ਨੰਗਲ ਵਿਖੇ ਪੰਜਾਬ ਪੱਧਰ ਦਾ ਰੋਜ਼ਗਾਰ ਮੇਲਾ 27 ਨੂੰ ਲਗਾਇਆ ਜਾ ਰਿਹਾ ਹੈ।

25 ਸੰਤਬਰ 2014 (ਕੁਲਦੀਪ ਚੰਦ) ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਤੇ ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ਼੍ਰੀ ਮਦਨ ਮੋਹਨ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਵੱਲੋਂ ਪੰਜਾਬ ਪੱਧਰ ਦਾ ਰੋਜ਼ਗਾਰ ਮੇਲਾ 27 ਸਤੰਬਰ ਨੂੰ ਸਰਕਾਰੀ ਸ਼ਿਵਾਲਿਕ ਫਾਰਮੇਸੀ ਕਾਲਜ ਨਯਾਂ ਨੰਗਲ ਵਿਖੇ ਲੱਗ ਰਿਹਾ ਹੈ ਜਿਸ ਵਿੱਚ ਨਾਮਵਾਰ ਕੰਪਨੀਆਂ ਆਈਟੀਆਈ ਪਾਸ ਸਿੱਖਿਆਰਥੀਆਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਗੀਆਂ। ਅੱਜ ਇਥੇ ਜਾਣਕਾਰੀ ਦਿੰਦਿਆਂ ਆਈਟੀਆਈ ਨੰਗਲ ਦੇ ਪਲੇਸਮੈਂਟ ਅਫਸਰ ਜੀਆਈ ਕਰਤਾਰ ਸਿੰਘ ਬੀਕਾਪੁਰੀਆ ਤੇ  ਮਨੋਜ ਕੁਮਾਰ ਧੰਜਲ ਨੇ ਦੱਸਿਆਂ ਕਿ ਉਕਤ ਰੋਜ਼ਗਾਰ ਮੇਲੇ ਵਿੱਚ ਮੁੱਖ ਮਹਿਮਾਨ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਤੇ ਭਾਜਪਾ ਨੇਤਾ ਸ੍ਰੀ ਅਰਵਿੰਦ ਮਿੱਤਲ ਹੋਣਗੇ । ਇਸ ਰੋਜ਼ਗਾਰ ਮੇਲੇ ਵਿੱਚ ਤਕਨੀਕੀ ਸਿੱਖਿਆਂ ਵਿਭਾਗ ਦੇ ਡਾਇਰੈਕਟਰ ਵੀ.ਪੁਰਸ਼ਰਥਾ, ਜਆਇੰਟ ਡਾਇਰੈਕਟਰ ਸ਼੍ਰੀਮਤੀ ਦਲਜੀਤ ਕੌਰ ਸਿੱਧੂ, ਪ੍ਰਿੰਸੀਪਲ ਲੁਧਿਆਣਾ ਸ੍ਰੀ ਬਲਜਿੰਦਰ ਸਿੰਘ, ਪ੍ਰਿੰਸੀਪਲ ਨੰਗਲ ਸ੍ਰੀ ਹਰਮਿੰਦਰ ਸਿੰਘ ਤੋਂ ਇਲਾਵਾ ਵਿਭਾਗ ਦੇ ਉਚ ਅਧਿਕਾਰੀ ਸ਼ਮੂਲੀਅਤ ਕਰਨਗੇ । Àਨਾਂ ਅੱਗੇ ਦੱਸਿਆਂ ਕਿ ਇਸ ਰੋਜ਼ਗਾਰ ਮੇਲੇ ਵਿੱਚ ਆਈਟੀਆਈ ਪਾਸ ਸਿੱਖਿਆਰਥੀ ਵੱਖ ਵੱਖ ਟਰੇਡਾ ਜਿਨਾਂ ਵਿੱਚ ਮਸ਼ੀਨਿਸ਼ਟ, ਫਿਟਰ, ਟਰਨਰ, ਮਸ਼ੀਨਿਸ਼ਟ ਗਰਈਂਡਰ, ਵੈਲਡਰ, ਪੈਂਟਰ, ਮੋਟਰ ਮੈਕਨਿਕ,ਆਟੋ ਮੋਬਾਇਲ, ਡੀਜ਼ਲ ਮੈਕਨਿਕ, ਮੋਟਰ ਮੈਕਨਿਕ ਵਹੀਕਲ, ਟਰੈਕਟਰ ਮੈਕਨਿਕ ਤੇ ਸੀ.ਓ.ਈ. ਐਡਵਾਂਸ (ਹੀਟ ਇੰਜਣ ਅਤੇ ਆਟੋ ਮੋਬਾਇਲ) ਦੇ ਸਿੱਖਿਆਰਥੀਆਂ ਨੂੰ ਨੌਕਰੀਆ ਲਈ ਚੁਣਿਆ ਜਾਵੇਗਾ। ਉਨਾਂ ਦੱਸਿਆਂ ਕਿ ਭਾਰਤ ਦੀ ਨਾਮਵਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆਂ ਲਿਮਿਟਡ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਹੈ । 

ਕੁਲਦੀਪ  ਚੰਦ 
9417563054