}
                                                                           

Articles

Home


ਯੂ.ਏ.ਈ  ਵਿੱਚ ਗ਼ੈਰਕਾਨੂੰਨੀ ਤੌਰ 'ਤੇ ਰਹਿ ਰਹੇ ਵਿਅਕਕਤੀਆਂ  ਲਈ ਆਮ ਮਾਫੀ (ਐਮਨੈਸਟੀ) ਬਾਰੇ ਜਾਣਕਾਰੀ  ਸਬੰਧੀ ਕੁਝ ਸਵਾਲ ਅਤੇ ਜਵਾਬ।

ਸਵਾਲ: ਅਮਨੈਸਟੀ ਦਾ ਸਮਾਂ ਕੀ ਹੈ?

ਜਵਾਬ: ਵਸਨੀਕ 1 ਅਗਸਤ ਤੋਂ 31 ਅਕਤੂਬਰ ਤਕ ਤਿੰਨ ਮਹੀਨਿਆਂ ਲਈ ਅਮਨੈਸਟੀ ਦਾ ਫਾਇਦਾ ਲੈ ਸਕਦੇ ਹਨ।

ਸਵਾਲ: ਅਮਨੈਸਟੀ ਦੇ ਯੋਗ ਕੌਣ ਹਨ? ਇਸਦਾ ਫਾਇਦਾ ਕੌਣ ਕੌਣ ਲੈ ਸਕਦੇ ਹਨ?

ਜਵਾਬ: ਉਹ ਵਿਅਕਤੀ ਜੋ ਦੇਸ਼ ਵਿੱਚ ਗ਼ੈਰਕਾਨੂੰਨੀ ਰਹਿ ਰਹੇ ਹਨ, ਅਮਨੈਸਟੀ ਲਈ ਅਰਜ਼ੀ ਦੇ ਸਕਦੇ ਹਨ।

ਸਵਾਲ: ਗ਼ੈਰਕਾਨੂੰਨੀ ਨਿਵਾਸੀਆਂ ਲਈ ਅਮਨੈਸਟੀ ਅਧੀਨ ਕਿਹੜੇ ਦੋ ਵਿਕਲਪ ਹਨ?

ਜਵਾਬ: ਜੋ ਦੇਸ਼ ਤੋਂ ਬਾਹਰ ਜਾਣ ਦੀ ਇੱਛਾ ਰੱਖਦੇ ਹਨ ਉਹ ਜੁਰਮਾਨੇ ਦੀ ਅਦਾਇਗੀ ਜਾਂ ਜੇਲ ਦੀ ਸਜ਼ਾ ਦਾ ਸਾਹਮਣਾ ਕਰਨ ਤੋਂ ਬਿਨਾਂ ਆਪਣੇ ਦੇਸ਼ ਵਾਪਸ ਜਾ ਸਕਦੇ ਹਨ. ਜਾਂ ਕੋਈ ਵਿਅਕਤੀ ਕਿਸੇ ਸਪੌਂਸਰ ਤੋਂ ਨਵਾਂ ਵੀਜ਼ਾ ਲੈ ਕੇ ਆਪਣੀ ਸਥਿਤੀ ਨੂੰ ਕਾਨੂੰਨੀ ਕਰ ਸਕਦਾ ਹੈ।

ਸਵਾਲ: ਕੀ ਦੇਸ਼ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਮੁਆਫ ਕੀਤਾ ਜਾਵੇਗਾ?

ਜਵਾਬ: ਹਾਂ. ਪਰ ਉਹਨਾਂ ਨੂੰ ਦੋ ਸਾਲ ਲਈ ਯੂ.ਏ.ਈ ਵਿੱਚ ਆਉਣ ਤੋਂ ਮਨਾਹੀ ਹੋਵੇਗੀ।

ਸਵਾਲ: ਕੀ ਅਮਨੈਸਟੀ ਦਾ ਫਾਇਦਾ ਲੈਣ ਵਾਲਿਆਂ ਤੇ ਯੂ.ਏ.ਈ ਵਿਚ ਆਉਣ ਤੇ ਪੱਕੀ ਪਾਬੰਦੀ ਲੱਗ ਜਾਵੇਗੀ?

ਜਵਾਬ: ਨਹੀਂ. ਕੋਈ ਵੀ ਪਾਬੰਦੀ ਨਹੀਂ ਹੋਵੇਗੀ, ਲੋਕ ਜਾਇਜ਼ ਵੀਜੇ 'ਤੇ ਦੇਸ਼ ਵਿੱਚ ਮੁੜ ਦਾਖਲ ਹੋ ਸਕਦੇ ਹਨ।

ਸਵਾਲ: ਕੀ ਬਿਨੈਕਾਰ ਨੂੰ ਆਪਣੇ ਗੈਰਕਾਨੂੰਨੀ ਦਰਜਾ ਸੋਧ ਕਰਨ ਤੋਂ ਪਹਿਲਾਂ ਜੁਰਮਾਨੇ ਦੀ ਅਦਾਇਗੀ ਕਰਨੀ ਹੋਵੇਗੀ?

ਜਵਾਬ: ਅਮਨੈਸਟੀ ਦੇ ਬਿਨੈਕਾਰ ਨੂੰ ਸਾਰੇ ਓਵਰਸਟੇ ਜੁਰਮਾਨੇ ਤੇ ਮੁਆਫੀ ਮਿਲੇਗੀ।

ਸਵਾਲ: ਅਮਨੈਸਟੀ ਸਕੀਮ ਅਧੀਨ ਕਿਹੋ ਜਿਹੇ ਗ਼ੈਰਕਾਨੂੰਨੀ ਲੋਕ ਨਹੀਫਾਇਦਾ ਲੈ ਸਕਣਗੇ।

ਜਵਾਬ: ਜਿਨ੍ਹਾਂ ਲੋਕਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੇ ਖਿਲਾਫ ਕਾਨੂੰਨੀ ਮੁਕੱਦਮੇ ਹਨ ਉਹ ਅਮਨੈਸਟੀ ਲਈ ਯੋਗ ਨਹੀਂ ਹਨ ਬਾਕੀ ਸਾਰੇ ਗ਼ੈਰਕਾਨੂੰਨੀ ਨਿਵਾਸੀ ਅਮਨੈਸਟੀ ਸਕੀਮ ਦਾ ਫਾਇਦਾ ਲੈ ਸਕਦੇ ਹਨ।

ਸਵਾਲ: ਜਿਨ੍ਹਾ ਖਿਲਾਫ਼ ਫਰਾਰ ਹੋਣ ਦੀ ਰਿਪੋਰਟ ਹੋਈ ਹੈ ਕੀ ਉਹ ਅਮਨੈਸਟੀ ਲਈ ਅਰਜ਼ੀ ਦੇ ਸਕਦੇ ਹਨ।

ਜਵਾਬ: ਹਾਂ, ਇਮੀਗਰੇਸ਼ਨ ਅਥਾਰਿਟੀ ਫਰਾਰ ਹੋਣ ਵਾਲੀ ਰਿਪੋਰਟ ਨੂੰ ਹਟਾ ਦੇਵੇਗੀ ਅਤੇ ਪਾਬੰਦੀ ਤੋਂ ਬਗੈਰ ਐਗਜ਼ਿਟ ਪਰਮਿਟ ਜਾਰੀ ਕਰੇਗੀ।

ਸਵਾਲ: ਕੀ ਬਿਨੈਕਾਰ ਆਪਣੀ ਸਥਿਤੀ ਨੂੰ ਬਦਲ ਕੇ ਯੂਏਈ ਵਿਚ ਨੌਕਰੀਆਂ ਲਈ ਅਰਜ਼ੀ ਦੇ ਸਕਦੇ ਹਨ?

ਜਵਾਬ: ਹਾਂ. ਬਿਨੈਕਾਰ ਮਾਨਵ ਸੰਸਾਧਨ ਅਤੇ ਐਮੀਰੀਟਿਸ਼ਨ ਮਨਿਸਟਰੀ ਦੀ ਵੈੱਬਸਾਈਟ ਤੇ ਨੌਕਰੀ ਦੀ ਮਾਰਕੀਟ ਵਿਚ ਰਜਿਸਟਰ ਕਰ ਸਕਦੇ ਹਨ।

ਸਵਾਲ: ਨੌਕਰੀ ਲੱਭਣ ਲਈ ਉਹ ਕਿੰਨੇ ਸਮੇਂ ਤੱਕ ਆਪਣਾ ਰੈਜ਼ੀਡੈਂਟਸ ਸਟੈਂਡਰਡ ਸਥਾਪਤ ਕਰ ਸਕਦੇ ਹਨ?

ਜਵਾਬ: ਰੁਜ਼ਗਾਰ ਦੀ ਤਲਾਸ਼ ਕਰਨ ਵਾਲੇ ਲੋਕ ਨੌਕਰੀ ਲੱਭਣ ਲਈ ਛੇ ਮਹੀਨੇ ਦਾ ਅਸਥਾਈ ਵੀਜ਼ਾ ਲੈ ਸਕਦੇ ਹਨ।

ਸਵਾਲ: ਵਸਨੀਕ ਕਿਵੇਂ ਅਮਨੈਸਟੀ ਲਈ ਅਰਜ਼ੀ ਦੇ ਸਕਦੇ ਹਨ?

ਜਵਾਬ: ਦੇਸ਼ ਤੋਂ ਬਾਹਰ ਜਾਣ ਦੇ ਚਾਹਵਾਨ ਗ਼ੈਰ-ਕਾਨੂੰਨੀ ਵਸਨੀਕ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਅਤੇ ਐਗਜ਼ਿਟ ਪਰਮਿਟ ਪ੍ਰਾਪਤ ਕਰ ਸਕਦੇ ਹਨ।

ਸਵਾਲ: ਨਿਵਾਸੀਆਂ ਨੂੰ ਕਿਹੜੇ ਦਸਤਾਵੇਜ਼ ਜਮ੍ਹਾਂ ਕਰਾਉਣੇ ਜ਼ਰੂਰੀ ਹਨ?

ਜਵਾਬ: ਵਸਨੀਕਾਂ ਨੂੰ ਅਸਲੀ ਪਾਸਪੋਰਟ ਜਾਂ ਈ.ਸੀ. (ਐਮਰਜੈਂਸੀ ਸਰਟੀਫਿਕੇਟ) ਜਮ੍ਹਾਂ ਕਰਾਉਣ ਦੀ ਜ਼ਰੂਰਤ ਹੈ. ਉਨ੍ਹਾਂ ਨੂੰ ਅਰਜ਼ੀ ਦੇ ਨਾਲ ਇਕ ਏਅਰ ਟਿਕਟ ਵੀ ਪੇਸ਼ ਕਰਨੀ ਪਵੇਗੀ।

ਸਵਾਲ: ਐਗਜਿਟ ਪਰਮਿਟ ਲਈ ਅਰਜ਼ੀ ਦੇਣ ਲਈ ਫੀਸ ਕੀ ਹੈ?

ਜਵਾਬ: ਇਸ ਦੇਸ਼ ਤੋਂ ਬਾਹਰ ਜਾਣ ਦੀ ਮੰਨਜੂਰੀ ਪੱਤਰ ਲਈ 220 ਦਿਰਾਮ ਦੀ ਫੀਸ  ਲੱਗੇਗੀ।

ਸਵਾਲ: ਨਿਵਾਸ ਦੀ ਸਥਿਤੀ ਨੂੰ ਸੋਧਣ ਲਈ ਕੀ ਫੀਸ ਹੈ?

ਜਵਾਬ: ਇਸ ਲਈ 500 ਦਿਰਾਮ ਦੀ ਫੀਸ ਲਈ ਜਾਵੇਗੀ।

ਸਵਾਲ: ਕੀ ਪਾਸਪੋਰਟ ਤੋਂ ਬਗ਼ੈਰ ਵੀ ਅਮਨੈਸਟੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ?

ਜਵਾਬ: ਹਾਂ, ਪਾਸਪੋਰਟ ਮਹੀ ਹੋਵੇ ਤਾਂ ਆਉਟ ਪਾਸ ਬਣਵਾਕੇ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ।

ਸਵਾਲ: ਬਾਹਰ ਜਾਣ ਦੀ ਅਰਜ਼ੀ ਪਾਸ ਹੋਣ ਤੋਂ ਬਾਅਦ ਦੇਸ਼ ਤੋਂ ਬਾਹਰ ਜਾਣ ਲਈ ਕਿੰਨਾ ਸਮਾਂ ਮਿਲਦਾ ਹੈ?

ਜਵਾਬ: ਵਿਅਕਤੀਆਂ ਨੂੰ ਨਿਕਾਸ ਦੀ ਅਰਜ਼ੀ ਪਾਸ ਹੋਣ ਦੇ 10 ਦਿਨਾਂ ਦੇ ਅੰਦਰ ਅੰਦਰ ਬਾਹਰ ਜਾਣਾ ਪਵੇਗਾ।  

ਸਵਾਲ: ਜੋ ਵਿਅਕਤੀ ਇਮੀਗ੍ਰੇਸ਼ਨ ਨਹੀ ਆ ਸਕਦੇ ਉਹ ਆਪਣੀਆਂ ਅਰਜ਼ੀਆਂ ਕਿਵੇਂ ਦੇ ਸਕਣਗੇ?

ਜਵਾਬ: ਇਮੀਗ੍ਰੇਸ਼ਨ ਡਾਕਟਰੀ ਰਿਪੋਰਟਾਂ ਜਾਂ ਦੂਤਾਵਾਸ ਜਾਂ ਕੌਂਸਲਖਾਨੇ ਵੱਲੋਂ ਚਿੱਠੀ ਦੇ ਆਧਾਰ ਤੇ ਅਸਥਾਈ ਪਰਮਿਟ ਜਾਰੀ ਕਰੇਗੀ।

ਸਵਾਲ: ਸੰਯੁਕਤ ਅਰਬ ਅਮੀਰਾਤ ਵਿੱਚ ਕਿੰਨੇ ਅਮਨੈਸਟੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ?

ਜਵਾਬ: ਸੰਯੁਕਤ ਅਰਬ ਅਮੀਰਾਤ ਵਿੱਚ ਰੈਜੀਡੈਂਸੀ ਅਤੇ ਵਿਦੇਸ਼ੀ ਮਾਮਲਿਆਂ ਦੇ ਜਨਰਲ ਡਾਇਰੈਕਟਰਾਂ ਦੇ ਕੇਂਦਰਾਂ ਵਿੱਚ ਕੁੱਲ ਨੌਂ ਸੈਂਟਰ ਸਥਾਪਤ ਕੀਤੇ ਗਏ ਹਨ।

ਸਵਾਲ: ਅਬੂ ਧਾਬੀ ਵਿਚ ਸੈਂਟਰ ਕਿੱਥੇ ਹਨ?

ਜਵਾਬ: ਅਲ ਏਨ, ਸ਼ਹਾਮਾ ਅਤੇ ਅਲ ਗਰਬਿਆ ਵਿੱਚ।

ਸਵਾਲ: ਲੋਕ ਦੁਬਈ ਵਿਚ ਆਪਣੇ ਦਸਤਾਵੇਜ਼ ਕਿੱਥੇ ਜਮ੍ਹਾਂ ਕਰ ਸਕਦੇ ਹਨ?

ਜਵਾਬ: ਅਲ ਅਵੀਰ ਆਵਾਸ ਕੇਂਦਰ ਵਿਖੇ (ਅਵੀਰ ਆਉਟ ਜੇਲ ਦੇ ਨਜ਼ਦੀਕ)

ਸਵਾਲ: ਹੋਰ ਅਮੀਰਾਤਾਂ ਲਈ ਕਿਹੜੀ ਥਾਂ ਹੈ?

ਜਵਾਬ: ਅਮਨੈਸਟੀ ਸੈਂਟਰ ਹਰ ਇਮੀਰੇਟ ਦੇ ਮੁੱਖ ਇਮੀਗ੍ਰੇਸ਼ਨ ਦਫ਼ਤਰ ਵਿੱਚ ਸਥਿਤ ਹੈ।

ਸਵਾਲ: ਕੇਂਦਰਾਂ ਦੇ ਸਮੇਂ ਕੀ ਹਨ?

ਜਵਾਬ: ਅਮਨੈਸਟੀ ਸੇਵਾ ਕੇਂਦਰ ਸਵੇਰੇ 8 ਵਜੇ ਤੋਂ 8 ਵਜੇ ਤੱਕ ਖੁੱਲ੍ਹਣਗੇ।

ਸਵਾਲ: ਸੀਰੀਆ ਅਤੇ ਯਮਨ ਵਰਗੇ ਜੰਗੀ ਮੁਲਕਾਂ ਤੋਂ ਆਉਣ ਵਾਲੇ ਪਰਿਵਾਰਾਂ ਨੂੰ ਕੀ ਲਾਭ ਹੋਵੇਗਾ?

ਜਵਾਬ: ਬਿਨਾਂ ਕਿਸੇ ਪਾਬੰਦੀਆਂ ਦੇ ਇਕ ਸਾਲ ਦੇ ਨਿਵਾਸ ਵੀਜ਼ੇ ਦਿੱਤੇ ਜਾਣਗੇ.

ਸਵਾਲ: ਕੀ ਕੋਈ ਵੀ ਵਿਅਕਤੀ ਕਿਸੇ ਵੀ ਅਮਨੈਸਟੀ ਸੈਂਟਰ ਵਿਚ ਅਰਜ਼ੀ ਦੇ ਸਕਦਾ ਹੈ?

ਜਵਾਬ: ਨਹੀ, ਜਿਸ ਵਿਅਕਤੀ ਦਾ ਜਿਸ ਇਮੀਗ੍ਰੇਸ਼ਨ ਦਫਤਰ ਤੋਂ ਵੀਜ਼ਾ ਮਿਲਿਆ ਹੈ ਉਸਨੂੰ ਉਸੇ ਇਮੀਗ੍ਰੇਸ਼ਨ ਦਫਤਰ ਵਿਚ ਹੀ ਅਰਜ਼ੀ ਦੇਣੀ ਪਵੇਗੀ।

ਸਹਾਇਤਾ ਲਈ ਸੰਪਰਕ ਨੰਬਰ

ਯੂ.ਏ.ਈ ਸਰਕਾਰ ਵਲੋਂ ਹੈਲਪ ਲਾਈਨ : 80080

ਭਾਰਤੀ ਐਂਮਬੈਸੀ ਆਬੂ ਧਾਬੀ 02 449 2700

ਭਾਰਤੀ ਕੌਂਸੁਲੇਟ ਦੁਬਈ: ਮੋਬਾਇਲ ਨੰਬਰ 0565463903 ਈ ਮੇਲ indiaindubai.amnesty@gmail.com

ਇੰਡੀਅਨ ਐਸੋਸ਼ੀਏਸ਼ਨ ਅਜਮਾਨ 067474212 – 0506330466 -0504203464