ਪੰਜਾਬ ਪੱਧਰ ਦਾ ਰੋਜ਼ਗਾਰ ਮੇਲਾ ਨੰਗਲ ਵਿੱਚ ਲਗਾਇਆ ਗਿਆ।

28 ਸਤੰਬਰ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵਲੋਂ ਪੰਜਾਬ ਪੱਧਰ ਦਾ ਰੋਜ਼ਗਾਰ ਮੇਲਾ ਨੰਗਲ ਵਿੱਚ ਲਗਾਇਆ ਗਿਆ। ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ, ਤਕਨੀਕੀ ਸਿਖਿਆ ਅਤੁ ਉਦਯੋਗਿਕ ਸਿਖਲਾਈ ਵਿਭਾਗ, ਉਦਯੋਗ ਅਤੇ ਵਣਜ ਵਿਭਾਗ ਪੰਜਾਬ ਦੀ ਗਤੀਸ਼ੀਲ ਆਗਵਾਈ ਸਦਕਾ ਆਈ.ਟੀ.ਆਈ. ਨੰਗਲ ਅਤੇ ਮਾਰੂਤੀ ਸੁਜੁਕੀ ਇੰਡੀਆ ਲਿਮਿਡਟ ਵੱਲੋਂ ਸਾਂਝੇ ਤੌਰ ਤੇ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਮੋਜੋਵਾਲ ਨੰਗਲ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਰੋਜ਼ਗਾਰ ਮੇਲੇ ਦਾ ਸ਼ੁਭ ਅਰੰਭ ਕਰਨ ਲਈ ਅਰਵਿੰਦ ਮਿੱਤਲ, ਸਾਬਕਾ ਐਡੀਸ਼ਨਲ ਅੇਡਵੋਕੇਟ ਜਨਰਲ ਪੰਜਾਬ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਾਹੁੰਚੇ। ਇਸ ਮੌਕੇ ਵਿਭਾਗ ਵੱਲੋਂ ਸ਼੍ਰੀਮਤੀ ਦਲਜੀਤ ਕੌਰ ਸਿੱਧੂ ਐਡੀਸ਼ਨਲ ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਜੈ ਭਾਰਦਵਾਜ, ਮਾਰੂਤੀ ਸੁਜੂਕੀ ਇੰਡੀਆ ਲਿਮਿਟਡ, ਮਨਿੰਦਰਪਾਲ ਸਿੰਘ ਪਲੇਸਮੈਂਟ ਅਫਸਰ, ਹਰਮਿੰਦਰ ਸਿੰਘ ਪ੍ਰਿੰਸੀਪਲ ਆਈ.ਟੀ.ਆਈ. ਨੰਗਲ, ਇੰਜਨੀਅਰ ਬਲਜਿੰਦਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ, ਅਵਤਾਰ ਸਿੰਘ ਪ੍ਰਿੰਸੀਪਲ ਉਦਯੋਗਿਕ ਸਿਖਲ਼ਾਈ ਸੰਸਥਾ ਰੋਪੜ, ਡੀ.ਐਨ. ਪ੍ਰਸਾਦ, ਪ੍ਰਿੰਸੀਪਲ, ਸ਼ਿਵਾਲਿਕ ਕਾਲਜ ਆੱਫ ਫਾਰਮੇਸੀ ਮੋਜੋਵਾਲ, ਕੁਲਭੁਸ਼ਨ ਪੁਰੀ ਮੰਡਲ ਪ੍ਰਧਾਨ, ਬੀ.ਜੇ.ਪੀ. ਨੰਗਲ, ਮੋਹਣ ਸਿੰਘ ਢਾਹੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕਵਰ ਪੌਸਵਾਲ, ਰਵੀਦੱਤ ਸ਼ਰਮਾ ਗੋਹਲਣੀ ਮੰਡਲ ਪ੍ਰਧਾਨ ਬੀ.ਜੇ.ਪੀ, ਵਿਜੈ ਬਹਾਦਰ ਉਪ ਪ੍ਰਧਾਨ ਗੋਹਲਣੀ ਮੰਡਲ,  ਹਰਮਨਜੀਤ ਸਿੰਘ ਪ੍ਰਿੰਸ ਪ੍ਰਧਾਨ ਯੁਵਾ ਮੋਰਚਾ ਜਿਲ੍ਹਾ ਰੋਪੜ, ਮੈਡਮ ਸ਼ੌਭਾ ਰਾਣਾ ਮੈਂਬਰ ਮਹਿਲਾ ਕਮਿਸ਼ਨ ਪੰਜਾਬ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਐਸ.ਸੀ.ਸੈੱਲ ਭਾਜਪਾ ਰੋਪੜ, ਅਸ਼ੋਕ ਪੁਰੀ ਐਮ.ਸੀ. ਨੰਗਲ, ਰਣਜੀਤ ਸਿੰਘ ਲੱਕੀ ਐਮ.ਸੀ. ਨੰਗਲ, ਚੌਧਰੀ ਮੋਹਣ ਲਾਲ ਪ੍ਰਧਾਨ ਯੁਵਾ ਮੋਰਚਾ ਗੋਹਲਣੀ ਮੰਡਲ, ਕਰਮ ਚੰਦ, ਪ੍ਰਿੰਸੀਪਲ ਆਈ.ਟੀ.ਆਈ. ਨਵਾਂਸ਼ਹਿਰ ਆਦਿ ਹਾਜ਼ਰ ਸਨ। ਇਸ ਮੋਕੇ ਅਰਵਿੰਦ ਮਿੱਤਲ, ਸਾਬਕਾ ਐਡੀਸ਼ਨਲ ਅੇਡਵੋਕੇਟ ਜਨਰਲ ਪੰਜਾਬ ਨੇ ਕਿਹਾ ਕਿ ਇਸ ਤਰ੍ਹਾਂ ਦੇ ਰੋਜ਼ਗਾਰ ਮੇਲਾ ਲਗਾਉਣ ਨਾਲ ਪੰਜਾਬ ਦੇ ਆਈ.ਟੀ.ਆਈ. ਪਾਸ ਸਿਖਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਰੋਜ਼ਗਾਰ ਮੇਲੇ ਪੰਜਾਬ ਭਰ ਵਿੱਚ ਲਗਾਏ ਜਾਣਗੇ ਤਾਂ ਜੋ ਪੰਜਾਬ ਵਿੱਚ ਬੇਰੋਜਗਾਰੀ ਖਤਮ ਕੀਤੀ ਜਾ ਸਕੇ। ਉਨ੍ਹਾਂ ਨੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਅਤੇ ਮਾਰੂਤੀ ਸੁਜੂਕੀ ਇੰਡੀਆ ਲਿਮਟਡ ਦਾ ਨੰਗਲ ਵਿਖੇ ਰੋਜ਼ਗਾਰ ਮੇਲਾ ਲਗਾਉਣ ਤੇ ਧੰਨਵਾਦ ਕੀਤਾ। ਇਸ ਰੋਜ਼ਗਾਰ ਮੇਲੇ ਵਿੱਚ ਮਾਰੂਤੀ ਸੁਜੂਕੀ ਇੰਡੀਆ ਲਿਮਿਟਡ ਵੱਲੋਂ ਪੰਜਾਬ ਭਰ ਤੋਂ ਆਏ ਆਈ.ਟੀ.ਆਈ. ਪਾਸ/ਅਪੀਅਰਡ ਤਕਰੀਬਨ 2500 ਸਿਖਿਆਰਥੀਆਂ ਦਾ ਟੈਸਟ ਲਿਆ ਗਿਆ। ਟੈਸਟ ਵਿੱਚੋਂ ਪਾਸ ਉਮੀਦਵਾਰਾਂ ਨੂੰ ਮਾਰੂਤੀ ਸੁਜੂਕੀ ਇੰਡੀਆ ਲਿਮਟਡ ਵਲੋਂ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਕੁਲਦੀਪ ਚੰਦ 9417563054