tumblr tracker

 

 

 

 

 

 

 

 

 

 

 

ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਨੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ।

15 ਅਪ੍ਰੈਲ, 2015 (
ਕੁਲਦੀਪ ਚੰਦ ) ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਐਸ ਸੀ ਬੀ ਸੀ ਇੰਪਲਾਇਜ ਫੈਡਰੇਸ਼ਨ ਨੰਗਲ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸੰਬਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਸਮਾਜਿਕ ਆਗੂਆਂ ਅਤੇ ਸੋਸਾਇਟੀ ਦੇ ਆਗੂਆਂ ਨੇ ਸਮਾਜ ਦੀ ਦਸ਼ਾ ਅਤੇ ਵਿਗੜਦੀ ਦਿਸ਼ਾ ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਅਪਣੀਆਂ ਸਮਸਿਆਵਾਂ ਦੇ ਹੱਲ ਲਈ ਅੱਗੇ ਆਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਦੋਲਤ ਰਾਮ, ਤਰਸੇਮ ਚੰਦ, ਆਤਮਾ ਰਾਮ, ਦਲਿਤ ਫਾਂਊਡੇਸ਼ਨ ਫੈਲੋ ਕੁਲਦੀਪ ਚੰਦ, ਚੇਅਰਮੈਨ ਸਰਦਾਰੀ ਲਾਲ, ਸਵਰਨ ਸਿੰਘ, ਯੂਨੀਅਨ ਆਗੂ ਯਸ਼ਪਾਲ, ਤਰਸੇਮ ਸਹੋਤਾ, ਬਕਾਨੂੰ ਰਾਮ, ਬਲਬੀਰ ਸਿੰਘ, ਦਰਸ਼ਨ ਸਿੰਘ ਲੁੱਡਣ, ਕਾਮਰੇਡ ਵਿਜੇ ਕੁਮਾਰ, ਮੈਡਮ ਸੁਸਮਾ ਰਾਣੀ, ਜਾਨਕੀ ਦੇਵੀ, ਦੀਪਕਾ ਆਦਿ ਨੇ  ਡਾਕਟਰ ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਬਾਰੇ ਚਾਣਨਾ ਪਾਇਆ ਅਤੇ ਉਨ੍ਹਾਂ ਵਲੋਂ ਦਰਸਾਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿਤੀ। ਇਨ੍ਹਾਂ ਬੁਲਾਰਿਆਂ ਨੇ ਵੱਖ-ਵੱਖ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਗਈਆਂ ਦਲਿਤ ਭਲਾਈ ਸਕੀਮਾਂ ਦੀ ਵੀ ਪੜਚੋਲ਼ ਕੀਤੀ ਗਈ ਅਤੇ ਦਲਿਤਾਂ ਦੇ ਜੀਵਨ ਵਿੱਚ ਆ ਰਹੇ ਨਿਘਾਰ ਲਈ ਸੱਤਾ ਤੇ ਹੁਣ ਤੱਕ ਕਾਬਜ ਰਹੀਆਂ ਰਾਜਨੀਤਿਕ ਪਾਰਟੀਆਂ ਨੂੰ ਦੋਸ਼ੀ ਮੰਨਿਆ। ਇਨ੍ਹਾਂ ਕਿਹਾਕਿ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਲੈਕੇ ਦਿਤੇ ਹੱਕਾਂ ਨੂੰ ਲਾਗੂ ਕਰਨ ਵਿੱਚ ਮੌਜੂਦਾ ਸਰਕਾਰਾਂ ਦਿਲਚਸਪੀ ਨਹੀਂ ਵਿਖਾ ਰਹੀਆਂ ਹਨ ਜਿਸ ਕਾਰਨ ਅੰਜ ਦਲਿਤ ਸਮਾਜ ਦੇ ਲੋਕ ਪੱਛੜ ਰਹੇ ਹਨ। ਇਨ੍ਹਾਂ ਕਿਹਾਕਿ ਦਲਿਤਾਂ ਦੇ ਵਿਕਾਸ ਦੀ ਅਸਲੀ ਚਾਬੀ ਰਾਜਨੀਤਿਕ ਸੱਤਾ ਹੈ ਇਸ ਲਈ ਰਾਜਨੀਤਿਕ ਸੱਤਾ ਪ੍ਰਾਪਤ ਕਰਨ ਲਈ ਇੱਕਮੁੱਠ ਹੋਕੇ ਕੰਮ ਕਰਨ ਦੀ ਜਰੂਰਤ ਹੇ। ਇਸ ਸਮਾਗਮ ਵਿੱਚ ਚੰਨਣ ਸਿੰਘ ਚੰਨ ਐਂਡ ਪਾਰਟੀ ਨੇ ਮਿਸ਼ਨਰੀ ਗੀਤਾਂ ਰਾਹੀਂ ਲੋਕਾਂ ਨੂੰ ਜਗਰੂਕ ਕੀਤਾ ਅਤੇ ਮਿਸਨਰੀ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਜਤਿਨ, ਪ੍ਰੀਤ ਕੌਰ, ਜਸਕਰਨ, ਵਿਨਾਇਕ ਨਾਰ, ਸਰਵਜੀਤ ਕੌਰ, ਮੁਸਕਾਨ, ਸਿਮਰਨ, ਰਿਸ਼ਵ, ਸ਼ਾਲਿਕਾ, ਹਿਮਾਂਸ਼ੂ, ਭਾਵਨਾ, ਨਿਤੇਸ਼ ਕੁਮਾਰ, ਤਾਨੀਆ ਆਦਿ ਵਲੋਂ ਵੀ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਸੰਘਰਸ ਸਬੰਧੀ ਕਵਿਤਾਵਾਂ ਅਤੇ ਭਾਸਣ ਰਾਹੀਂ ਦੱਸਿਆ ਗਿਆ ਅਤੇ ਇਨ੍ਹਾਂ ਬੱਚਿਆਂ ਨੂੰ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਨੰਗਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੈਂਸੀ, ਨੰਦਿਨੀ, ਪੂਜਾ, ਅੰਜਲੀ, ਮੰਨਤ ਸੰਦਲ, ਰੋਹਨ ਕੁਮਾਰ, ਤਾਨੀਆ, ਹਰਲੀਨ, ਅਸ਼ਿਸ਼ ਕੁਮਾਰ, ਦਿਸ਼ਾ ਰਾਣੀ, ਅੰਜਲੀ, ਗੂਜਨ, ਨੇਹਾ, ਪ੍ਰਭਜੋਤ ਰਾਣਾ, ਦਿਲਪ੍ਰੀਤ ਕੌਰ ਸ਼ਵਾਤੀ, ਸੂਨੈਨਾ ਆਦਿ ਨੂੰ ਵੀ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਲ 2014 ਲਈ ਡਾਕਟਰ ਅੰਬੇਡਕਰ ਐਵਾਰਡ ਸੁਰਿੰਦਰਪਾਲ ਡੀ ਜੀ ਐਮ ਬੀ ਐਸ ਐਨ ਐਲ ਨੂੰ ਦਿਤਾ ਗਿਆ। ਇਸ ਮੋਕੇ ਜੇ ਈ ਸਰਦਾਰੀ ਲਾਲ, ਸੁਰਿੰਦਰ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਨਿਰਮਲ ਸਿੰਘ, ਬਲਬੀਰ ਭਟੋਆ, ਸੁਰਿੰਦਰ ਕੁਮਾਰ, ਗੋਪਾਲ ਚੋਹਾਨ, ਰੋਇਲ ਬਿਊਟੀ ਪਲੈਨੇਟ ਤੋਂ ਸੰਜੀਵ ਕੁਮਾਰ, ਰਣਜੋਧ ਸਿੰਘ, ਮਨਜੀਤ ਸਿੰਘ, ਮੱਘਰ ਸਿੰਘ, ਐਮ ਸੀ ਅੰਜੂ ਬਾਲਾ, ਸਾਬਕਾ ਐਮ ਸੀ ਸੁਰਿੰਦਰ ਪੰਮਾ, ਪਰਮਿੰਦਰ ਸੰਧੂ, ਤਰਸੇਮ ਮੱਟੂ, ਮਾਸਟਰ ਕਮਲਜੀਤ ਭੱਲੜੀ, ਪਰਮਿੰਦਰ ਸਿੰਘ, ਸੂਬੇਦਾਰ ਸੰਤੋਖ ਸਿੰਘ, ਸੁਰਜੀਤ ਸਿੰਘ, ਕਾਮਰੇਡ ਗੁਰਦਿਆਲ ਸਿੰਘ, ਮਾਸਟਰ ਦੇਵਰਾਜ, ਕੇਵਲ ਕੁਮਾਰ, ਅਮ੍ਰਿਤਪਾਲ ਸਿੰਘ, ਕੰਚਨ ਬਾਲਾ, ਜਸਪਾਲ ਕੌਰ, ਇੰਦੂ ਬਾਲਾ, ਦੇਵੀ ਰਾਣੀ, ਸੁਨੀਤਾ ਦੇਵੀ, ਰੀਤੂ, ਊਸ਼ਾ ਰਾਣੀ, ਭਾਰਤੀ, ਵੈਸ਼ਾਲੀ, ਰੀਨਾ ਆਦਿ ਹਾਜਰ ਸਨ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ 140124
9417563054