ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ

ਪਹਿਲਾ ਕੀਰਤਨ ਦਰਬਾਰ

ਆਗਮਨ ਦਿਵਸ ਸਮਾਗਮ 6 ਫਰਵਰੀ ਨੂੰ ਅਜਮਾਨ ਵਿਖੇ ਮਨਾਇਆ ਜਾਵੇਗਾ


15 ਜਨਵਰੀ, 2015 ( ਅਜਮਾਨ) ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਸੰਧਿਆ ਫੇਰੀ ਕੀਰਤਨ ਦਰਬਾਰਾਂ ਦੀ ਲੜੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਰਮਜੀਤ ਸਿੰਘ ਜੀ ਕਪੂਰ ਪਿੰਡ ਵਾਲਿਆਂ ਦੇ ਗ੍ਰਿਹ ਤੋਂ ਸ਼ੁਰੂ ਹੋਈ।  ਬੀਤੀ ਰਾਤ ਪਹਿਲਾ ਕੀਰਤਨ ਦਰਬਾਰ ਸਜਾਇਆ ਗਿਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ (40 ਸ਼ਬਦਾ) ਦੇ ਜਾਪ ਉਪਰੰਤ ਕੀਰਤਨ ਅਤੇ  ਵਿਚਾਰਾਂ ਹੋਈਆਂ। ਕਈ ਸ਼ਹਿਰਾਂ ਚੋਂ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ।ਭਾਈ ਕਮਲਰਾਜ ਸਿੰਘ ( ਹੈਡ ਗ੍ਰੰਥੀ) , ਸੱਤ ਪਾਲ ਮਹੇ ( ਪਰਚਾਰਕ) ਅਤੇ ਤਰੁਨ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਕੀਰਤਨ ਦਰਬਾਰ ਦੀ ਸੇਵਾ ਲਈ ਬਾਬਾ ਪਰਮਜੀਤ ਸਿੰਘ, ਪਿਆਰਾ ਰਾਮ, ਬਲਬੀਰ ਰਾਮ ਅਤੇ ਸੰਦੀਪ ਕੁਮਾਰ ਨੂੰ ਸਿਰੋਪਿਆਂ ਨਾਲ ਨਿਵਾਜਿਆ ਗਿਆ।  ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।