ਪੰਚਾਇਤਾਂ ਦਾ ਆਡਿਟ ਚਾਰਟਡ ਅਕਾਂਉਟੈਂਟ ਤੋਂ ਕਰਵਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਕਾਰਨ ਪੰਚਾਇਤਾਂ ਵਿੱਚ ਰੋਸ।ਪੰਚਾਇਤਾਂ ਵਲੋਂ ਇਸ ਫੈਸਲੇ ਦੇ ਵਿਰੋਧ ਵਿੱਚ 07 ਅਕਤੂਬਰ ਨੂੰ ਰੋਸ ਧਰਨਾ ਕਰਨ ਲਈ ਤਿਆਰੀਆਂ ਸ਼ੁਰੂ।

03 ਅਕਤੂਬਰ, 2014 (ਕੁਲਦੀਪ ਚੰਦ ) ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਸਿੰਕਦਰ ਸਿੰਘ ਮਲੂਕਾ ਵੱਲੋਂ ਗ੍ਰਾਮ ਪੰਚਾਇਤਾਂ ਦੇ ਆਡਿਟ ਚਾਰਟਡ ਅਕਾਂਉਟੈਂਟ ਤੋਂ ਕਰਵਾਉਣ ਦੇ ਕੀਤੇ ਫੈਸ਼ਲੇ ਨੂੰ ਵਾਪਿਸ ਨਾ ਲੈਣ ਦੇ ਅੜੀਅਲ ਵਤੀਰੇ ਖਿਲਾਫ ਪੰਚਾਇਤ ਵਲੋ ਮੋਹਾਲੀ ਵਿਖੇ ਮਾਰੇ ਜਾ ਰਹੇ ਧਰਨੇ ਦੀ ਤਿਆਰੀ ਬਲਾਕ ਅਨੰਦਪੁਰ ਸਾਹਿਬ ਵਿੱਚ ਪੂਰੇ ਜੋਰਾ ਨਾਲ ਚੱਲ ਰਹੀ ਹੈ। ਅੱਜ ਇਥੇ ਪ੍ਰੈਸ ਨੂੰ ਜਾਰੀ ਬਿਆਨ ਚ ਪੰਚਾਇਤ ਯੂਨੀਅਨ ਪੰਜਾਬ ਬਲਾਕ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਾ ਸੁੱਚਾ ਸਿੰਘ ਖੱਟੜਾ , ਸੀਨੀਅਰ ਮੀਤ ਪ੍ਰਧਾਨ ਕੰਵਰ ਰਾਮ ਸਰੂਪ ,ਮੀਤ ਪ੍ਰਧਾਨ ਕੁਲਵਿੰਦਰ ਸਿੰਘ ਦੈਹÎÎਣੀ ,ਸਕੱਤਰ ਸੁਰਜੀਤ ਸਿੰਘ , ਜੁਇੰਟ ਸੈਕਟਰੀ ਪ੍ਰੀਤਮ ਚੰਦ , ਹੇਮ ਰਾਜ ਨੇ ਦੱਸਿਆ ਕਿ ਪੰਚਾਇਤ ਮੰਤਰੀ ਵੱਲੋ ਪੰਚਾਇਤ ਦਾ ਆਡਿਟ ਸੀ ਏ ਪ੍ਰਾਈਵੇਟ ਫਰਮਾ ਤੋ ਕਰਵਾਉਣ ਦੇ ਕੀਤੇ ਫੈਸ਼ਲੇ ਖਿਲਾਫ ਸਰਪੰਚਾ, ਜੇ ਈ, ਪੰਚਾਇਤ ਸੈਕਟਰੀ, ਗ੍ਰਾਮ ਸੇਵਕਾ ਵਿੱਚ ਹਾਹਾਕਾਰ ਮੱਚ ਗਈ, ਇਸ ਫੈਸ਼ਲੇ ਦਾ ਪੰਜਾਬ ਭਰ ਵਿੱਚ ਜੋਰਦਾਰ ਵਿਰੋਧ ਹੋ ਰਿਹਾ ਹੈ। ਆਗੂਆ ਦਾ ਕਹਿਣਾ ਹੈ ਕਿ ਇਹ ਆਡਿਟ ਪਹਿਲਾਂ ਵਾਂਗ ਹੀ ਕਰਵਾਇਆ ਜਾਵੇ ਜਿਸ ਕਾਰਨ ਪੰਚਾਇਤ ਤੇ ਵਿੱਤੀ ਬੋਝ ਨਾ ਪੈਵੇ। ਇਸ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਪੰਚਾਇਤ ਯੂਨੀਅਨ ਵੱਲੋ 7 ਅਕਤੂਬਰ ਨੂੰ ਮੋਹਾਲੀ ਵਿਖੇ ਧਰਨਾ ਮਾਰਿਆ ਜਾ ਰਿਹਾ ਹੈ। ਇਸ ਪੰਜਾਬ ਪੱਧਰੀ ਧਰਨੇ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਣਗੇ ਅਤੇ ਬਲਾਕ ਅਨੰਦਪੁਰ ਸਾਹਿਬ ਵਿੱਚੋ ਤਿੰਨ ਬੱਸਾਂ ਭਰ ਕੇ ਇਸ ਧਰਨੇ ਵਿੱਚ ਸਮੂਲੀਅਤ ਕੀਤੀ ਜਾਵੇਗੀ, ਇਸ ਧਰਨੇ ਪ੍ਰਤੀ ਸਰਪੰਚਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਫੈਸ਼ਲੇ ਨੂੰ ਵਾਪਿਸ ਕਰਵਾ ਕੇ ਹੀ ਦਮ ਲਿਆ ਜਾਵੇਗਾ। ਪੰਚਾਇਤ ਮੰਤਰੀ ਦੇ ਅੜੀਅਲ ਵਤੀਰੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ । ਇਸ ਮੌਕੇ ਤੇ ਅਜਮੇਰ ਸਿੰਘ , ਮਸਤ ਸਿੰਘ , ਜੈ ਕੌਰ, ਚੰਚਲ ਦੇਵੀ , ਤਾਰਾ ਸਿੰਘ ਭੱਲੜੀ ਆਦਿ ਹਾਜ਼ਰ ਸਨ।