}
                                                                           

News

Home


 ਫਗਵਾੜਾ ਦੇ ਵਾਸੀ ਮਨਜੀਤ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ। 

24 ਮਈ 2018 ( ਅਜਮਾਨ) ਫਗਵਾੜਾ ਸ਼ਹਿਰ ਦੇ ਪ੍ਰੇਮ ਪੁਰਾ ਮੁਹੱਲੇ ਦੇ ਵਸਨੀਕ ਮਨਜੀਤ ਦੀ ਮਿਰਤਕ ਦੇਹ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਪੰਜਾਬ ਭੇਜੀ ਗਈ ਮਨਜੀਤ ਯੂ.ਏ.ਈ ਦੇ ਸ਼ਾਰਜਾ ਸ਼ਹਿਰ ਵਿਖੇ  ਬਹੁਤ ਸਾਲਾ ਤੋਂ ਰਹਿ ਰਿਹਾ ਸੀ ਉਹ ਕੰਪਣੀ ਛੱਡ ਕੇ ਤਕਰੀਬਨ 12 ਸਾਲ ਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਨਾਲ ਏਥੇ ਕੰਮ ਕਰ ਰਿਹਾ ਸੀ 16 ਮਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸ਼ਾਰਜਾ ਦੇ ਕੁਵੈਤੀ ਹਸਪਤਾਲ ਵਿਖੇ ਉਸਦੀ ਮੌਤ ਹੋ ਗਈ ਸੀ 20 ਮਈ ਨੂੰ  ਸ਼ਾਰਜਾਹ ਵਿਖੇ ਵਸਦੇ ਸਤਵਿੰਦਰ ਕੁਮਾਰ ਨੇ ਇਸ ਸਬੰਧੀ ਇੰਡੀਅਨ ਏਸੋਸੀਏਸ਼ਨ ਦੇ ਜਨਰਲ ਸਕੱਤਰ ਰੂਪ ਸਿੱਧੂ ਨੁੰ ਇਸ ਬਾਰੇ ਸੂਚਿਤ ਕੀਤਾ ਤਾਂ ਰੂਪ ਸਿੱਧੂ ਨੇ ਮਿਰਤਕ ਦੇਹ ਵਾਪਿਸ ਭੇਜਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗ਼ੈਰ ਕਾਨੂੰਨੀ ਰਹਿ ਰਹੇ ਆਦਮੀ ਦੀ ਮੌਤ ਹੋਣ ਉਪਰੰਤ ਕਾਨੂੰਨੀ ਕਾਰਵਈਆਂ ਕੁਝ ਜ਼ਿਆਦਾ ਹੁੰਦੀਆਂ ਹਨ ਇਨਾਂ ਕਾਰਵਾਈਆਂ ਨੂੰ ਨੇਪਰੇ ਚਾੜਨ ਲਈ ਸਤਵਿੰਦਰ ਕੁਮਾਰ ਅਤੇ ਸੁਖਚੈਨ ਸਿੰਘ ਬਰਾੜ ਨੇ ਵੀ ਬਹੁਤ ਯੋਗਦਾਨ ਪਾਇਆ ਅਤੇ ਆਖਰਕਾਰ ਭਾਰਤੀ ਕੌਂਸਲਖਾਨੇ ਦੀ ਮਦਦ ਨਾਲ 24 ਮਈ ਸ਼ਾਮ ਨੂੰ ਮਨਜੀਤ ਦੀ ਮਿਰਤਕ ਦੇਹ ਪੰਜਾਬ ਭੇਜ ਦਿੱਤੀ ਗਈ  ਦੇਹ ਤਾਬੂਤ ਵਿਚ ਬੰਦ ਕਰਨ ਤੋਂ ਪਹਿਲਾਂ ਮਰਿਆਦਾ ਅਨੁਸਾਰ  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਗ੍ਰੰਥੀ ਕਮਲਰਾਜ ਸਿੰਘ ਵਲੋਂ ਅਰਦਾਸ ਕੀਤੀ ਗਈ ਪਰਮਾਤਮਾ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਦੁਖੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ