ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਲੜਕੀ ਦੇ ਵਿਆਹ ਲਈ 10000 ਰੁਪੈ ਦੀ ਮਾਲੀ ਮਦਦ

20-01-2014 (ਡੀਂਗਰੀਆਂ) ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਡੀਂਗਰੀਆਂ ਦੇ ਸਵਰਗਵਾਸੀ ਸ਼੍ਰੀ ਚਰਨ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਦੇ ਵਿਆਹ ਸਮੇਂ 10000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਜਸਪ੍ਰੀਤ ਕੌਰ ਦੀ ਮਾਤਾ ਹਰਜੀਤ ਕੌਰ ਹੀ ਮਿਹਤਨ ਮਜ਼ਦੂਰੀ ਕਰਕੇ ਪਰੀਵਾਰ ਦਾ ਪਾਲਣ ਪੋਸ਼ਣ ਕਰਦੀ ਹੈ। ਇਹ ਸ਼ਾਦੀ 20 ਜਨਵਰੀ 2014 ਨੂੰ ਹੋ ਰਹੀ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸ਼੍ਰੀ ਗਿਆਨ ਚੰਦ ਬੰਗੜ ਜੀ ਪੰਡੋਰੀ ਨਿੱਜਰਾਂ ਅਤੇ ਦੀਪਕ ਕੁਮਾਰ ਨੇ ਪਿੰਡ ਡੀਂਗਰੀਆਂ ਵਿਖੇ ਜਾਕੇ ਇਹ 10000 ਰੁਪੈ ਦੀ ਰਾਸ਼ੀ ਜਸਪ੍ਰੀਤ ਅਤੇ ਉਸਦੀ ਮਾਤਾ ਨੂੰ ਭੇਟ ਕੀਤੀ। ਇਸ ਸਮੇ ,ਪ੍ਰਕਾਸ਼ ਚੰਦ, ਜਸਪਾਲ ਸਿੰਘ, ਤਾਰਾ, ਸੁਖਦੇਵ ਸਿੰਘ ਅਤੇ ਸੁਖਵਿੰਰ ਸਿੰਘ ਨੰਗਲ ਫੀਦਾ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦੇ ਉਪਰਾਲੇ ਹਿਤ ਸ. ਸੁਖਜਿੰਦਰ ਸਿੰਘ ਅਜਮਾਨ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਹੈ।ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਪਾਲ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ।