ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਪਿੰਡ ਤੱਲ੍ਹਣ ਦੀ ਇਕ ਗ਼ਰੀਬ ਲੜਕੀ ਸੋਨੀਆਂ  ਦੇ ਵਿਆਹ ਵਾਸਤੇ 11000 ( ਗਿਆਰਾਂ ਹਜ਼ਾਰ ਰੁਪੈ ) ਦੀ ਮਾਲੀ ਮਦਦ ਕੀਤੀ ਗਈ।

25-10-2013 (ਤੱਲ੍ਹਣ) ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਤੱਲ੍ਹਣ ਦੇ ਸਵਰਗਵਾਸੀ ਸ਼੍ਰੀ ਬਖਸ਼ੀ ਰਾਮ ਦੀ ਬੇਟੀ ਸੋਨੀਆਂ ਦੇ ਵਿਆਹ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਸੋਨੀਆਂ ਦੀ ਮਾਤਾ ਸਿਮਰ ਕੌਰ ਹੀ ਮਿਹਤਨ ਮਜ਼ਦੂਰੀ ਕਰਕੇ  ਆਪਣੀਆਂ ਬੇਟੀਆਂ ਦਾ ਪਾਲਣ ਪੋਸ਼ਣ ਕਰਦੀ ਹੈ। ਸੋਨੀਆਂ ਦੀ ਸ਼ਾਦੀ 27 ਅਕਤੂਬਰ ਨੂੰ ਹੋ ਰਹੀ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸ਼੍ਰੀ ਸ਼ਿਵ ਦਿਆਲ ਅਨਜਾਣ ਧੋਗੜੀ, ਸ਼੍ਰੀ ਗਿਆਨ ਚੰਦ ਬੰਗੜ, ਦੀਪਕ ਕੁਮਾਰ ਅਤੇ ਮਹਿੰਦਰ ਪਾਲ ਨੇ ਪਿੰਡ ਤੱਲ੍ਹਣ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਸੋਨੀਆਂ ਅਤੇ ਉਸਦੀ ਮਾਤਾ ਸਿਮਰ ਕੌਰ ਨੂੰ ਭੇਟ ਕੀਤੀ। ਇਸ ਸਮੇ ਸ. ਕੇਵਲ ਸਿੰਘ ਸਾਬਕਾ ਬਲੌਕ ਸੰਮਤੀ ਮੈਂਬਰ, ਸ਼੍ਰੀਮਤੀ ਸਿਮਰ ਕੌਰ, ਬੈਂਕ ਮੈਨੇਜਰ ਗੋਵਿੰਦ ਲਾਲ ਜੱਸੀ, ਪੰਚ ਬਲਵਿੰਦਰ ਜੀਤ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦੇ ਉਪਰਾਲੇ ਹਿਤ ਮੈਡਮ ਕੁਲਵਿੰਦਰ ਕੌਰ ਕੋਮਲ, ਚੇਅਰ ਪਰਸਨ ਸਪ੍ਰਿੰਗਡੇਲ ਇੰਡੀਅਨ ਸਕੂਲ ਸ਼ਾਰਜਾ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਸੁਸਾਇਟੀ ਉਨ੍ਹਾਂ ਦੀ ਬਹੁਤ ਧੰਨਵਾਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ।