Upkaar -News                                                                                 Home

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨੇ ਇੱਕ ਗ਼ਰੀਬ ਲੜਕੀ ਦੀ ਸ਼ਾਦੀ ਸਮੇਂ ਮਾਲੀ ਮਦਦ ਕੀਤੀ ।

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਡਿਆਲਾ ਦੀ ਇਕ ਬਹੁਤ ਹੀ ਗ਼ਰੀਬ ਘਰ ਦੀ ਲੜਕੀ ਰੇਨੂੰ ਦੀ ਸ਼ਾਦੀ ਸਮੈਂ 11000 (ਗਿਆਰਾਂ ਹਜ਼ਾਰ) ਰੁਪੈ ਦੀ ਮਾਲੀ ਮਦਦ ਭੇਜੀ ਗਈ। ਇਹ ਰਾਸ਼ੀ ਸੁਸਾਇਟੀ ਵਲੋਂ ਸੂਬੇਦਾਰ ਸ਼੍ਰੀ ਗਿਆਨ ਚੰਦ ਜੀ, ਤਿਲਕ ਰਾਜ ਮਾਹੀ ਅਤੇ ਦੀਪਕ ਕੁਮਾਰ ਵਲੋਂ ਲੜਕੀ ਦੀ ਮਾਤਾ ਨੂੰ ਭੇਟ ਕੀਤੀ ਗਈ। ਇਸ ਸਮੇਂ ਬਲਬੀਰ ਚੰਦ, ਰਾਮ ਚੰਦ, ਪਰੇਮ ਚੰਦ, ਰਾਮਾ ਨੰਦ, ਦਿਲਾਵਰ ਮੱਲ ਸਰਪੰਚ, ਰਣਜੀਤ ਕੁਮਾਰ ਅਤੇ ਡਾਕਟਰ ਚਰਨਜੀਤ ਬਿਨਪਾਲਕੇ ਵੀ ਮੌਜੂਦ ਸਨ। ਇਸ ਸੇਵਾ ਲਈ ਮਾਲੀ ਯੋਗਦਾਨ ਭਾਈ ਸੁਰਜੀਤ ਸਿੰਘ ਅਤੇ ਜੰਮੂ ਸ਼ਹਿਰ ਦੀ ਹੋਰ ਸੰਗਤ ਵਲੋਂ ਦਿੱਤਾ ਗਿਆ ਹੈ। ਸੁਸਾਇਟੀ ਜੰਮੂ ਦੀ ਸਮੂਹ ਸੰਗਤ ਦੀ ਬਹੁਤ ਬਹੁਤ ਧੰਨਵਾਦੀ ਹੈ।