ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਸੰਸਥਾ ਫਗਵਾੜਾ ਬਲੌਕ ਦੀ ਮੀਟਿੰਗ ਹੋਈ।ਸ਼੍ਰੀ ਮਹਿੰਦਰ ਸਿੰਘ ਚਾਹਲ ਜੀ ਨੂੰ ਫਗਵਾੜਾ ਬਲੌਕ ਦੇ ਪਰਧਾਨ ਚੁਣਿਆ।

30-04-2014 ( ਫਗਵਾੜਾ) 27 ਅਪ੍ਰੈਲ ਨੂੰ ਫਗਵਾੜਾ ਵਿਖੇ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸੰਸਥਾ ( ਫਗਵਾੜਾ ਬਲੌਕ) ਦੀ ਇਕ ਅਹਿਮ ਮੀਟਿੰਗ ਫਗਵਾੜਾ ਵਿਖੇ ਹੋਈ। ਇਸ ਬਲੌਕ ਦੇ ਬਹੁਤ ਸਾਰੇ ਪਿੰਡਾਂ ਦੇ ਮੈਂਬਰਾਂ ਨੇ ਇਸ ਮੀਟਿੰਗ ਚ ਹਿੱਸਾ ਲਿਆ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਜੰਡਾਲੀ ਵਾਲੇ ਖਾਸ ਤੌਰ ਤੇ ਇਸ ਮੀਟਿੰਗ ਵਿੱਚ ਪਹੁੰਚੇ।  ਉਪ੍ਰੋਕਤ ਸੰਸਥਾਂ ਨੂੰ ਪੰਜਾਬ ਪੱਧਰ ਤੇ ਸਥਾਪਿਤ ਕਰਨ ਦੀ ਸੋਚ ਅਤੇ ਉਪਰਾਲਾ ਵੀ ਇਸ ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਵਲੋਂ ਹੀ ਸ਼ੁਰੂ ਕੀਤਾ ਗਿਆ ਸੀ ਜਿਸਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਸ਼੍ਰੀ ਬਖਸ਼ੀ ਰਾਮ ਜੀ ਨੇ ਵਿਸਥਾਰ ਵਿੱਚ ਇਸ ਸੰਸਥਾ ਦੇ ਮੰਤਵਾਂ ਬਾਰੇ ਚਾਨਣਾ ਪਾਇਆ ਅਤੇ ਪ੍ਰਣ ਕੀਤਾ ਕਿ ਉਨ੍ਹਾਂ ਦੀ ਸੁਸਾਇਟੀ ਸਮਾਜ ਦੇ ਇਕੱਠ ਹਿਤ ਹਰ ਤਰਾਂ ਦਾ ਯੋਗਦਾਨ ਪਾਉਣ ਲਈ ਹਮੇਸ਼ਾਂ ਤਿਆਰ ਹੈ। ਸ਼੍ਰੀ ਮਹਿੰਦਰ ਸਿੰਘ ਚਾਹਲ ਪਿੰਡ ਅਬਾਦੀ ਨੌਰੰਗਸ਼ਾਹ ਪੁਰ ਨੂੰ ਫਗਵਾੜਾ ਬਲੌਕ ਦਾ ਪਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਹਰ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਨ ਤੋਂ ਬਾਦ ਕਰ ਦਿੱਤੀ ਜਾਵੇਗੀ॥ ਸੰਤ ਸ਼੍ਰੀ ਜਸਵੰਤ ਸਿੰਘ ਜੀ ਰਾਵਲ ਪਿੰਡੀ ਵਾਲੇ, ਮਹਿੰਦਰ ਸਿੰਘ ਚਾਹਲ ਪਰਧਾਨ ਤੇ ਜਸਵਿੰਦਰ ਢੱਡਾ ਨੇ ਵੀ ਵਿਚਾਰ ਸਾਂਝੇ ਕੀਤੇ। ਪਿੰਡ ਧੋਗੜੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਸ਼ਿਵਦਿਆਮ ਅਨਜਾਣ ਅਤੇ ਪਿੰਡ ਬਿਨਪਾਲਿਕੇ ਤੋਂ ਡਾਕਟਰ ਚਰਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸ਼੍ਰੌ ਮੋਹਣ ਲਾਲ ਜੀ ਬੇਗਮ ਪੁਰ, ਜਸਵੰਤ ਪਿੰਡ ਖਾਟੀ, ਜਸਵਿੰਦਰ ਜੀ ਅੰਬੇਡਕਰ ਨਗਰ, ਹਰਬੰਸ ਸਿੰਘ ਅਤੇ ਹਰੀ ਕਿਸ਼ਨ ਭੁੱਲਾ ਰਾਈ ਵਾਲੇ, ਜ਼ੀਥ ਰਾਮ  ਪੰਡਵੇ ਵਾਲੇ, ਤਿਲਕ ਰਾਜ ਰੰਧਾਵੇ ਮਸੰਦਾਂੴ ਰਵੀ ਸ਼ਾਸ਼ਤਰੀ ਪਿੰਡ ਹੱਦਣ ਮੁੰਡਾ ਤੇ ਹੋਰ ਬਹੁਤ ਸਾਰੇ ਮੈਂਬਰਾ ਨੇ ਇਸ ਮੀਟਿੰਗ ਵਿੱਚ ਹਿਸਾ ਲਿਆ। ਪਰਧਾਨ ਮਹਿੰਦਰ ਸਿੰਘ ਜੀ ਅਨੁਸਾਰ ਬਹੁਤ ਹੀ ਜਲਦੀ ਫਗਵਾੜਾ ਬਲੌਕ ਦੇ ਸਾਰੇ 11 ਹਲਕਿਆਂ ਵਿੱਚ ਮੀਟਿੰਗਾਂ ਕਰਕੇ ਬਾਕੀ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ ਅਤੇ ਸੰਸਥਾ ਦੇ ਕਾਰਜਾਂ ਵਿੱਚ ਤੇਜੀ ਲਿਆਂਦੀ ਜਾਵੇਗੀ।ਸੰਸਥਾਂ ਵਲ ਵਧ ਰਹੇ ਲੋਕਾਂ ਦੇ ਰੁਝਾਨ ਨਾਲ ਮੈਂਬਰਾਂ ਦੇ ਹੌਸਲੇ ਹੋਰ ਵੀ ਬਲੰਦ ਹੋ ਰਹੇ ਹਨ।