ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ. ਈ ਵਲੋਂ ਪਿੰਡ ਰਾਮਨਗਰ ਦੀ ਇੱਕ ਗਰੀਬ ਲੜਕੀ ਦੀ ਸ਼ਾਦੀ ਸਮੇਂ 11000 ਰੁਪੈ ਦੀ ਮਾਲੀ ਮਦਦ

05-09-2014 (ਰਾਮ ਨਗਰ) ਬੀਤੇ ਕੱਲ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਦੇ ਮੁਹੱਲਾ ਰਾਮ ਨਗਰ ਦੀ ਇੱਕ ਗਰੀਬ ਲੜਕੀ ਬਿਮਲਾ ਰਾਣੀ ਸਪੁੱਤਰੀ ਸਵਰਗਵਾਸੀ ਲਾਲ ਚੰਦ ਦੀ ਸ਼ਾਦੀ ਦੇ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਬਿਮਲਾ ਦੀ ਮਾਤਾ ਜੀ ਛਿੰਨੀ ਅਨੁਸਾਰ ਉਹਨਾਂ ਦੀਆਂ ਬੇਟੀਆਂ ਹੀ ਮਿਹਨਤ  ਮਜ਼ਦੂਰੀ ਕਰਕੇ ਘਰ ਚਲਾਉਂਦੀਆਂ ਹਨ। ਇਹ ਸ਼ਾਦੀ 05 ਸਤੰਬਰ 2014 ਨੂੰ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਉਪ ਪ੍ਰਧਾਨ ਸ਼੍ਰੀ ਲ਼ੇਖਰਾਜ ਮਹੇ, ਤਿਲਕ ਰਾਜ ਮਾਹੀ ਰੰਧਾਵਾ ਮਸੰਦਾਂ ਅਤੇ ਵਿਜੇ ਕੁਮਾਰ ਨੇ ਰਾਮ ਨਗਰ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਲੜਕੀ ਤੇ ਉਸਦੀ ਮਾਤਾ ਛਿੰਨੀ ਨੂੰ ਭੇਟ ਕੀਤੀ। ਇਸ ਸਮੇ ਗਾਇਲ ਰਜੇਸ਼ ਬੁੱਗਾ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਸ. ਸਤਨਾਮ ਸਿੰਘ ਅਮਨ ਗੈਰਾਜ ਡਿੱਬਾ ਵਾਲਿਆਂ ਦਾ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਦੇ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਪਾਲ ਵਲੋਂ ਇਸ ਕਾਰਜ ਵਿੱਚ ਮਾਲੀ ਯੋਗਦਾਨ ਪਾਉਣ ਲਈ ਸ. ਸਤਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ।