ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ

ਰੂਪ ਸਿੱਧੂ ਦੇ ਗ੍ਰਿਹ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ

ਆਗਮਨ ਦਿਵਸ ਸਮਾਗਮ 6 ਫਰਵਰੀ ਨੂੰ ਅਜਮਾਨ ਵਿਖੇ ਮਨਾਇਆ ਜਾਵੇਗਾ

02 ਫਰਵਰੀ, 2015 (ਅਜਮਾਨ) ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਸੰਧਿਆ ਫੇਰੀ ਕੀਰਤਨ ਦਰਬਾਰਾਂ ਦੀ ਲੜੀ ਦਾ ਅੱਜ ਦਾ ਕੀਰਤਨ ਦਰਬਾਰ ਸ਼੍ਰੀ ਰੂਪ ਸਿੱਧੂ ਜੀ ਦੇ ਗ੍ਰਿਹ, ਅਜਮਾਨ ਸ਼ਹਿਰ ਵਿਖੇ ਸਜਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਦੇ ਜਾਪ ਉਪਰੰਤ ਕੀਰਤਨ ਅਤੇ  ਕਥਾ ਵਿਚਾਰਾਂ ਹੋਈਆਂ। ਕਈ ਸ਼ਹਿਰਾਂ ਚੋਂ ਸੰਗਤਾਂ ਨੇ ਆਕੇ ਹਾਜ਼ਰੀਆਂ ਲਗਵਾਈਆਂ।ਭਾਈ ਕਮਲਰਾਜ ਸਿੰਘ ( ਹੈਡ ਗ੍ਰੰਥੀ) , ਬਾਬਾ ਸੁਰਜੀਤ ਸਿੰਘ, ਅਸ਼ੋਕ ਕੁਮਾਰ, ਪਰਮਜੀਤ, ਰਮੇਸ਼ ਕੁਮਾਰ, ਜਗਤ ਰਾਮ  ਅਤੇ  ਰਤੁਨ ਸਿੱਧੂ ਨੇ ਕੀਰਤਨ ਦੀ ਸੇਵਾ ਕੀਤੀ। ਇੰਡੀਆ ਤੋਂ ਆਏ ਮਿਸ਼ਨਰੀ ਗਾਇਕ ਮਨਜੀਤ ਪਵਾਰ, ਭਾਈ ਸਤਨਾਮ ਸਿਘ, ਭਾਈ ਕੇਵਲ ਸਿੰਘ , ਭਾਈ ਮੰਗਤ ਰਾਮ ਹੁਰਾਂ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਸੰਗਤਾਂ , ਕੀਰਤਨੀਆਂ, ਬੁਲਾਰਿਆਂ ਅਤੇ ਸਮੂਹ ਕਮਟੀ ਮੈਂਬਰਾਂ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ, ਸਤਿਗੁਰਾਂ ਦੀ ਬਾਣੀ ਦੇ ਹੁਮਕਾਂ ਅਨੁਸਾਰ ਜੀਵਨ ਜੀਊਣ, ਵਹਿਮਾਂ ਭਰਮਾਂ ਅਤੇ ਪਾਖੰਡਾਂ ਨੂੰ  ਤਿਆਗਣ, ਨਸ਼ਿਆਂ ਦੇ ਵਿਰੁਧ ਅਤੇ ਸਮਾਜ ਭਲਾਈ ਕਾਰਜਾਂ ਵਿਚ ਹਿੱਸਾ ਲੈਣ ਲਈ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਅਤੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਬਾਰੇ ਦੱਸਿਆ। ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਅਤੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ ਜੀ ਨੇ ਇਸ ਸਮਾਗਮ ਦੀ ਸੇਵਾ ਕਮਾਉਣ ਵਾਸਤੇ ਮੋਹਿਤ ਸਿੱਧੂ, ਤਰੁਨ ਸਿੱਧੂ, ਸੋਢੀ ਰਾਮ ਮਾਹੀ ਅਤੇ ਜੋਗਿੰਦਰ ਲਾਲ ਸਿੱਧੂ ਨੂੰ  ਸਿਰੋਪਿਆਂ ਨਾਲ ਸਨਮਾਨਿਤ ਕੀਤਾ। ਮੰਚ ਸਕੱਤਰ ਦੀ ਸੇਵਾ  ਸੈਕਟਰੀ ਬਲਵਿੰਦਰ ਸਿੰਘ ਨੇ ਨਿਭਾਈ । ਗੁਰੂ ਦੇ ਲੰਗਰ ਅਤੁੱਟ ਵਰਤਾਏ

 ਗਏ।