ਸੰਤ ਡੁਮੇਲੀ ਵਾਲੀਆ ਦੇ ਡੇਰੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਪਾਹਜ ਵਿਅਕਤੀਆ ਦੀ ਸਨਾਖਤ ਲਈ ਰੈਡ ਕਰਾਸ ਸੋਸਾਇਟੀ ਨੇ ਲਗਾਇਆ ਵਿਸ਼ੇਸ ਕੈਂਪ।
 

12 ਨਵੰਬਰ, 2014 (V) ਜਿਲ੍ਹਾ ਰੈਡ ਕਰਾਸ ਸੋਸਾਇਟੀ ਰੂਪਨਗਰ ਵਲੋਂ ਅਪਾਹਜ ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ , ਵ੍ਹੀਲ ਚੇਅਰਜ, ਫੋੜੀਆਂ ਅਤੇ  ਐਨਕਾਂ ਆਦਿ ਪ੍ਰਦਾਨ ਕਰਨ ਦੇ ਮਕਸਦ ਨਾਲ ਸੰਤ ਡੁਮੇਲੀ ਵਾਲਿਆਂ ਦਾ ਡੇਰਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਅੱਖਾਂ ਤੇ ਕੰਨਾਂ ਦੇ ਮਾਹਿਰ ਡਾਕਟਰਾਂ ਅਤੇ ਐਲਿਮਕੋ ਦੇ ਦੋ ਡਾਕਟਰਾਂ ਅਸੋਕ ਕੁਮਾਰ ਸਾਹੂ ਅਤੇ ਡਾ: ਮਨਦੀਪ ਸਿੰਘ ਵਲੋਂ ਕੈਂਪ ਵਿਚ ਪਹੁੰਚੇ ਵਿਦਿਆਰਥੀਆਂ, ਬੱਚਿਆਂ ਅਤੇ ਵਿਅਕਤੀਆਂ ਦਾ ਜਿਥੇ ਮੈਡੀਕਲ ਚੈਕਅਪ ਕੀਤਾ ਗਿਆ ਉਥੇ ਆਡੀਓ ਮੀਟਰੀ ਰਾਹੀਂ ਕੰਨਾਂ ਦਾ ਚੈਕਅਪ ਕੀਤਾ ਗਿਆ। ਇਸ ਕੈਂਪ ਦੌਰਾਨ ਕੀਤੇ ਜਾਣ ਵਾਲੇ ਚੈਕਅਪ ਦਾ ਜਾਇਜਾ ਲੈਣ  ਲਈ ਸ਼੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸ਼ਨਾਖਤ ਕੀਤੇ ਗਏ ਵਿਅਕਤੀਆਂ ਨੂੰ 28 ਨਵੰਬਰ ਨੂੰ ਬਾਅਦ ਦੁਪਹਿਰ ਐਸ.ਡੀ.ਐ੍ਰਮ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਣਨ ਵਾਲੀਆਂ ਮਸ਼ੀਨਾਂ , ਵ੍ਹੀਲ ਚੇਅਰਜ, ਫੋੜੀਆਂ ਅਤੇ  ਐਨਕਾਂ ਆਦਿ ਦਿਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ  ਇਹ ਬਨਾਵਟੀ ਅੰਗ ਅਲਿਮਕੋ (ਭਾਰਤੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਮੁਹੱਈਆ ਕਰਵਾਏ ਜਾਣਗੇ। ਸੰਜੀਵ ਬੁਧੀਰਾਜਾ ਸਕੱਤਰ ਜ਼ਿਲ੍ਹਾ ਰੈਡ ਕਰਾਸ ਨੇ  ਦੱਸਿਆ ਕਿ ਅੱਜ ਇਸ ਕੈਂਪ ਦੌਰਾਨ 7 ਬੱਚਿਆਂ/ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ, 6 ਵਿਅਕਤੀਆਂ ਨੂੰ ਵ੍ਹੀਲ ਚੇਅਰ,12 ਵਿਅਕਤੀਆਂ ਨੂੰ ਟਰਾਈ ਸਾਈਕਲ ਜਦਕਿ 7 ਲੋੜਵੰਦਾਂ ਨੂੰ ਫੌੜੀਆਂ ਆਦਿ ਦੇਣ ਲਈ ਸ਼ਨਾਖਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਅੱਜ ਇਸ ਕੈਂਪ ਦੌਰਾਨ ਸ਼ਨਾਖਤ ਕੀਤੇ ਗਏ ਵਿਅਕਤੀਆਂ ਨੂੰ ਟੋਕਨ/ਸਲਿਪਾਂ ਜਾਰੀ ਕਰ ਦਿਤੀਆਂ ਗਈਆਂ ਹਨ। ਉਨ੍ਹਾਂ ਸ਼ਨਾਂਖਤ ਹੋਏ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ 28 ਨਵੰਬਰ ਬਾਅਦ ਦੁਪਹਿਰ ਐਸ.ਡੀ.ਐ੍ਰਮ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਕੈਂਪ ਦੌਰਾਨ ਇਹ ਟੋਕਨ/ਸਲਿਪਾਂ ਨਾਲ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਇਸ ਕੈਂਪ ਦੌਰਾਨ ਸ਼੍ਰੀ ਅਮਰਜੀਤ ਬੈਂਸ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸੁਰਿੰਦਰ ਸਿੰਘ ਤਹਿਸੀਲਦਾਰ, ਸ੍ਰੀ ਦਿਪੇਸ਼ ਕੁਮਾਰ ਕਾਰਜ ਸਾਧਕ ਅਫਸਰ, ਸ਼੍ਰੀਮਤੀ ਰਾਜ ਕੌਰ, ਅਤੇ  ਸ਼੍ਰੀਮਤੀ ਕਿਰਨਪ੍ਰੀਤ ਗਿੱਲ  ਆਦਿ ਹਾਜਰ ਸਨ।

ਕੁਲਦੀਪ ਚੰਦ
9417563054