tumblr tracker

 

 

 

 

 

 

 

 

 

 

ਪੰਜਾਬ ਸਰਕਾਰ ਵਲੋਂ  ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਅਧੀਨ ਸਾਲ 2015-16 ਲਈ ਅਰਜ਼ੀਆਂ ਪ੍ਰਾਪਤ ਕਰਨ ਸਬੰਧੀ ਹਦਾਇਤਾਂ ਜਾਰੀ।
12 ਮਈ, 2015 (ਕੁਲਦੀਪ ਚੰਦ) ਪੰਜਾਬ ਸਰਕਾਰ-ਭਲਾਈ ਵਿਭਾਗ ਡਾਇਰੈਕਟੋਰੇਟ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ, ਭਲਾਈ ਵਿਭਾਗ ਨੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਅਤੇ ਪੀ੍ਰ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਸਾਲ 2015-16 ਲਈ ਅਰਜ਼ੀਆਂ ਪ੍ਰਾਪਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਘੱਟ ਗਿਣਤੀ ਵਰਗ ਸਿੱਖ, ਮੁਸਲਿਮ, ਇਸਾਈ, ਬੌਧੀ, ਪਾਰਸੀ ਅਤੇ ਜੈਨ ਨਾਲ ਸਬੰਧਤ ਸਰਕਾਰੀ/ਗੈਰ ਸਰਕਾਰੀ ਮਾਨਤਾ ਪ੍ਰਾਪਤ ਸੀਨੀਅਰ ਸੈਕੰਡਰੀ ਸਕੂਲਾਂ/ਕਾਲਜ਼ਾਂ/ਯੂਨੀਵਰਸਿਟੀਜ਼ ਸਮੇਤ ਰਿਹਾਇਸ਼ੀ ਸੰਸਥਾਵਾਂ, ਪਾਲਿਟੈਕਨਿਕ ਕਾਲਜ਼, ਆਈ.ਟੀ.ਆਈਜ਼, ਉਦਯੋਗਿਕ ਸਿਖਲਾਈ ਸੈਂਟਰ ਜੋ ਕਿ ਐਨ.ਸੀ.ਵੀ.ਟੀ. ਵੱਲੋਂ ਮਾਨਤਾ ਪ੍ਰਾਪਤ, ਸਮਰੱਥ ਅਧਿਕਾਰੀ ਵੱਲੋਂ ਪ੍ਰਵਾਨਤ ਹੋਣ, ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ 2015-16 ਦੌਰਾਨ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਸਕਾਲਰਸ਼ਿਪ ਦੇਣ ਲਈ ਆਨ-ਲਾਈਨ ਦਰਖ਼ਾਸਤਾਂ www.scholarships.gov.in  ਵੈਬ-ਸਾਈਟ ਤੇ ਮੰਗੀਆਂ ਗਈਆਂ ਹਨ। ਇਹ ਸਕਾਲਰਸ਼ਿਪ ਦੇਣ ਸਬੰਧੀ ਯੋਗਤਾ ਦਾ ਮਾਪ-ਦੰਡ/ਸ਼ਰਤਾਂ ਅਨੁਸਾਰ ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਵੱਧ ਨਾ ਹੋਵੇ। ਪੂਰਵਲੀ ਪ੍ਰੀਖਿਆ ਵਿੱਚ ਘੱਟ ਤੋਂ ਘੱਟ 50% ਨੰਬਰ ਪ੍ਰਾਪਤ ਵਿਦਿਆਰਥੀ ਨੂੰ ਹੀ ਸਕਾਲਰਸ਼ਿਪ ਮਿਲੇਗਾ। ਇੱਕ ਪਰਿਵਾਰ ਦੇ ਦੋ ਤੋਂ ਵੱਧ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀ ਕਿਸੇ ਵੀ ਹੋਰ ਸਕੀਮ ਅਧੀਨ ਅਜਿਹਾ ਲਾਭ ਪ੍ਰਾਪਤ ਨਹੀਂ ਕਰੇਗਾ। ਵਿਦਿਆਰਥੀ ਪੰਜਾਬ ਰਾਜ ਦਾ ਵਸਨੀਕ ਹੋਵੇ ਅਤੇ ਰੈਗੂਲਰ ਤੌਰ ਤੇ ਪੜ੍ਹ ਰਿਹਾ ਹੋਵੇ। ਰਿਨਿਊਅਲ ਸਕਾਲਰਸ਼ਿਪ ਲੈਣ ਲਈ ਉਹ ਵਿਦਿਆਰਥੀ ਹੱਕਦਾਰ ਹੋਣਗੇ ਜਿਨ੍ਹਾਂ ਨੇ ਪੂਰਵਲੇ ਇਮਤਿਹਾਨ ਵਿੱਚ ਘੱਟ ਤੋਂ ਘੱਟ 50% ਨੰਬਰ ਪ੍ਰਾਪਤ ਕੀਤੇ ਹੋਣ। ਆਮਦਨ ਸਰਟੀਫਿਕੇਟ ਸਬੰਧੀ ਸਵੈ-ਰੁਜ਼ਗਾਰ/ਮਾਪੇ/ਸਰਪ੍ਰਸਤ ਆਮਦਨ ਸਬੰਧੀ ਨਾਨ-ਜੁਡੀਸ਼ੀਅਲ ਸਟੈਂਪ ਪੇਪਰ ਤੇ ਬਿਆਨ ਹਲਫੀਆ ਦੀ ਸ਼ਕਲ ਵਿੱਚ ਸੈਲਫ ਸਰਟੀਫਿਕੇਸ਼ਨ ਦੇ ਸਕਦਾ ਹੈ ਅਤੇ ਨੌਕਰੀ ਕਰਨ ਵਾਲੇ ਮਾਪੇ/ਸਰਪ੍ਰਸਤ ਨਿਯੁਕਤੀ ਕਰਤਾ ਅਧਿਕਾਰੀ ਵੱਲੋਂ ਜਾਰੀ ਕੀਤਾ ਆਮਦਨ ਸਰਟੀਫਿਕੇਟ ਪੇਸ਼ ਕਰਨਗੇ। ਇਸਦੇ ਲਈ ਸਕਾਲਰਸ਼ਿਪ ਦੇ ਰੇਟ ਵੀ ਤੈਅ ਕੀਤੇ ਗਏ ਹਨ। ਇਹਨਾਂ ਸਕਾਲਰਸ਼ਿਪ ਰੇਟਾਂ ਅਨੁਸਾਰ 11ਵੀਂ ਅਤੇ 12ਵੀਂ ਕਲਾਸਾਂ ਵਾਸਤੇ ਦਾਖ਼ਲਾ ਅਤੇ ਟਿਊਸ਼ਨ ਫੀਸ ਹੋਸਟਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 7000/- ਰੁਪਏ ਸਾਲਾਨਾ ਅਤੇ ਡੇ ਸਕਾਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 7000/- ਰੁਪਏ ਸਾਲਾਨਾ ਹੋਵੇਗਾ। 11ਵੀਂ ਅਤੇ 12ਵੀਂ ਪੱਧਰ ਦੇ ਤਕਨੀਕੀ ਵੋਕੇਸ਼ਨਲ ਕੋਰਸਾਂ ਕਲਾਸਾਂ ਵਾਸਤੇ ਦਾਖ਼ਲਾ ਅਤੇ ਟਿਊਸ਼ਨ/ਕੋਰਸ ਫੀਸ (ਸਮੇਤ ਪੜ੍ਹਾਈ ਦੀ ਸਮੱਗਰੀ ਦਾ ਖ਼ਰਚਾ) ਹੋਸਟਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 10000/- ਰੁਪਏ ਸਾਲਾਨਾ ਅਤੇ ਡੇ ਸਕਾਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 10000/- ਰੁਪਏ ਸਾਲਾਨਾ ਹੋਵੇਗਾ। ਅੰਡਰ ਗਰੈਜੂਏਟ/ਪੋਸਟ ਗਰੈਜੂਏਟ ਵਾਸਤੇ ਦਾਖ਼ਲਾ ਅਤੇ ਟਿਊਸ਼ਨ ਫੀਸ ਹੋਸਟਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 3000/- ਰੁਪਏ ਸਾਲਾਨਾ ਅਤੇ ਡੇ ਸਕਾਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 3000/- ਰੁਪਏ ਸਾਲਾਨਾ ਹੋਵੇਗਾ। ਮੇਨਟੇਨੈਂਸ ਅਲਾਊਂਸ (ਸਕਾਲਰਸ਼ਿਪ) ਇੱਕ ਵਿਦਿਅਕ ਸੈਸ਼ਨ ਵਿੱਚ 10 ਮਹੀਨਿਆਂ ਵਾਸਤੇ (ਸਮੇਤ ਪੜ੍ਹਾਈ ਦੀ ਸਮੱਗਰੀ ਦਾ ਖ਼ਰਚਾ)-11ਵੀਂ ਅਤੇ 12ਵੀਂ ਸਮੇਤ ਇਸ ਪੱਧਰ ਤਕਨੀਕੀ ਵੋਕੇਸ਼ਨਲ ਕੋਰਸ ਹੋਸਟਲਰ ਲਈ ਵਜ਼ੀਫਾ 380/- ਰੁਪਏ ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ ਵਜ਼ੀਫਾ 230/- ਪ੍ਰਤੀ ਮਹੀਨਾ, ਟੈਕਨੀਕਲ ਅਤੇ ਪ੍ਰੋਫੈਸ਼ਨ ਕੋਰਸਾਂ ਤੋਂ ਇਲਾਵਾ ਅੰਡਰ ਗਰੈਜੂਏਟ/ਪੋਸਟ ਗਰੈਜੂਏਟ ਹੋਸਟਲਰ ਲਈ ਵਜ਼ੀਫਾ 570/- ਰੁਪਏ ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ ਵਜ਼ੀਫਾ 300/-ਪ੍ਰਤੀ ਮਹੀਨਾ, ਐਮ.ਫਿੱਲ ਅਤੇ ਪੀ.ਐਚ.ਡੀ. (ਉਨ੍ਹਾਂ ਰਿਸਰਚਰਜ਼ ਲਈ ਜਿਨ੍ਹਾਂ ਨੂੰ ਕਿਸੇ ਵੀ ਯੂਨੀਵਰਸਿਟੀ ਜਾ ਅਥਾਰਟੀ ਵੱਲੋਂ ਫ਼ੈਲੋਸ਼ਿਪ ਨਾ ਮਿਲੀ ਹੋਵੇ) ਹੋਸਟਲਰ ਲਈ ਵਜ਼ੀਫਾ 1200/-ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ ਵਜ਼ੀਫਾ 550/- ਰੁਪਏ ਪ੍ਰਤੀ ਮਹੀਨਾ ਹੋਵੇਗਾ। ਇਸ ਸਬੰਧੀ ਫਰੈਸ਼ (ਨਵੇਂ)/ਰਿਨਿਊਅਲ ਦਰਖਾਸਤਾਂ ਸਬੰਧੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਫਰੈਸ਼ (ਨਵੇਂ) ਵਿਦਿਆਰਥੀਆਂ ਵੱਲੋਂ ਸਕੂਲਾਂ/ਕਾਲਜ਼ਾਂ/ਸੰਸਥਾਵਾਂ ਲਈ ਆਨ-ਲਾਈਨ ਦਰਖ਼ਾਸਤਾਂ ਭੇਜਣ ਦੀ ਆਖਰੀ ਮਿਤੀ 15.09.2015 ਹੈ ਅਤੇ ਸਬੰਧਤ ਸਕੂਲਾਂ/ਕਾਲਜ਼ਾਂ/ਸੰਸਥਾਵਾਂ ਵੱਲੋਂ ਭਲਾਈ ਵਿਭਾਗ ਨੂੰ ਹਾਰਡ-ਕਾਪੀਆਂ ਭੇਜਣ ਦੀ ਮਿਤੀ 25.09.2015 ਹੈ। ਇਸੇ ਤਰ੍ਹਾਂ ਰਿਨਿਊਲ ਸਕਾਲਰਸ਼ਿਪ ਦੇ ਵਿਦਿਆਰਥੀਆਂ ਲਈ ਆਖਰੀ ਮਿਤੀ 10.10.2015 ਹੈ। ਭਾਰਤ ਸਰਕਾਰ ਦਾ ਨੈਸ਼ਨਲ ਸਕਾਲਰਸ਼ਿਪ ਵੈਬ ਪੋਰਟਲ ਮਿਤੀ 1.6.2015 ਤੋਂ ਖੁੱਲ੍ਹੇਗਾ। ਅਪਲਾਈ ਕਰਨ ਲਈ ਯੋਗ ਵਿਦਿਆਰਥੀ ਵੈਬ-ਸਾਈਟ www.scholarships.gov.in ਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਆਪਣੇ ਸਕੂਲ/ਕਾਲਜ/ਸੰਸਥਾ ਨੂੰ ਆਨ-ਲਾਈਨ ਦਰਖ਼ਾਸਤ ਭੇਜਣਗੇ ਅਤੇ ਫ਼ਰੈਸ਼ ਵਿਦਿਆਰਥੀ ਉਸ ਦਾ ਪ੍ਰਿੰਟ ਲੈਣਗੇ। ਇਹ ਪ੍ਰਿੰਟ ਸਮੇਤ ਲੋੜੀਂਦੇ ਦਸਤਾਵੇਜ਼ (ਜਿਵੇਂ ਪ੍ਰਿੰਟ ਆਊਟ ਵਿੱਚ ਦਰਜ ਹੈ) ਸਬੰਧਤ ਸੰਸਥਾ ਨੂੰ ਭੇਜੇ ਜਾਣਗੇ। ਵਿਦਿਆਰਥੀ ਨੂੰ ਟੈਮਪਰੇਰੀ ਆਈ.ਡੀ. ਮਿਲੇਗੀ, ਜਿਸ ਨੂੰ ਉਹ ਭਵਿੱਖ ਵਿੱਚ ਲਿਖਾ-ਪੜ੍ਹੀ ਕਰਨ ਲਈ ਆਪਣੇ ਪਾਸ ਰੱਖੇਗਾ। ਰਿਨਿਊਲ ਵਾਲੇ ਵਿਦਿਆਰਥੀ ਦਰਖ਼ਾਸਤ ਦੇਣ ਸਮੇਂ ਲੋੜੀਂਦੇ ਸਕੈਨਡ ਦਸਤਾਵੇਜ਼ ਅਪ-ਲੋਡ ਕਰਨਗੇ। ਸਬੰਧਤ ਸਕੂਲ/ਕਾਲਜ/ਸੰਸਥਾ ਦਰਖ਼ਾਸਤਾਂ ਨੂੰ ਸਕਰੂਟਿਨੀ ਕਰਕੇ ਉਸ ਹੀ ਵੈਬ-ਸਾਈਟ ਦੇ ਲਾਗ-ਇਨ ਵਿੱਚ ਉਸ ਨੂੰ ਦਿੱਤੇ ਹੋਏ ਯੂਜ਼ਰ ਆਈ.ਡੀ. ਅਤੇ ਪਾਸਵਰਡ (ਜੋ ਉਸ ਨੂੰ ਭਲਾਈ ਵਿਭਾਗ ਵੱਲੋਂ ਪਹਿਲਾਂ ਹੀ ਦਿੱਤਾ ਹੋਇਆ ਹੈ) ਨਾਲ ਨਵੀਆਂ ਦਰਖ਼ਾਸਤਾਂ 5.10.2015 ਤੱਕ ਅਤੇ ਰਿਨਿਊਲ ਦਰਖ਼ਾਸਤਾਂ 31.10.2015 ਤੱਕ ਆਨ-ਲਾਈਨ ਭੇਜੇਗਾ। ਵਿਦਿਆਰਥੀਆਂ/ਸੰਸਥਾਵਾਂ ਨੂੰ ਐਫ.ਏ. ਕਿਊਜ ਅਤੇ ਸੰਸਥਾਵਾਂ ਲਈ ਸੂਚਨਾ ਜੋ ਕਿ ਵੈਬ ਸਾਈਟ ਦੇ ਹੋਮ ਪੇਜ ਤੇ ਉਪਲਬੱਧ ਹੈ, ਨੂੰ ਆਨ-ਲਾਈਨ ਅਪਲਾਈ ਕਰਨ ਅਤੇ ਸੰਸਥਾ ਵੱਲੋਂ ਸਕਰੂਟਿਨੀ ਕਰਨ ਸਮੇਂ ਧਿਆਨ ਨਾਲ ਪੜਨ ਦੀ ਸਲਾਹ ਦਿੱਤੀ ਜਾਂਦੀ ਹੈ। ਸੰਸਥਾਵਾਂ ਇਹ ਯਕੀਨੀ ਬਣਾਉਣਗੀਆਂ ਕਿ ਉਹ ਆਨ-ਲਾਈਨ ਦਰਖ਼ਾਸਤਾਂ ਹੀ ਭਲਾਈ ਵਿਭਾਗ ਨੂੰ ਫਾਰਵਰਡ ਕੀਤੀਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਦਸਤਾਵੇਜ਼ਾਂ ਦੀਆਂ ਕਾਪੀਆਂ ਸਮੇਤ ਤਸਦੀਕ ਕੀਤਾ ਹੋਇਆ ਹੈ। ਭਲਾਈ ਵਿਭਾਗ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਜੇਕਰ ਹਾਰਡ ਕਾਪੀਆਂ ਪ੍ਰਾਪਤ ਨਹੀਂ ਹੁੰਦੀਆਂ ਤਾਂ ਆਨ-ਲਾਈਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਰਿਜੈਕਟ ਕਰ ਦਿੱਤੀਆਂ ਜਾਣਗੀਆਂ। ਮੈਨੂਅਲ ਦਰਖ਼ਾਸਤਾਂ ਤੇ ਵਿਚਾਰ ਨਹੀਂ ਕੀਤੀ ਜਾਵੇਗੀ। ਇਸੇ ਤਰਾਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐਸ.ਸੀ., ਆਈ.ਸੀ.ਐਸ.ਈ. ਨਾਲ ਐਫੀਲੀਏਟਡ ਸਰਕਾਰੀ/ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲਾਂ/ਸੰਸਥਾਵਾਂ ਪਾਸੋਂ ਘੱਟ ਗਿਣਤੀ ਵਰਗ ਸਿੱਖ, ਮੁਸਲਿਮ, ਇਸਾਈ, ਬੋਧੀ, ਪਾਰਸੀ ਅਤੇ ਜੈਨ ਨਾਲ ਸਬੰਧਤ ਵਿਦਿਅਕ ਅਦਾਰੇ 2015-16 ਦੌਰਾਨ ਪਹਿਲੀ ਤੋਂ ਦਸਵੀਂ ਕਲਾਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਤਜਵੀਜ਼ਾਂ ਮੰਗੀਆਂ ਹਨ। ਪਹਿਲੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀ ਮੰਗ ਸਬੰਧਤ ਸਬੰਧਤ ਸਕੂਲ/ਸੰਸਥਾ ਦੇ ਮੁਖੀ ਵੱਲੋਂ ਤਿਆਰ ਕਰਕੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਾਰਡ ਤੇ ਸੌਫ਼ਟ ਕਾਪੀ ਭੇਜੀ ਜਾਵੇਗੀ। ਨੌਂਵੀ ਅਤੇ ਦਸਵੀਂ ਕਲਾਸਾਂ ਦੇ ਵਿਦਿਆਰਥੀ ਸਕਾਲਰਸ਼ਿਪ ਪੋਰਟਲ ਤੇ ਆਨ-ਲਾਈਨ ਅਪਲਾਈ ਕਰਨਗੇ। ਭਾਰਤ ਸਰਕਾਰ ਦਾ ਨੈਸ਼ਨਲ ਸਕਾਲਰਸ਼ਿਪ ਵੈਬ ਪੋਰਟਲ ਮਿਤੀ 1.5.2015 ਤੋਂ ਖੁੱਲੇਗਾ। ਨੌਂਵੀ ਅਤੇ ਦਸਵੀਂ ਦੇ ਕਿਸੇ ਵੀ ਵਿਦਿਆਰਥੀ ਦੀ ਆਫ਼-ਲਾਈਨ ਦਰਖ਼ਾਸਤ ਪ੍ਰਵਾਨ ਨਹੀਂ ਕੀਤੀ ਜਾਵੇਗੀ। ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਰੇ ਸਕੂਲਾਂ ਦੀ ਡਿਮਾਂਡ ਇਕੱਤਰ ਕਰਕੇ ਡਾਇਰੈਕਟਰ, ਅਨੁਸਿਚਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ, ਭਲਾਈ ਵਿਭਾਗ, (ਘੱਟਗਿਣਤੀ ਸ਼ਾਖਾ) ਪੰਜਾਬ, ਨੂੰ 31.7.2015 ਤੋਂ ਪਹਿਲਾਂ-ਪਹਿਲਾਂ ਭੇਜਣਗੇ। ਇਹ ਸਕਾਲਰਸ਼ਿਪ ਦੇਣ ਸਬੰਧੀ ਯੋਗਤਾ ਦੀਆਂ ਸ਼ਰਤਾਂ ਅਨੁਸਾਰ ਵਿਦਿਆਰਥੀ ਨੇ ਪੂਰਵਲੀ ਪ੍ਰੀਖਿਆ ਵਿੱਚ ਘੱਟ ਤੋਂ ਘੱਟ 50% ਅੰਕ ਪ੍ਰਾਪਤ ਕੀਤੇ ਹੋਣ, ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਵੱਧ ਨਾ ਹੋਵੇ, ਇਸ ਸਕੀਮ ਅਧੀਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀ ਕਿਸੇ ਵੀ ਹੋਰ ਸਕੀਮ ਅਧੀਨ ਅਜਿਹਾ ਲਾਭ ਪ੍ਰਾਪਤ ਨਹੀਂ ਕਰੇਗਾ, ਇੱਕ ਪਰਿਵਾਰ ਦੇ ਦੋ ਤੋਂ ਵੱਧ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਦਿੱਤਾ ਜਾਵੇਗਾ, ਵਿਦਿਆਰਥੀ ਦੇ ਮਾਪੇ ਪੰਜਾਬ ਰਾਜ ਦੇ ਵਸਨੀਕ ਹੋਣ ਅਤੇ ਵਿਦਿਆਰਥੀ ਰੈਗੂਲਰ ਤੌਰ ਤੇ ਪੜ੍ਹ ਰਿਹਾ ਹੋਵੇ। ਇਸਦੇ ਲਈ ਸਕਾਲਰਸ਼ਿਪ ਦੇ ਰੇਟ ਵੀ ਤੈਅ ਕੀਤੇ ਗਏ ਹਨ। 6ਵੀਂ ਤੋਂ ਦਸਵੀਂ ਕਲਾਸਾਂ ਵਾਸਤੇ ਦਾਖ਼ਲਾ ਫੀਸ ਹੋਸਟਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 500/- ਰੁਪਏ ਸਾਲਾਨਾ ਤਅੇ ਡੇ ਸਕਾਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 500/- ਰੁਪਏ ਸਾਲਾਨਾ ਹੋਵੇਗਾ। 6ਵੀਂ ਤੋਂ ਦਸਵੀਂ ਕਲਾਸਾਂ ਵਾਸਤੇ ਟਿਊਸ਼ਨ ਫੀਸ, ਹੋਸਟਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 350/- ਰੁਪਏ ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 350 ਰੁਪਏ ਪ੍ਰਤੀ ਮਹੀਨਾ ਹੋਵੇਗਾ। ਮੇਨਟੇਨੈਂਸ ਅਲਾਊਂਸ (ਸਕਾਲਰਸ਼ਿਪ) ਇੱਕ ਵਿਦਿਅਕ ਸੈਸ਼ਨ ਵਿੱਚ ਵੱਧ ਤੋਂ ਵੱਧ 10 ਮਹੀਨਿਆਂ ਲਈ ਮਿਲੇਗਾ-ਪਹਿਲੀ ਤੋਂ ਪੰਜਵੀਂ ਕਲਾਸ ਤੱਕ ਡੇ ਸਕਾਲਰ ਲਈ ਵਜ਼ੀਫਾ 100/- ਰੁਪਏ ਪ੍ਰਤੀ ਮਹੀਨਾ ਮਿਲੇਗਾ। ਛੇਵੀਂ ਤੋਂ ਦਸਵੀਂ ਕਲਾਸ ਤੱਕ ਹੋਸਟਲਰ ਲਈ ਵਜ਼ੀਫਾ ਅਸਲ ਜਾਂ ਵੱਧ ਤੋਂ ਵੱਧ 600/- ਰੁਪਏ ਪ੍ਰਤੀ ਮਹੀਨਾ ਅਤੇਤ ਡੇ ਸਕਾਲਰ ਲਈ ਵਜ਼ੀਫਾ 100/- ਰੁਪਏ ਪ੍ਰਤੀ ਮਹੀਨਾ ਹੋਵੇਗਾ। ਐਮ.ਫਿੱਲ ਅਤੇ ਪੀ.ਐਚ.ਡੀ (ਉਨ੍ਹਾਂ ਰਿਸਰਚਰਜ਼ ਲਈ ਜਿਨ੍ਹਾਂ ਨੂੰ ਕਿਸੇ ਵੀ ਯੂਨੀਵਰਸਿਟੀ ਜਾਂ ਅਥਾਰਟੀ ਵੱਲੋਂ ਫ਼ੈਲੋਸ਼ਿਪ ਨਾ ਮਿਲੀ ਹੋਵੇ) ਨੂੰ ਹੋਸਟਲਰ ਲਈ ਵਜ਼ੀਫਾ 1200/- ਰੁਪਏ ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ ਵਜ਼ੀਫਾ 550/- ਰੁਪਏ ਪ੍ਰਤੀ ਮਹੀਨਾ ਹੋਵੇਗਾ। ਸਕੂਲ/ਸੰਸਥਾ ਦਾ ਮੁਖੀ ਵਿਦਿਆਰਥੀ ਦੀ ਯੋਗਤਾ ਦੀ ਤਸਦੀਕ ਕਰੇਗਾ। ਇਹ ਵੀ ਤਸਦੀਕ ਕਰਨਗੇ ਕਿ ਸਿਫ਼ਾਰਸ਼ ਕੀਤੇ ਵਿਦਿਆਰਥੀ, ਨਾਰਮ ਮੁਤਾਬਿਕ, ਯੋਗ ਹਨ ਅਤੇ ਕੋਈ ਵੀ ਯੋਗ ਵਿਦਿਆਰਥੀ ਛੱਡਿਆ ਨਹੀਂ ਗਿਆ। ਨੌਂਵੀ ਅਤੇ ਦਸਵੀਂ ਦੇ ਵਿਦਿਆਰਥੀਆਂ ਦੀਆਂ ਆਨ-ਲਾਈਨ ਦਰਖ਼ਾਸਤਾਂ ਭੇਜਣ ਲਈ ਸਬੰਧਤ ਸਕੂਲਾਂ/ਸੰਸਥਾਵਾਂ ਨੂੰ ਰਜਿਸਟ੍ਰੇਸ਼ਨਜ਼ ਲਈ ਈ-ਮੇਲ ਆਈ.ਡੀ. www.minorityaffairspunjab0gmail.com ਤੇ ਸੰਪਰਕ ਕਰਨਾ ਹੋਵੇਗਾ। ਨੌਂਵੀ ਅਤੇ ਦਸਵੀਂ ਦੇ ਵਿਦਿਆਰਥੀਆਂ/ਸੰਸਥਾਵਾਂ ਨੂੰ ਐਫ.ਏ. ਕਿਊਜ਼ ਅਤੇ ਸੰਸਥਾਵਾਂ ਲਈ ਸੂਚਨਾ ਜੋ ਕਿ ਵੈਬ-ਸਾਈਟ ਦੇ ਹੋਮ-ਪੇਜ ਤੇ ਉਪਲਬੱਧ ਹੈ, ਨੂੰ ਆਨ-ਲਾਈਨ ਅਪਲਾਈ ਕਰਨ ਅਤੇ ਸੰਸਥਾ ਵੱਲੋਂ ਸਕਰੂਟਿਨੀ ਕਰਨ ਸਮੇਂ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਸੰਸਥਾਵਾਂ ਇਹ ਯਕੀਨੀ ਬਣਾਉਣਗੇ ਕਿ ਨੌਂਵੀ ਅਦੇ ਦਸਵੀਂ ਦੇ ਵਿਦਿਆਰਥੀਆਂ ਦੀਆਂ ਉਹ ਆਨ-ਲਾਈਨ ਦਰਖ਼ਾਸਤਾਂ ਹੀ ਭਲਾਈ ਵਿਭਾਗ ਨੂੰ ਫ਼ਾਰਵਰਡ ਕੀਤੀਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਦਰਖ਼ਾਸਤ ਸਮੇਤ ਦਸਤਾਵੇਜ਼ਾਂ ਦੀਆਂ ਕਾਪੀਆਂ ਤਸਦੀਕ ਕੀਤਾ ਹੋਇਆ ਹੈ। ਭਲਾਈ ਵਿਭਾਗ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਜੇਕਰ ਹਾਰਡ ਕਾਪੀਆਂ ਪ੍ਰਾਪਤ ਨਹੀਂ ਹੁੰਦੀਆਂ ਤਾਂ ਆਨ-ਲਾਈਨ  ਪ੍ਰਾਪਤ ਹੋਈਆਂ ਦਰਖ਼ਾਸਤਾਂ ਰਿਜੈਕਟ  ਕਰ ਦਿੱਤੀਆਂ ਜਾਣਗੀਆਂ। ਨੌਂਵੀ ਅਤੇ ਦਸਵੀਂ ਦੇ ਵਿਦਿਆਰਥੀਆਂ ਦੀਆਂ ਮੈਨੂਅਲ ਦਰਖ਼ਾਸਤਾਂ ਤੇ ਵਿਚਾਰ ਨਹੀਂ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਅਤੇ ਐਪਲੀਕੇਸ਼ਨ ਫ਼ਾਰਮ ਡਾਊਨ-ਲੋਡ ਕਰਨ ਵਾਸਤੇ ਕਿਊਰੀਜ਼/ਕਲੈਰੀਫਿਕੇਸ਼ਨ ਲਈ ਵੈਬ-ਸਾਈਟ www.minorityaffairs.gov.in ਅਤੇ ਨਵੀਆਂ ਰਜਿਸਟ੍ਰੇਸ਼ਨਜ਼ ਲਈ ਏ-ਮੇਲ ਆਈ.ਡੀ. www.minorityaffairspunjab0gmail.com ਜਾਂ ਟੌਲ ਫ਼ਰੀ ਨੰ: 1800-137-0015 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੁਲ
ਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054 5mail: kuldipnangal0gmail.com