ਪੰਜਾਬ ਵਿੱਚ ਤੇਜ਼ੀ ਨਾਲ ਪੈਰ ਪਿਸਾਰ ਰਹੀ ਹੈ ਐਚ ਆਈ ਵੀ/ ਏਡਜ਼ ਦੀ ਬਿਮਾਰੀ।
ਸਰਕਾਰੀ ਅੰਕੜਿਆਂ ਅਨੁਸਾਰ ਫਰਵਰੀ 2014 ਤੱਕ ਐਚ ਆਈ ਵੀ ਮਰੀਜ਼ਾਂ ਦੀ ਗਿਣਤੀ 39625 ਤੱਕ ਪਹੁੰਚੀ।
3367 ਵਿਅਕਤੀਆਂ ਦੀ ਪੰਜਾਬ ਵਿੱਚ ਏਡਜ਼ ਕਾਰਨ ਹੋ ਚੁੱਕੀ ਹੈ ਮੋਤ।

22 ਜੂਨ, 2014 ( ਕੁਲਦੀਪ ਚੰਦ) ਅੱਜ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਏਡਜ਼ ਵਰਗੀ ਨਾਮੁਰਾਦ ਬਿਮਾਰੀ ਬਾਰੇ ਪਤਾ ਨਾ ਹੋਵੇ। ਪਰ ਫਿਰ ਵੀ ਸਾਡੇ ਦੇਸ਼ ਵਿੱਚ ਏਡਜ਼ ਦੇ ਮਰੀਜ਼ਾਂ ਦੀ ਵੱਧ ਰਹੀ ਸੰਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਏਡਜ਼ ਦਾ ਸ਼ਿਕਾਰ ਕੋਈ ਵੀ ਵਿਅਕਤੀ ਹੋ ਸਕਦਾ ਹੈ। ਭਾਵੇਂ ਉਹ ਮਾਂ ਦੇ ਗਰਭ ਵਿੱਚ ਪਲ ਰਿਹਾ ਬੱਚਾ ਹੀ ਕਿਉਂ ਨਾ ਹੋਵੇ ਬਸ਼ਰਤੇ ਕਿ ਮਾਂ ਨੂੰ ਵੀ ਏਡਜ਼ ਹੋਵੇ। ਕਈ ਵਿਅਕਤੀ ਅਣਜਾਣੇ ਵਿੱਚ ਹੀ ਏਡਜ਼ ਦਾ ਸ਼ਿਕਾਰ ਬਣ ਜਾਂਦੇ ਹਨ। ਏਡਜ਼ ਗ੍ਰਸਤ ਵਿਅਕਤੀ ਦੁਆਰਾ ਵਰਤੀ ਹੋਈ ਸਰਿੰਜ ਵਰਤਣ ਨਾਲ ਅਤੇ ਏਡਜ਼ ਗ੍ਰਸਤ ਵਿਅਕਤੀ ਦਾ ਖੂਨ ਚੜਾਉਣ ਨਾਲ ਵੀ ਕੋਈ ਵੀ ਵਿਅਕਤੀ ਏਡਜ਼ ਗ੍ਰਸਤ ਹੋ ਸਕਦਾ ਹੈ। ਸਾਡੇ ਦੇਸ਼ ਵਿੱਚ ਏਡਜ਼ ਦੇ ਮਰੀਜ਼ਾਂ ਦੀ ਵੱਧ ਰਹੀ ਸੰਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਏਡਜ਼ ਦੀ ਬਿਮਾਰੀ ਬਾਰੇ ਵਿਆਪਕ ਪ੍ਰਚਾਰ ਕਰਨ ਦੇ ਬਾਵਜੂਦ ਵੀ ਲੋਕ ਏਡਜ਼ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿੱਚ ਐਚ ਆਈ ਵੀ ਏਡਜ਼ ਦੇ ਮਰੀਜ਼ਾ ਦੀ ਸੰਖਿਆ 2.08 ਮਿਲੀਅਨ ਤੱਕ ਪਹੁੰਚ ਚੁੱਕੀ ਹੈ ਸਭਤੋਂ ਵੱਧ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਵਿੱਚੋਂ ਐਚ ਆਈ ਵੀ ਨੌਜਵਾਨਾਂ ਦੀ ਸੰਖਿਆ ਜ਼ਿਆਦਾ ਹੈ ਜੋ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਪੰਜਾਬ ਵਿੱਚ ਚੱਲ ਰਹੇ ਆਈ ਸੀ ਟੀ ਸੀ ਸੈਂਟਰਾਂ ਦੀ ਰਿਪੋਰਟ ਮੁਤਾਬਕ 1993 ਤੋਂ ਲੈ ਕੇ ਫਰਵਰੀ 2014 ਤੱਕ 39625 ਵਿਅਕਤੀ ਐਚ ਆਈ ਵੀ/ਏਡਜ਼ ਤੋਂ ਪੀੜਿਤ ਪਾਏ ਗਏ ਹਨ। ਪੰਜਾਬ ਵਿੱਚ ਇਸ ਸਮੇਂ 257 ਆਈ ਸੀ ਟੀ ਸੀ ਸੈਂਟਰ ਐਚ ਆਈ ਵੀ/ਏਡਜ਼ ਦੀ ਜਾਂਚ ਲਈ ਸਥਾਪਿਤ ਕੀਤੇ ਗਏ ਹਨ, 7 ਏ ਆਰ ਟੀ ਸੈਂਟਰ, 4 ਲਿੰਕ ਏ ਆਰ ਟੀ ਸੈਂਟਰ, 4 ਲਿੰਕ ਏ ਆਰ ਟੀ ਪਲੱਸ ਇਲਾਜ ਸੈਂਟਰ ਅਤੇ 01 ਏ ਆਰ ਟੀ ਪਲੱਸ ਇਲਾਜ ਸੈਂਟਰ ਚੱਲ ਰਹੇ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਅਨੁਸਾਰ ਪੰਜਾਬ ਵਿੱਚ ਐਚ ਆਈ ਵੀ ਕੇਅਰ ਸੈਂਟਰਾਂ ਵਿੱਚ ਫਰਵਰੀ 2014 ਤੱਕ ਰਜਿਸਟਰਡ ਮਰੀਜ਼ਾ ਦੀ ਗਿਣਤੀ 29622 ਹੈ। ਏ ਆਰ ਟੀ ਇਲਾਜ ਸ਼ੁਰੂ ਕਰਵਾਉਣ ਵਾਲੇ ਮਰੀਜ਼ਾ ਦੀ ਗਿਣਤੀ 17900 ਹੈ। ਮੌਜੂਦਾ ਸਮੇਂ ਵਿੱਚ 13274 ਵਿਅਕਤੀ ਏ ਆਰ ਟੀ ਦੁਆਰਾ ਇਲਾਜ ਕਰਵਾ ਰਹੇ ਹਨ ਅਤੇ ਇਲਾਜ ਕਰਵਾ ਰਹੇ ਵਿਅਕਤੀਆਂ ਵਿਚੋਂ 3367 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਜੇਕਰ ਜਿਲ੍ਹਾਵਾਰ ਵੇਖੀਏ ਤਾਂ ਪੰਜਾਬ ਦਾ ਸਭਤੋਂ ਪਵਿੱਤਰ ਸ਼ਹਿਰ ਅਤੇ ਜਿਲ੍ਹਾ ਸ਼੍ਰੀ ਅਮ੍ਰਿਤਸਰ ਇਸ ਮਾਮਲੇ ਵਿੱਚ ਸਭਤੋਂ ਉਪਰ ਹੈ ਜਿੱਥੇ 1993 ਤੋਂ ਲੈਕੇ ਫਰਵਰੀ 2014 ਤੱਕ ਕੁੱਲ 307166 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 11160 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਇਸ ਸਮੇਂ ਦੌਰਾਨ ਬਰਨਾਲਾ ਜ਼ਿਲੇ ਵਿੱਚ ਕੁੱਲ 47112 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 286 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਬਠਿੰਡਾ ਜ਼ਿਲ੍ਹੇ  ਵਿੱਚ ਕੁੱਲ 99595 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1339 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਰੀਦਕੋਟ ਜ਼ਿਲ੍ਹੇ  ਵਿੱਚ ਕੁੱਲ 51801 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1162 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਤਹਿਗੜ ਸਾਹਿਬ ਜ਼ਿਲ੍ਹੇ  ਵਿੱਚ ਕੁੱਲ 36872 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 352 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਾਜ਼ਿਲਕਾ ਜ਼ਿਲ੍ਹੇ  ਵਿੱਚ ਕੁੱਲ 21087 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 98 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ  ਵਿੱਚ ਕੁੱਲ 71158 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 875 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਗੁਰਦਾਸਪੁਰ ਜ਼ਿਲ੍ਹੇ  ਵਿੱਚ ਕੁੱਲ 121083 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 2170 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਹੁਸ਼ਿਆਰਪੁਰ ਜ਼ਿਲ੍ਹੇ  ਵਿੱਚ ਕੁੱਲ 104480 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1325 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਜਲੰਧਰ ਜ਼ਿਲ੍ਹੇ  ਵਿੱਚ ਕੁੱਲ 125319 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 4208 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਕਪੂਰਥਲਾ ਜ਼ਿਲ੍ਹੇ  ਵਿੱਚ ਕੁੱਲ 66925 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 722 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਲੁਧਿਆਣਾ ਜ਼ਿਲ੍ਹੇ  ਵਿੱਚ ਕੁੱਲ 288551 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 4338 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮਾਨਸਾ ਜ਼ਿਲ੍ਹੇ  ਵਿੱਚ ਕੁੱਲ 54138 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 406 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੋਗਾ ਜ਼ਿਲ੍ਹੇ  ਵਿੱਚ ਕੁੱਲ 53638 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 955 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੋਹਾਲੀ ਜ਼ਿਲ੍ਹੇ  ਵਿੱਚ ਕੁੱਲ 79613 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 529 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਕੁੱਲ 47431 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 289 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਨਵਾਂਸ਼ਹਿਰ ਜ਼ਿਲ੍ਹੇ  ਵਿੱਚ ਕੁੱਲ 41722 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 553 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਪਠਾਨਕੋਟ ਜ਼ਿਲ੍ਹੇ ਵਿੱਚ ਕੁੱਲ 16321 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 187 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਪਟਿਆਲਾ ਜ਼ਿਲ੍ਹੇ ਵਿੱਚ ਕੁੱਲ 222852 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 5149 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 82611 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 929 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 98358 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1096 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਤਰਨਤਾਰਨ ਜ਼ਿਲ੍ਹੇ ਵਿੱਚ ਕੁੱਲ 67533 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1497 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿੱਚ ਇਸ ਸਮੇਂ ਦੌਰਾਨ ਕੁੱਲ 2105566 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 39625 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਗਲਤ ਫਹਿਮੀਆਂ ਕਾਰਨ ਅਜੇ ਵੀ ਕਈ ਵਿਅਕਤੀ ਸਰਕਾਰੀ ਸੈਂਟਰਾਂ ਵਿੱਚ ਜਾਕੇ ਟੈਸਟ ਕਰਵਾਉਣ ਦੀ ਥਾਂ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਜਾਕੇ ਹੀ ਟੈਸਟ ਕਰਵਾਂਦੇ ਹਨ ਤਾਂ ਜੋ ਪਹਿਚਾਣ ਗੁਪਤ ਰੱਖੀ ਜਾ ਸਕੇ। ਇਸ ਰਿਪੋਰਟ ਅਨੁਸਾਰ ਪੰਜਾਬ ਦਾ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਤੱਕ ਇਹ ਬਿਮਾਰੀ ਨਾਂ ਪਹੁੰਚੀ ਹੋਵੇ ਅਤੇ ਕਈ ਜਿਲ੍ਹਿਆਂ ਦੇ ਮਰੀਜ ਨਾਲ ਲੱਗਦੇ ਦੂਜੇ ਇਲਾਕਿਆਂ ਵਿੱਚ ਜਾ ਕੇ ਵੀ ਟੈਸਟ ਕਰਵਾ ਰਹੇ ਹਨ। ਪੰਜਾਬ ਵਿੱਚ ਵੱਧ ਰਹੇ ਏਡਜ਼ ਦੇ ਮਰੀਜ਼ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਨਹੀਂ ਤਾਂ ਆਣ ਵਾਲੇ ਸਮੇਂ ਵਿੱਚ ਇਹ ਇੱਕ ਤਬਾਹੀ ਬਣ ਸਕਦਾ ਹੈ ਅਤੇ ਪੰਜਾਬ ਦੇ ਵਿਕਾਸ ਵਿੱਚ ਵੱਡਾ ਰੋੜ੍ਹਾ ਸਾਬਤ ਹੋਵੇਗਾ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054