tumblr tracker

 

 

 

 

 

 

 

 

 

 

 

ਇੱਕ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ 11000 ਰੁਪੈ ਮਾਲੀ ਮਦਦ ਦਿੱਤੀ

17-04-2014 (ਰਾਮ ਨਗਰ ਜਲੰਧਰ) ਬੀਤੇ ਦਿਨੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਮੁਹੱਲਾ ਰਾਮ ਨਗਰ ਦੀ ਇੱਕ ਗਰੀਬ ਲੜਕੀ ਰੇਨੂੰ ਸਪੁੱਤਰੀ ਸਵਰਗਵਾਸੀ ਲਸ਼ਕਰੀ ਰਾਮ ਦੀ ਸ਼ਾਦੀ ਦੇ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਰੇਨੂੰ ਦੀ ਮਾਤਾ ਵਿਦਿਆ ਹੀ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੀ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇਂ ਪੰਜਾਬ ਦੇ ਪਰਧਾਨ ਸ਼੍ਰੀ ਲੇਖ ਰਾਜ ਮਹੇ ਅਤੇ ਸਕੱਤਰ ਤਿਲਕ ਰਾਜ ਮਾਹੀ ਨੇ ਖੁਦ ਰਾਮ ਨਗਰ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਲੜਕੀ ਅਤੇ ਉਸਦੀ ਮਾਤਾ ਵਿਦਿਆ ਨੂੰ ਭੇਟ ਕੀਤੀ। ਇਸ ਸਮੇ ਪਿੰਡ ਰਾਮ ਨਗਰ ਦੇ ਗਿਆਨ ਚੰਦ ਕੌਂਸਲਰ, ਭਾਗਰਾਮ ਗੋਰਾ ਜਲੰਧਰੀ, ਰਾਜੇਸ਼ ਬਿਰਦੀ, ਪਰਧਾਨ ਹੁਸਨ ਲਾਲ, ਬਖਸ਼ੀ ਰਾਮ ਅਤੇ ਹਰਬਿਲਾਸ ਸੋਢੀ ਵੀ ਹਾਜ਼ਰ ਸਨ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਡਾਕਟਰ ਪਰਮਜੀਤ ਸ਼ਾਰਜਾ  ( ਗੜੀ ਮੱਟੂਆਂ ਵਾਲੀ) ਨੇ ਪਾਇਆ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਦੇ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਪਾਲ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਡਾਕਟਰ ਪਰਮਜੀਤ ਸ਼ਾਰਜਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ।