ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ. ਈ ਨੇ ਪਿੰਡ ਕੋਟ ਕਲਾਂ ਦੀ ਇੱਕ ਗਰੀਬ ਲੜਕੀ ਦੀ ਸ਼ਾਦੀ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ 

30-06-2014 (ਕੋਟ ਕਲਾਂ) ਬੀਤੇ ਕੱਲ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਕੋਟ ਕਲਾਂ ਕਲਾਂ ( ਨਜ਼ਦੀਕ ਖਜੂਰਲਾ) ਦੀ ਇੱਕ ਗਰੀਬ ਲੜਕੀ ਕਮਲਜੀਤ ਸਪੁੱਤਰੀ ਸਵਰਗਵਾਸੀ ਹਰਮੇਸ਼ ਲਾਲ ਦੀ ਸ਼ਾਦੀ ਦੇ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਕਮਲਜੀਤ ਦੀ ਮਾਤਾ ਨਿੰਮੋ ਹੀ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੀ ਹੈ। ਇਹ ਸ਼ਾਦੀ 30 ਜੂੰਨ 2014 ਨੂੰ ਹੋਈ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸ਼੍ਰੀ ਸ਼ਿਵਦਿਆਲ ਅਨਜਾਣ ( ਧੋਗੜੀ), ਤਿਲਕ ਰਾਜ ਮਾਹੀ ਰੰਧਾਵਾ ਮਸੰਦਾਂ, ਵਿਜੇ ਕੁਮਾਰ ਅਤੇ ਮਹਿੰਦਰ ਸਿੰਘ ਜੀ ਮਦਾਰਾਂ ਪਿੰਡ ਕੋਟ ਕਲਾਂ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਲੜਕੀ ਤੇ ਉਸਦੀ ਮਾਤਾ ਨਿੰਮੋ ਨੂੰ ਭੇਟ ਕੀਤੀ। ਇਸ ਸਮੇ ਪਿੰਡ ਕੋਟ ਕਲਾਂ ਦੀ ਪੰਚ ਬਲਬੀਰ ਕੌਰ, ਬੀਬੀ ਸੱਤਿਆ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਸ. ਸੁਖਵਿੰਦਰ ਸਿੰਘ  ਅਜਮਾਨ ਵਾਲਿਆਂ ਦਾ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਦੇ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਪਾਲ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਸ. ਸੁਖਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ।