ਨੰਗਲ ਆਈ.ਟੀ.ਆਈ. ਵਿਖੇ 27 ਸਤੰਬਰ ਨੂੰ ਲਗੇਗਾ ਰੋਜਗਾਰ ਮੇਲਾ

 ਤਕਨੀਕੀ ਸਿੱਖਿਆ ਅਤੇ ਹੁਨਰ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਲਈ ਸੁਨਿਹਰਾ ਮੌਕਾ 

07 ਸਤੰਬਰ, 2014 (ਕੁਲਦੀਪ ਚੰਦ ) ਮਾਰੂਤੀ ਕਾਰ ਕੰਪਨੀ ਵਲੋਂ 27 ਸਤੰਬਰ ਨੂੰ ਆਈ.ਟੀ.ਆਈ.ਨੰਗਲ ਵਿਖੇ ਹੁਨਰ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਲਈਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਤਕਨੀਕੀ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਲਈ ਇਹ ਬਹੁਤ ਸੁਨਿਹਰਾ ਮੌਕਾ ਹੈ। ਇਹ ਪ੍ਰ੍ਰਗਟਾਵਾ ਸ੍ਰੀ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਉਦਯੋਗ ਅਤੇ ਵਣੰਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੇ ਅੱਜ ਇਥੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ 5 ਸਤੰਬਰ ਦਾ ਅਧਿਆਪਕ ਦਿਵਸ ਡਾ. ਰਾਧਾ ਕ੍ਰਿਸ਼ਨ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਅੱਜ ਦੇਸ਼ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣਾ ਸ਼ਦੇਸ਼ ਦੇ ਰਹੇ ਹਨ। ਜਿਸ ਨਾਲ ਵਿਦਿਆਰਥੀਆਂ ਵਿਚ ਵੀ ਉਤਸ਼ਾਹ ਵੱਧ ਰਿਹਾ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਦਿਨ ਪਹਿਲਾਂ ਰੇਤਾ ਅਤੇ ਬਜਰੀ ਦੀਆਂ ਕੀਮਤਾਂ ਨਿਸ਼ਚਿਤ ਕਰਨ ਲਈ ਨਵੀਂ ਪਾਲਸੀ ਤਿਆਰ ਕਰ ਦਿਤੀ ਹੈ । ਟਰਾਂਸਪੋਰਟ ਦੇ ਰੇਟ ਵਖਰੇ ਤੌਰ ਤੇ ਨਿਸ਼ਚਿਤ ਕੀਤੇ ਜਾ ਰਹੇ ਹਨ। ਰਾਜਪਾਲ ਦੀ ਮਨਜੁਰੀ ਮਿਲਣ ਤੋ ਬਾਦ ਨੋਟਿਫਿਕੇਸਨ ਜਾਰੀ ਕਰਕੇ ਲੋਕਾਂ ਵੱਡੀ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਕਲ ਨਜ਼ਾਇਜ ਢੰਗ ਨਾਲ ਚਲ ਰਹੇ ਕਰੈਸ਼ਰਾਂ ਉਤੇ ਨਕੇਲ ਕਸਣ ਲਈ ਵੀ ਪ੍ਰਬ੍ਰੁੰਧ ਕਰ ਲਏ ਗਏ ਹਨ। ਜਲਦੀ ਹੀ ਸਾਰੀ ਤਸਵੀਰ ਸਾਫ ਹੋ ਜਾਵੇਗੀ। ਉਨ੍ਹਾਂ ਅੱਜ ਪੀਰ ਬਾਬਾ ਸ਼ਾਹ ਮੱਲ ਦੇ ਸਥਾਨ ਤੇ ਜਾ ਕੇ ਮੱਥਾ ਟੇਕਿਆ। ਇਸ ਮੌਕੇ ਮੰਡਲ ਭਾਜਪਾ ਪ੍ਰਧਾਨ ਰਵੀ ਦੱਤ ਸ਼ਰਮਾ, ਸਰਪੰਚ ਕ੍ਰਿਸ਼ਨਾ ਦੇਵੀ, ਸਰਪੰਚ ਰਾਜ ਕੁਮਾਰ, ਸਰਪੰਚ ਜਸਵਿੰਦਰ, ਜੇ.ਈ. ਸਰਦਾਰੀ ਲਾਲ, ਵਿਜੇ ਬਹਾਦਰ ਵਾਈਸ ਪ੍ਰਧਾਨ , ਪ੍ਰਿੰਸ ਯੂਵਾ ਮੋਰਚਾ ਪ੍ਰਧਾਨ ਆਦਿ ਹਾਜਰ ਸਨ। 

ਕੁਲਦੀਪ  ਚੰਦ 
9417563054