tumblr tracker

 

 

 

 

 

 

 

 

 

 

ਡਾਕਟਰ ਅੰਬੇਡਕਰ ਜੀ ਨੇ ਵਿਦਿਆ ਨਾਲ ਵਿਵਸਥਾ ਬਦਲੀ ਸਰਕਾਰਾਂ

 ਇਮਾਨਦਾਰੀ ਨਾਲ ਸੰਵਿਧਾਨ ਲਾਗੂ ਕਰਨ - ਐਡਵੋਕੇਟ  ਵਿਰਦੀ

ਦਾਦੂਵਾਲ (ਜਲੰਧਰ) ਅੱਜ ਇੱਥੇ ਭਾਰਤ ਰਤਨ ਡਾ. ਬਾਬਾ ਸਾਹਿਬ ਅੰਡੇਬਕਰ ਜੀ ਦਾ ਜਨਮ ਉਤਸਵ ਡਾ. ਬੀ ਆਰ ਅੰਡੇਬਕਰ ਸੋਸ਼ਲ ਯੂਥ ਕਲੱਬ ਅਤੇ ਸਮੂਹ ਇਲਾਕਾ ਨਿਵਾਸੀਆ ਵਲ੍ਹੋਂ ਸ਼ਰਧਾ-ਪੂਰਵਕ ਮਨਾਇਆ ਗਿਆ। ਇਸ ਮੌਕੇ ਵਿਸੇਸ਼ ਮਹਿਮਾਨ ਵਜੋਂ ਪੁੱਜੇ ਉਘੇ ਲੇਖਕ ਤੇ ਚਿੰਤਕ ਡਾ. ਐਸ ਐਲ ਵਿਰਦੀ ਐਡਵੋਕੇਟ ਨੇ ਆਪਣੀ ਇਕ ਘੰਟਾ ਤਕਰੀਰ 'ਚ ਕਿਹਾ ਕਿ ਡਾ. ਅੰਬੇਡਕਰ ਨੇ ਜਾਤੀ ਤੇ ਜਮਾਤੀ ਰਹਿਤ ਸਮਾਜ ਦੀ ਸਿਰਜਣਾ ਲਈ ਲੋਕਤੰਤਰਿਕ ਸੰਵਿਧਾਨ ਦੀ ਸਿਰਜਣਾ ਕੀਤੀ ਪਰ ਆਗੂ ਬੇਈਮਾਨ ਨਿਕਲੇ। ਉਹਨਾਂ ਸੰਵਿਧਾਨ 'ਤੇ ਪਹਿਰਾ ਨਹੀਂ ਦਿੱਤਾ, ਜਿਸ ਕਾਰਨ ਦੇਸ਼ 'ਚ ਗ਼ਰੀਬੀ-ਅਮੀਰੀ ਤੇ ਜਾਤ-ਪਾਤ ਦਾ ਪਾੜਾ ਵਧ ਰਿਹਾ ਹੈ। ਇਸ ਨੂੰ ਖ਼ਤਮ ਕਰਨਾ ਹੋਏਗਾ, ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਤੋਂ ਉਠ ਜਾਏਗਾ। ਦੇਸ਼ ਦੇ ਆਗੂ ਸੰਵਿਧਾਨ ਦੀਆਂ ਧੱਜੀਆਂ ਉੜਾ ਰਹੇ ਹਨ। ਭਾਰਤੀ ਰਾਜਨੀਤੀ ਸਵਾਰਥ ਦੇ ਸਿਖਰਾਂ ਉਤੇ ਪਹੁੰਚ ਗਈ ਹੈ। ਸਰਕਾਰ ਬਣਾਉਣ ਲਈ ਸਭ ਪਾਰਟੀਆਂ ਅਸੂਲਾਂ ਨੂੰ ਛਿੱਕੇ ਟੰਗ ਦਿੰਦੀਆਂ ਹਨ। ਧੋਖਾਧੜੀ ਮੱਕਾਰੀ ਫਰੇਬ ਅੱਜ ਦੀ ਰਾਜਨੀਤੀ ਦਾ ਰਾਜ ਹੈ। ਆਗੂ ਅਤੇ ਅਫ਼ਸਰ ਸਭ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਅਜ਼ਾਦੀ ਦੇ 6 ਸਾਲ ਬਾਅਦ ਵੀ 40 ਕਰੋੜ ਲੋਕ ਭੁੱਖੇ ਸੌਂਦੇ ਹਨ। ਇਲਾਜ ਥੁੜੋਂ ਲੋਕ ਮਰ ਰਹੇ ਹਨ, ਜਦਕਿ ਭ੍ਰਿਸ਼ਟ ਆਗੂਆਂ ਅਤੇ ਅਫ਼ਸਰਾਂ ਨੇ ਲੱਖਾਂ-ਕਰੋੜਾਂ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਡਾ. ਅੰਬੇਡਕਰ ਦੇ ਲੋਕਤੰਤਰੀ ਸੰਵਿਧਾਨ ਕਰਕੇ ਅੱਜ ਭਾਰਤ ਦਾ ਨਾਮ ਸੰਸਾਰ ਪੱਧਰ 'ਤੇ ਚਮਕਦਾ ਹੈ। ਸੰਵਿਧਾਨ ਮਾੜਾ ਨਹੀਂ, ਲਾਗੂ ਕਰਨ ਵਾਲੇ ਬੇਈਮਾਨ ਨਿਕਲੇ। ਡਾਕਟਰ ਵਿਰਦੀ ਨੇ ਜੋਰ ਦੇ ਕੇ ਕਿਹਾ ਕਿ ਜਦ ਸਰਕਾਰ ਨੇ ਗਰੀਬੀ ਦੀ ਰੇਖਾ ਨਿਸ਼ਚਤ ਕੀਤੀ ਹੋਈ ਹੈ, ਫਿਰ ਸਰਕਾਰ ਅਮੀਰੀ ਦੀ ਰੇਖਾ ਵੀ ਨਿਸ਼ਚਤ ਕਰੇ। ਭ੍ਰਿਸ਼ਟ ਆਗੂਆਂ ਤੇ ਅਫ਼ਸਰਾਂ ਦੀ ਜਾਇਦਾਦ ਜਪਤ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਹੈ।ਗਰੀਬੀ-ਅਮੀਰੀ ਦਾ ਪਾੜਾ ਖਤਮ ਕੀਤੇ ਬਗੈਰ, ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਨਹੀ ਵੱਸ ਸਕਦਾ। ਗਰੀਬੀ-ਅਮੀਰੀ ਦਾ ਪਾੜਾ ਖਤਮ ਕਰਨ ਨਾਲ ਨਾ ਸਿਰਫ ਸਰਬਤ ਦਾ ਭਲਾ ਹੋਵੇਗਾ, ਬਲਕਿ ਭਾਰਤ ਵਿਚੋਂ ਭ੍ਰਿਸ਼ਟਾਚਾਰ ਦਾ ਵੀ ਖ਼ਾਤਮਾਂ ਹੋਵੇਗਾ। 
ਇਸ ਮੌਕੇ ਡਾ. ਵਿਰਦੀ ਤੇ ਸੰਤ ਕ੍ਰਿਸ਼ਨ ਨਾਥ ਨੇ ਵੱਖ ਵੱਖ ਸਕੂਲਾਂ ਦੇ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤੇ ਸਰਟੀਫਾਕੇਟ ਦੇ ਕੇ ਸਨਮਾਨਤ ਕੀਤਾ। ਯੂਥ ਕਲੱਬ ਅਤੇ ਸਮੂਹ ਇਲਾਕਾ ਨਿਵਾਸੀਆ ਵਲ੍ਹੋ ਐਡਵੋਕੇਟ ਵਿਰਦੀ ਨੂੰ ਉਹਨਾਂ ਦੀਆਂ ਸਾਹਿਤਕ ਤੇ ਸਮਾਜਿਕ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਯਾਦ ਰਹੇ ਸ਼੍ਰੀ ਵਿਰਦੀ ਹੁਣ ਤਕ ਦਲਿਤਾਂ, ਔਰਤਾਂ ਅਤੇ ਘੱਟ-ਗਿਣਤੀਆਂ ਦੀਆਂ ਸਮੱਸਿਆਵਾਂ ਬਾਰੇ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਲਿੱਖ ਚੁੱਕੇ ਹਨ। ਸੰਸਾਰ ਪੱਧਰ ਤੇ ਉਨ੍ਹਾਂ ਨੂੰ ਦਰਜਨਾਂ ਅਵਾਰਡ ਮਿਲ ਚੁੱਕੇ ਹਨ। ਇਸ ਮੌਕੇ ਪੰਮਾ ਸੁਨੜਵਾਲਾ ਨੇ ਸੰਗਾਤ ਤੇ ਪ੍ਰਗਤੀਕਲਾਂ ਕੇਂਦਰ ਇਕਾਈ ਮਾਲਵਾ ਵਲ੍ਹੋਂ ਨਾਟਕ 'ਭੀਮ ਮਹਾਨ' ਖੇਡਿਆ ਗਿਆ। ਡਾ. ਬੀ ਆਰ ਅੰਡੇਬਕਰ ਸੋਸ਼ਲ ਯੂਥ ਕਲੱਬ ਦੇ ਆਗੂ ਅਮਰਜੀਤ, ਬਲਦੇਵ ਰਾਜ ਤੇ ਕਮੇਟੀ ਨੇ ਸਭ ਦਾ ਦੰਨਵਾਦ ਕੀਤਾ।