ਖਾਣ ਪੀਣ ਦੀਆਂ ਵਸਤਾਂ ਵਿੱਚ ਵੱਧ ਰਹੀ ਮਿਲਾਵਟ ਕਾਰਨ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਹੈ ਖਿਲਵਾੜ੍ਹ।
 

 29 ਸਤੰਬਰ, 2014 (ਕੁਲਦੀਪ  ਚੰਦ) ਅਕਸਰ ਇਹ ਸੁਣਨ ਨੂੰ ਮਿਲ਼ਦਾ ਹੈ ਕਿ ਪੰਜਾਬੀਆਂ ਦੀ ਸਿਹਤ ਅਤੇ ਖਾਣ ਪੀਣ ਦਾ ਕੋਈਮੁਕਾਬਲਾ ਨਹੀਂ ਪਰ ਹੁਣ ਪੰਜਾਬੀਆਂ ਦੀ ਸਿਹਤ ਖਾਣ ਪੀਣ ਦੀਆਂ ਵਸਤਾਂ ਵਿੱਚ ਵਧਦੀ ਮਿਲਾਵਟ ਕਾਰਨ ਬਰਬਾਦ ਹੋ ਰਹੀ ਹੈ। ਪੰਜਾਬ ਦੇ ਸਿਹਤ ਮਹਿਕਮੇ ਵਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਪਿਛਲੇ ਸਮੇਂ ਦੋਰਾਨ ਸਿਹਤ ਵਿਭਾਗ ਵਲੋਂ ਮਾਰੇ ਗਏ ਛਾਪਿਆਂ ਦੌਰਾਨ ਪੰਜਾਬ ਵਿੱਚ 68835 ਲੀਟਰ ਦੁੱਧ, 9332 ਕਿਲੋ ਖੋਆ ਅਤੇ 540 ਕਿਲੋ ਪਨੀਰ ਪਕੜਿਆ ਗਿਆ ਹੈ। ਇਸ ਸਮੇਂ ਦੌਰਾਨ ਦੁੱਧ ਦੇ ਕੁੱਲ 1421 ਸੈਂਪਲ ਭਰੇ ਗਏ ਹਨ ਜਿਨ੍ਹਾਂ ਵਿੱਚੋਂ 470 ਸੈਂਪਲ ਫੇਲ ਪਾਏ ਗਏ ਹਨ ਜੋਕਿ ਕੁੱਲ ਸੈਂਪਲਾਂ ਦਾ ਲੱਗਭੱਗ 33.07% ਹੈ। ਇਸੇ ਤਰਾਂ ਹੀ ਦੁੱਧ ਤੋਂ ਤਿਆਰ ਹੋਰ ਵਸਤਾਂ ਖੋਆ, ਪਨੀਰ ਆਦਿ ਦੇ 1383 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 440 ਸੈਂਪਲ ਫੇਲ ਪਾਏ ਗਏ ਹਨ ਜੋਕਿ ਕੁੱਲ ਸੈਂਪਲਾਂ ਦਾ ਲੱਗਭੱਗ 31.8% ਹੈ। ਇਸਤਰਾਂ ਪੰਜਾਬ ਵਿੱਚ ਮਿਲਾਵਟਖੋਰੀ ਦਾ ਧੰਦਾ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ ਅਤੇ ਸਾਡੇ ਅਧਿਕਾਰੀ ਅਤੇ ਸਰਕਾਰਾਂ ਕੁੰਭਕਰਣ ਦੀ ਨੀਂਦ ਸੁੱਤੇ ਪਏ ਹਨ। ਜੇਕਰ ਜਿਲ੍ਹਾਵਾਰ ਵੇਖੀਏ ਤਾਂ ਅਮਿੰਰਤਸਰ ਵਿੱਚ ਕੁੱਲ 670 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 213 ਭਾਵ 31.8% ਸੈਂਪਲ ਫੇਲ ਪਾਏ ਗਏ ਹਨ। ਬਰਨਾਲਾ ਵਿੱਚ ਕੁੱਲ 239 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 49 ਭਾਵ 20.5% ਸੈਂਪਲ ਫੇਲ ਪਾਏ ਗਏ ਹਨ। ਬਠਿੰਡਾ ਵਿੱਚ ਕੁੱਲ 477 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 67 ਭਾਵ 14.04% ਸੈਂਪਲ ਫੇਲ ਪਾਏ ਗਏ ਹਨ। ਫਰੀਦਕੋਟ ਵਿੱਚ ਕੁੱਲ 157 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 16 ਭਾਵ 10.19% ਸੈਂਪਲ ਫੇਲ ਪਾਏ ਗਏ ਹਨ। ਫਤਹਿਗੜ੍ਹ ਸਾਹਿਬ ਵਿੱਚ ਕੁੱਲ 216 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 41 ਭਾਵ 19% ਸੈਂਪਲ ਫੇਲ ਪਾਏ ਗਏ ਹਨ। ਫਿਰੋਜਪੁਰ ਵਿੱਚ ਕੁੱਲ 474 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 47 ਭਾਵ 10% ਸੈਂਪਲ ਫੇਲ ਪਾਏ ਗਏ ਹਨ। ਗੁਰਦਾਸਪੁਰ ਵਿੱਚ ਕੁੱਲ 515 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 91 ਭਾਵ 17.7% ਸੈਂਪਲ ਫੇਲ ਪਾਏ ਗਏ ਹਨ। ਹੁਸ਼ਿਆਰਪੁਰ ਵਿੱਚ ਕੁੱਲ 533 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 74 ਭਾਵ 13.9% ਸੈਂਪਲ ਫੇਲ ਪਾਏ ਗਏ ਹਨ। ਜਲੰਧਰ ਵਿੱਚ ਕੁੱਲ 892 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 151 ਭਾਵ 17% ਸੈਂਪਲ ਫੇਲ ਪਾਏ ਗਏ ਹਨ। ਕਪੂਰਥਲਾ ਵਿੱਚ ਕੁੱਲ 323 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 47 ਭਾਵ 14.5% ਸੈਂਪਲ ਫੇਲ ਪਾਏ ਗਏ ਹਨ। ਲੁਧਿਆਣਾ ਵਿੱਚ ਕੁੱਲ 1115 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 187 ਭਾਵ 16.8% ਸੈਂਪਲ ਫੇਲ ਪਾਏ ਗਏ ਹਨ। ਮਾਨਸਾ ਵਿੱਚ ਕੁੱਲ 269 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 34 ਭਾਵ 12.6% ਸੈਂਪਲ ਫੇਲ ਪਾਏ ਗਏ ਹਨ। ਮੋਗਾ ਵਿੱਚ ਕੁੱਲ 223 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 14 ਭਾਵ 6.3% ਸੈਂਪਲ ਫੇਲ ਪਾਏ ਗਏ ਹਨ। ਮੋਹਾਲੀ ਵਿੱਚ ਕੁੱਲ 402 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 111 ਭਾਵ 27.6% ਸੈਂਪਲ ਫੇਲ ਪਾਏ ਗਏ ਹਨ। ਮੁਕਤਸਰ ਵਿੱਚ ਕੁੱਲ 209 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 30 ਭਾਵ 14.4% ਸੈਂਪਲ ਫੇਲ ਪਾਏ ਗਏ ਹਨ। ਨਵਾਂਸ਼ਹਿਰ ਵਿੱਚ ਕੁੱਲ 180 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 50 ਭਾਵ 27.8% ਸੈਂਪਲ ਫੇਲ ਪਾਏ ਗਏ ਹਨ। ਰੋਪੜ ਵਿੱਚ ਕੁੱਲ 548 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 107 ਭਾਵ 19.5% ਸੈਂਪਲ ਫੇਲ ਪਾਏ ਗਏ ਹਨ। ਪਟਿਆਲਾ ਵਿੱਚ ਕੁੱਲ 551 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 138 ਭਾਵ 25.04% ਸੈਂਪਲ ਫੇਲ ਪਾਏ ਗਏ ਹਨ। ਸੰਗਰੂਰ ਵਿੱਚ ਕੁੱਲ 611 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 84 ਭਾਵ 13.7% ਸੈਂਪਲ ਫੇਲ ਪਾਏ ਗਏ ਹਨ। ਤਰਨਤਾਰਨ ਵਿੱਚ ਕੁੱਲ 323 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 53 ਭਾਵ 16.4% ਸੈਂਪਲ ਫੇਲ ਪਾਏ ਗਏ ਹਨ। ਇਸਤਰਾਂ ਅੰਕੜਿਆਂ ਦੇ ਹਿਸਾਬ ਨਾਲ ਵੇਖੀਏ ਤਾਂ ਸਭਤੋਂ ਵੱਧ ਸੈਂਪਲ ਲੁਧਿਆਣਾ ਜਿਲ੍ਹੇ ਵਿੱਚ ਭਰੇ ਗਏ ਸਨ ਅਤੇ ਸਭਤੋਂ ਵੱਧ ਸੈਂਪਲ ਜਿਲ੍ਹਾ ਅਮ੍ਰਿਤਸਰ ਵਿੱਚ ਫੇਲ ਪਾਏ ਗਏ ਹਨ। ਪੰਜਾਬ ਵਿੱਚ ਔਸਤਨ 18% ਸੈਂਪਲ ਫੇਲ ਪਾਏ ਗਏ ਹਨ ਜੋਕਿ ਪੰਜਾਬ ਵਰਗੇ ਖੁਸ਼ਹਾਲ ਸੂੱਬੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦਾ ਕੋਈ ਵੀ ਜਿਲ੍ਹਾ ਅਤੇ ਇਲਾਕਾ ਮਿਲਾਵਟਖੋਰੀ ਤੋਂ ਨਹੀਂ ਬਚਿਆ ਹੈ।  ਇਹ ਅੰਕੜੇ ਵੀ ਸਿਰਫ ਉਹ ਹਨ ਜੋਕਿ ਸਰਕਾਰ ਦੇ ਅਪਣੇ ਸਿਹਤ ਵਿਭਾਗ ਵਲੋਂ ਜਾਰਿ ਕੀਤੇ ਗਏ ਹਨ ਜਦਕਿ ਹਕੀਕਤ ਇਹ ਹੈ ਕਿ ਸਰਕਾਰ ਵਲੋਂ ਅਕਸਰ ਤਿਉਹਾਰਾਂ ਦੇ ਮੌਕਿਆਂ ਵਿਸ਼ੇਸ਼ ਤੋਰ ਤੇ ਤਿਉਹਾਰਾਂ ਦੇ ਨੇੜੇ ਤੇੜੇ ਹੀ ਸੈਂਪਲ ਭਰੇ ਜਾਂਦੇ ਹਨ ਬਾਕੀ ਸਾਰਾ ਸਾਲ ਇਨ੍ਹਾਂ ਮਿਲਾਵਟਖੋਰਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਹੈ। ਸਰਕਾਰ ਦੀ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਮਿਲਾਵਟਖੋਰ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਭਾਰੀ ਮੁਨਾਫਾ ਕਮਾ ਰਹੇ ਹਨ। 

ਕੁਲਦੀਪ  ਚੰਦ 
9417563054