ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਨੇ ਪਿੰਡ ਮੀਆਂਵਾਲੀ ਨਜ਼ਦੀਕ ਸ਼ਾਹਕੋਟ ਦੀ ਗ਼ਰੀਬ ਲੜਕੀ ਸੋਨੀਆਂ ਦੇ ਵਿਆਹ ਲਈ 11000 ( ਗਿਆਰਾਂ ਹਜ਼ਾਰ ਰੁਪੈ) ਦੀ ਮਾਲੀ ਮਦਦ ਕੀਤੀ।

26-10-2013 (ਮੀਆਂਵਾਲੀ) ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਮੀਆਂਵਾਲੀ ਨਜ਼ਦੀਕ ਸ਼ਾਹਕੋਟ ਦੇ ਸਵਰਗਵਾਸੀ ਸ਼੍ਰੀ ਸ਼ਿੰਦਾ ਰਾਮ ਦੀ ਬੇਟੀ ਰਜਨੀ ਦੇ ਵਿਆਹ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਰਜਨੀ ਦੇ ਮਾਤਾ ਪਿਤਾ ਸਵਰਗ ਸਿਧਾਰ ਚੁੱਕੇ ਹਨ ਅਤੇ ਹੁਣ ਰਜਨੀ ਦੀ ਦੀ ਜਿੰਮੇਵਾਰੀ ਰਜਨੀ ਦੇ ਦਾਦਾ ਸ਼੍ਰੀ ਹਰਬੰਸ ਲਾਲ ਅਤੇ ਦਾਦੀ ਗੁਰਮੀਤੋ ਜੀ ਦੇ ਸਿਰ ਹੀ ਹੈ। ਜੋ ਮਿਹਤਨ ਮਜ਼ਦੂਰੀ ਕਰਕੇ ਘਰ ਦੀ ਰੋਜ਼ੀ ਰੋਟੀ ਚਲਾ ਰਹੇ ਹਨ। ਰਜਨੀ ਦੀ ਸ਼ਾਦੀ ਅੱਜ 27 ਅਕਤੂਬਰ ਨੂੰ ਹੋ ਰਹੀ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸ਼੍ਰੀ ਸ਼ਿਵ ਦਿਆਲ ਅਨਜਾਣ ਧੋਗੜੀ, ਸ਼੍ਰੀ ਤਿਲਕ ਰਾਜ ਮਾਹੀ ਰੰਧਾਵਾ ਮਸੰਦਾਂ ਅਤੇ ਸ਼੍ਰੀ ਦਿਲਾਵਰ ਮੱਲ ਨੂਰਪੁਰ ਕਲੋਨੀ ਨੇ ਪਿੰਡ ਮੀਆਂਵਾਲੀ ਜਾਕੇ ਇਹ 11000 ਰੁਪੈ ਦੀ ਰਾਸ਼ੀ ਰਜਨੀ ਅਤੇ ਉਸਦੇ ਦਾਦਾ-ਦਾਦੀ ਜੀ ਨੂੰ ਭੇਟ ਕੀਤੀ। ਇਸ ਸਮੇ ਸ੍ਰੀ ਹਰਬੰਸ ਲਾਲ, ਸ਼੍ਰੀਮਤੀ ਗੁਰਮੀਤੋ, ਪਿੰਡ ਦੇ ਗੁਰੂਘਰ ਦੇ ਪਰਧਾਨ ਸ਼੍ਰੀ ਮਹਿੰਦਰ ਪਾਲ ਜੀ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦੇ ਉਪਰਾਲੇ ਹਿਤ ਮੈਡਮ ਕੁਲਵਿੰਦਰ ਕੌਰ ਕੋਮਲ, ਚੇਅਰ ਪਰਸਨ ਸਪ੍ਰਿੰਗਡੇਲ ਇੰਡੀਅਨ ਸਕੂਲ ਸ਼ਾਰਜਾ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਸੁਸਾਇਟੀ ਉਨ੍ਹਾਂ ਦੀ ਬਹੁਤ ਧੰਨਵਾਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ।