tumblr tracker

 

 

 

 

 

 

 

 

 

 

ਨੂਰਪੁਰ ਕਲੋਨੀ ਦੀ ਇੱਕ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨੇ 11000 ਰੁਪੈ ਮਾਲੀ ਮਦਦ ਦਿੱਤੀ 

26-04-2014 (ਨੂਰਪੁਰ ਕਲੋਨੀ, ਜਲੰਧਰ ) ਬੀਤੇ ਦਿਨੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਨੂਰਪੁਰ ਕਲੋਨੀ ਦੀ ਇੱਕ ਗਰੀਬ ਲੜਕੀ ਕ੍ਰਿਸ਼ਨਾ ਸਪੁੱਤਰੀ ਸਵਰਗਵਾਸੀ ਲਸਵੰਤ ਲਾਲ ਦੀ ਸ਼ਾਦੀ ਦੇ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਕ੍ਰਿਸ਼ਨਾ ਦੀ ਮਾਤਾ ਕੁਲਦੀਪ ਕੌਰ ਹੀ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾਉਂਦੀ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇਂ ਪੰਜਾਬ ਦੇ ਕੋਆਰਡੀਨੇਟਰ ਤਿਲਕ ਰਾਜ ਮਾਹੀ ਅਤੇ ਦਿਲਾਵਰ ਨੇ ਖੁਦ ਨੂਰਪੁਰ ਕਲੋਨੀ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਲੜਕੀ ਅਤੇ ਉਸਦੀ ਮਾਤਾ ਕੁਲਦੀਪ ਕੌਰ ਨੂੰ ਭੇਟ ਕੀਤੀ। ਇਸ ਸਮੇ ਪਿੰਡ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਵੀ ਡਾਕਟਰ ਪਰਮਜੀਤ ਸ਼ਾਰਜਾ  ( ਗੜੀ ਮੱਟੂਆਂ ਵਾਲੀ) ਨੇ ਪਾਇਆ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਦੇ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਪਾਲ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਡਾਕਟਰ ਪਰਮਜੀਤ ਸ਼ਾਰਜਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ।