ਪੰਜਾਬ ਸਰਕਾਰ  ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਲੋਕਾ ਦੀ ਸਹੂਲਤ

ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਵਿਦੇਸ਼ਾ ਵਿਚ ਵਸੇ ਅਚਨਚੇਤ ਮ੍ਰਿਤਕਾ

ਦੀਆਂ ਦੇਹਾ/ਅਸਥੀਆਂ ਵਾਰਸਾ ਤੱਕ ਮੰਗਵਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ। 

ਵਿਦੇਸ਼ਾ ਵਿਚ ਰਹਿੰਦੇ ਅਚਨਚੇਤ  ਕੁਦਰਤੀ ਤੌਰ ਤੇ ਮ੍ਰਿਤਕ  ਹੋਏ ਵਿਅਕਤੀਆਂ ਦੇ ਪਰਿਵਾਰ ਆਪਣੇ ਨਜਦੀਕੀ ਰਿਸਤੇਦਾਰ ਮ੍ਰਿਤਕ ਵਿਅਕਤੀ  ਦੀਆਂ ਅੰਤਿਮ ਰਸਮਾਂ  ਪੂਰੀਆ ਕਰਨ ਲਈ ਅਤੇ  ਉਸ ਦੀ ਮ੍ਰਿਤਕ ਦੇਹ ਜਾਂ ਅਸਥੀਆਂ  ਭਾਰਤ ਮੰਗਵਾਉਣ   ਲਈ ਬੇਹੱਦ ਵਿਆਕੁਲ ਹੁੰਦੇ ਹਨ। ਇਸ ਲਈ ਪ੍ਰਵਾਸੀ ਭਾਰਤੀ ਮਾਮਲੇ ਮੰਤਰਾਲੇ ਵਲੋਂ  ਉਸ ਮ੍ਰਿਤਕ ਵਿਅਕਤੀਆਂ ਦੀਆਂ ਅਸਥੀਆਂ ਜਾਂ ਦੇਹਾਂ ਵਤਨ ਵਾਪਿਸ ਮੰਗਵਾਉਣ ਲਈ ਇੱਕ ਸਾਫਟਵੇਅਰ ਮਡਿਊਲ ਬਣਾਇਆ ਗਿਆ ਹੈ। ਇਸ ਰਾਹੀ ਮ੍ਰਿਤਕ ਦੇ ਵਾਰਸ Emigration Check  required (ECR) ਦੇਸ਼ ਜਿਵੇਂ ਕਿ ਮਲੇਸ਼ੀਆ, ਜੋਰਡਨ, ਯੂ.ਏ.ਈ, ਯੈਮਨ, ਲੈਬਾਨੌਨ, ਕਤਰ, ਉਮਾਨ, ਕੁਵੈਤ, ਇਰਾਕ, ਬਹਿਰੀਨ, ਸਾਊਦੀ ਅਰਬ, ਅਫਗਾਨਸਤਾਨ, ਇੰਡੋਨੇਸ਼ੀਆ, ਲੀਬੀਆ, ਸੂਦਨ, ਸਰੀਆ, ਥਾਈਲੈਡ ਦੇਸ਼ ਤੋ ਮ੍ਰਿਤਕ ਦੇਹਾ ਜਾਂ ਅਸਥੀਆਂ ਮੰਗਵਾਉਣ ਲਈ ਆਨ-ਲਾਈਨ ਅਪਲਾਈ ਕਰ ਸਕਦੇ ਹਨ ਅਤੇ ਵਾਪਸੀ ਤੱਕ ਇਸ ਦਾ ਸਟੇਟਸ ਚੈਕ ਕਰ ਸਕਦੇ ਹਨ। ਮਾਨਯੋਗ ਮਨਿਸਟਰ ਆਫ ਉਵਰਸੀਜ ਇੰਡੀਅਨ ਅਫੇਅਰਜ ਵਲੋਂ ਇਸ ਸਾਫਟਵੇਅਰ ਦਾ ਮਿਤੀ 12.8.2014 ਨੂੰ ਉਦਘਾਟਨ ਕੀਤਾ ਹੈ ਅਤੇ ਇਹ ਮੰਤਰਾਲੇ ਦੀ ਵੈਬਸਾਈਟ www.moia.gov.in ਤੇ ਉਪਲੱਬਧ ਹੈ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਨੇ ਭਾਰਤ ਸਰਕਾਰ ਦੇ ਇਸ ਉਪਰਾਲੇ ਨੂੰ ਪੰਜਾਬ ਦੇ ਹਰ ਖੇਤਰ ਵਿਚ ਪ੍ਰਚਾਰ ਸਾਧਨਾ ਰਾਹੀ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਤਾ ਜੋ ਵਿਦੇਸ਼ਾ ਵਿਚ ਵਸੇ ਪੰਜਾਬੀਆ ਦੀਆਂ ਭਾਵਨਾਵਾ ਨੂੰ ਸਮਝੀਆ ਜਾ ਸਕੇ। ਇਸ ਲਈ  ਪੰਜਾਬ ਦੇ ਨਾਗਰਿਕਾ ਵਿਚ ਇਸ ਸਹੂਲਤ ਬਾਰੇ  ਚੇਤਨ ਪੈਦਾ ਕੀਤੀ ਜਾ ਰਹੀ ਹੇ ਤਾ ਕਿ ਆਮ ਲੋਕ ਵਿਦੇਸ਼ ਤੋ ਆਪਣੇ  ਨਜਦੀਕੀ ਰਿਸ਼ਤੇਦਾਰ  ਦੀਆ ਮ੍ਰਿਤਕ ਦੇਹ ਜਾਂ ਅਸਥੀਆਂ ਵਾਪਸ ਭਾਰਤ  ਮੰਗਵਾਉਣ ਲਈ ਇਸ ਸਾਫਟਵੇਅਰ ਦੀ ਵੱਧ ਤੋ ਵੱਧ ਵਰਤੋ ਕਰ ਸਕਣ। ਇਸ ਸਾਫਟਵੇਅਰ ਤੇ ਇੰਦਰਾਜ ਕਰਨ ਤੋ ਬਾਅਦ ਸਬੰਧਤ ਦੇਸ਼ ਵਿਚ ਭਾਰਤੀ ਕਮਿਸਨ ਇਸ ਕੇਸ ਦੀ ਪੈਰਵੀ ਕਰੇਗਾ। ਇੱਥੋ ਤੱਕ ਕਿ ਇਸ ਸਾਫਟਵੇਅਰ ਤੇ ਲੋੜ ਪੈਣ ਤੇ ਹੋਰ ਲੋੜੀਦਾ ਇੰਦਰਾਜ ਕੀਤਾ ਜਾ ਸਕਦਾ ਹੈ ਅਤੇ ਸਥਿਤੀ ਜਾਣੀ ਜਾ ਸਕੇਗੀ। ਇਸ ਲਈ  ਵਿਦੇਸ਼ਾ ਤੋ ਆਨ-ਲਾਈਨ ਸਿਸਟਮ ਰਾਹੀ ਮ੍ਰਿਤਕ ਦੇਹ ਜਾਂ ਅਸਥੀਆਂ ਮੰਗਵਾਉੇਣ ਦਾ ਵੱਡੇ ਪੱਧਰ ਤੇ  ਪ੍ਰਬੰਧ ਕੀਤਾ ਜਾ ਰਿਹਾ ਹੇ। ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾ ਵਿਚ ਜਾ ਕੇ ਵੱਸ ਗਏ ਹਨ ਜਾਂ ਉਥੇ ਰੋਜਗਾਰ ਨਾਲ ਜੁੜੇ ਹੋਏ ਹਨ ।ਅਜਿਹੇ ਅਣਸੁਖਾਵੇ ਮੋਕੇ ਤੇ ਪੰਜਾਬ ਦੇ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ। ਇਸ ਨੂੰ ਪੰਜਾਬ ਸਰਕਾਰ ਨੇ ਹੁਣ ਲੋਕਾ ਦੇ ਦੁੱਖ ਵਿਚ ਹਮਦਰਦੀ ਦਿਖਾਉਦੇ ਹੋਏ ਕਾਫੀ ਹੱਦ ਤੱਕ ਲੋਕਾ ਦੀ ਇਸ ਔਖੀ ਘੜੀ ਵਿਚ ਸਹਾਇਤਾ ਕਰਨ ਦਾ ਉਪਰਾਲਾ ਕੀਤਾ ਹੈ।