ਨੇ ਜਦ ਆਪਣੀ ਸਾਰੀ ਵਿਥਿਆ ਰੂਪ ਸਿੱਧੂ ਨੂੰ ਸੁਣਾਈ ਅਤੇ ਦੱਸਿਆ ਕਿ ਇਸਦੀ ਮਾਂ ਸਖਤ ਬੀਮਾਰ ਹੈ ਤਾਂ ਰੂਪ ਸਿੱਧੂ ਨੇ ਇਸ ਲੜਕੀ ਦੀ ਮਦਦ ਕਰਨੀ ਆਰੰਭ ਕੀਤੀ। ਇਸਦੇ ਮਾਲਿਕਾਂ ਨਾਲ ਸੰਪਰਕ ਕਰਕੇ ਇਸਦਾ ਵੀਜ਼ਾ ਕੈਂਸਲ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ ਦਾ ਪਾਸਪੋਰਟ ਜ਼ਮਾਨਤ ਵਜੋਂ ਇਮੀਗ੍ਰੈਸ਼ਨ ਵਿਚ ਜਮਾ ਕਰਵਾਕੇ ਇਸ ਲੜਕੀ ਨੂੰ ਜੇਲ ਜਾਣ ਤੋਂ ਬਚਾ ਲਿਆ ਗਿਆ ਅਤੇ 29 ਦਿਸੰਬਰ ਰਾਤ 11 ਵਜੇ ਇਸ ਲੜਕੀ ਦੀ ਦਿੱਲੀ ਵਾਸਤੇ ਉਡਾਨ ਕਰਵਾ ਦਿੱਤੀ ਗਈ।  30 ਦਿਸੰਬਰ ਨੂੰ ਸਵੇਰੇ ਇਹ ਲੜਕੀ ਦਿੱਲੀ ਪਹੁੰਚ ਗਈ। 

ਏਥੇ ਇਹ ਵੀ ਦੱਸਣਯੋਗ ਹੈ ਕਿ ਬਹੁਤ ਸਾਰੀਆਂ ਲੜਕੀਆਂ ਏਜੰਟਾਂ ਦੀਆਂ ਗੱਲਾਂ ਵਿਚ ਆਕੇ ਆਪਣੀ ਮਰਜੀ ਨਾਲ ਵਿਜ਼ਟ ਵੀਜ਼ੇ ਤੇ ਯੂ ਏ ਈ ਵਿਚ ਆਕੇ ਫਸਦੀਆਂ ਹਨ। ਸਾਡੀ ਪੰਜਾਬੀਆਂ ਨੂੰ  ਅਗਰ ਕਿਸੇ ਨੇ ਏਥੇ ਕੰਮ ਲਈ ਆਉਣਾ ਹੈ ਤਾਂ ਉਹ ਭਾਰਤ ਸਰਕਾਰ ਅਤੇ ਯੂ ਏ ਈ ਸਰਕਾਰ ਵਲੋਂ ਨਿਯਤ ਕੀਤੇ ਗਏ ਕਾਨੂੰਨਾਂ ਤਹਿਤ ਹੀ ਏਥੇ ਕੰਮ ਕਰਨ ਲਈ ਆਉਣ।