ਉੱਘੇ ਸਮਾਜ ਸੇਵੀ ਨਿਰਪਿੰਦਰ ਸਿੰਘ ਨੂੰ ਸਦਮਾ।  ਉਨ੍ਹਾਂ ਦੇ ਮਾਤਾ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ

04 ਅਗਸਤ 2014 ( ਲੁਧਿਆਣਾ) ਅੱਜ ਕਰੀਬ 4 ਵਜੇ ਬਾਦ ਦੁਪਿਹਰ ਉਘੇ ਸਮਾਜ ਸੇਵੀ ਨਿਰਪਿੰਦਰ ਸਿੰਘ ਜੀ ਦੇ ਮਾਤਾ ਜੀ ਸਦੀਵੀ ਵਿਛੋੜਾ ਦੇ ਗਏ।ਨਿਰਪਿੰਦਰ ਜੀ ਦੇ ਦੱਸਣ ਅਨੁਸਾਰ ਮਾਤਾ ਜੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੇ ਉਸੇ ਵਕਤ ਪ੍ਰਾਣ ਤਿਆਗ ਦਿੱਤੇ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ 5 ਅਗਸਤ ਨੂੰ ਦਾਣਾ ਮੰਡੀ ਦੇ ਨਜ਼ਦੀਕ ਚੇਤ ਸਿੰਘ ਨਗਰ, ਲੁਧਿਆਣਾ ਵਿਖੇ  ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵੇਲੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਇਸ ਪਰੀਵਾਰ ਦੇ ਨਾਲ ਖੜੀ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਛੜੀ ਹੋਈ ਰੂਹ ਨੂੰ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ਣ ਲਈ ਅਰਦਾਸ ਕਰਦੀ ਹੈ। ਸੁਸਾਇਟੀ ਮੈਂਬਰਾਨ ਰੂਪ ਸਿੱਧੂ, ਬਖਸ਼ੀ ਰਾਮ ਪਾਲ, ਕੁਲਦੀਪ ਚੰਦ, ਕਮਲ ਰਾਜ ਸਿੰਘ, ਸੱਤ ਪਾਲ ਮਹੇ, ਬਲਵਿੰਦਰ ਸਿੰਘ, ਗੁਰਮੇਲ ਸਿੰਘ ਮਹੇ, ਧਰਮਪਾਲ ਝਿੰਮ, ਅਜੇ ਕੁਮਾਰ ਗਾਹਟ, ਪਰਮਜੀਤ ਸਿੰਘ, ਬਿੱਕਰ ਸਿੰਘ, ਲੇਖ ਰਾਜ ਮਹੇ , ਤਿਲਕ ਰਾਜ ਮਾਹੀ, ਦੀਪਕ ਕੁਮਾਰ ਪੰਡੋਰੀ ਨਿੱਜਰਾਂ ਅਤੇ ਸ਼ਿਵਦਿਆਲ ਅਨਜਾਣ ਧੋਗੜੀ ਜੀ ਨੇ  ਵੀ ਦੁੱਖ ਦਾ ਪਰਗਟਾਵਾ ਕੀਤਾ ਹੈ।