ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਲੜਕੀਆਂ ਲਈ ਸਿਲਾਈ ਟ੍ਰ੍ਰੇਨਿੰਗ ਸੈਂਟਰ ਸ਼ੁਰੁ।

 02 ਸਤੰਬਰ, 2015 (ਕੁਲਦੀਪ ਚੰਦ ) ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ, ਅਰਪਨ ਸੋਸਾਇਟੀ ਅਤੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮੰਦਰ ਕੰਪਲੈਕਸ ਵਿੱਚ ਸਿਲਾਈ ਟ੍ਰੇਨਿੰਗ ਸੈਂਟਰ ਖੋਲਿਆ ਗਿਆ। ਇਸ ਸੈਂਟਰ ਦਾ ਅੱਜ ਰਸਮੀ ਉਦਘਾਟਨ ਐਸ ਡੀ ਐਮ ਨੰਗਲ ਮੈਡਮ ਸੁਰਭੀ ਮਲਿਕ ਨੇ ਕੀਤਾ। ਇਸ ਮੌਕੇ ਰੋਟਰੀ ਕਲੱਬ ਭਾਖੜਾ ਨੰਗਲ ਦੇ ਸਾਬਕਾ ਅਸਿਸਟੈਂਟ ਗਵਰਨਰ ਪ੍ਰਦੀਪ ਸੋਨੀ ਨੇ ਰੋਟਰੀ ਕਲੱਬ ਦੀ ਕਾਰਗੁਜਾਰੀ ਤੋਂ ਜਾਣੂ ਕਰਵਾਇਆ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਦੋਲਤ ਰਾਮ ਨੇ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾ ਬਾਰੇ ਦੱਸਿਆ। ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਪ੍ਰਧਾਨ ਸਰਦਾਰੀ ਲਾਲ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਦਾ ਮੁੱਖ ਮੰਤਬ ਸਮਾਜ ਦੇ ਲਿਤਾੜੇ ਵਰਗਾਂ ਅਤੇ ਮਹਿਲਾਵਾਂ ਦੇ ਸਮਾਜਿਕ ਆਰਥਿਕ ਵਿਕਾਸ ਲਈ ਕੰਮ ਕਰਨਾ ਹੈ। ਅਰਪਨ ਸੋਸਾਇਟੀ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਅਰਪਨ ਸੋਸਾਇਟੀ ਵਲੋਂ ਮਹਿਲਾਵਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਰੋਟਰੀ ਕਲੱਬ ਅਤੇ ਹੋਰ ਸੰਸਥਾਵਾਂ ਨਾਲ ਮਿਲਕੇ ਕੀਤੇ ਜਾ ਰਹੇ ਸਮਾਜਿਕ ਵਿਕਾਸ ਦੇ  ਕਾਰਜਾਂ ਬਾਰੇ ਦੱਸਿਆ। ਇਸ ਮੋਕੇ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਪਰਮਿੰਦਰ ਸੰਧੂ ਨੇ ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਖੋਲੇ ਜਾ ਰਹੇ ਸਿਲਾਈ ਟ੍ਰੇਨਿੰਗ ਸੈਂਟਰ ਦੇ ਬਾਰੇ ਵਿੱਚ ਵਿਸਥਾਰ ਵਿੱਚ ਦੱਸਿਆ। ਇਸ ਮੋਕੇ ਮੁੱਖ ਮਹਿਮਾਨ ਮੈਡਮ ਐਸ ਡੀ ਐਮ ਸੁਰਭੀ ਮਲਿਕ ਨੇ ਰੋਟਰੀ ਕਲੱਬ ਵਲੋਂ ਖੋਲੇ ਜਾ ਰਹੇ ਲੜਕੀਆਂ ਲਈ ਟ੍ਰੇਨਿੰਗ ਸੈਂਟਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਘਰੇਲੂ ਮਹਿਲਾਵਾਂ ਵਲੋਂ ਕੀਤੇ ਜਾਂਦੇ ਕੰਮ ਨੂੰ ਅਰਥਿਕ ਤੋਰ ਤੇ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਕਿਸੇ ਗੱਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾਕਿ ਜੇਕਰ ਮਹਿਲਾਵਾਂ ਨੂੰ ਕੁੱਝ ਕਰਨ ਅਤੇ ਸਿੱਖਣ ਦਾ ਮੌਕਾ ਮਿਲ਼ੇ ਤਾਂ ਉਹ ਪੁਰਸ਼ਾਂ ਨਾਲੋਂ ਵੀ ਵੱਧ ਲਗਨ ਨਾਲ ਸਿਖਦੀਆਂ ਹਨ ਅਤੇ ਮਿਹਨਤ ਕਰਦੀਆਂ ਹਨ। ਉਨ੍ਹਾਂ ਨੇ ਸਮਾਜ ਵਿੱਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਅਨਪੜਤਾ, ਨਸ਼ੇ, ਕੰਨਿਆ ਭਰੂਣ ਹੱਤਿਆ ਆਦਿ ਨਾਲ ਲੜਣ ਲਈ ਲੜਕੀਆਂ ਨੂੰ ਅੱਗੇ ਹੋਕੇ ਕੰਮ ਕਰਨ ਦਾ ਸੁਨੇਹਾ ਦਿਤਾ। ਉਨ੍ਹਾਂ ਨੇ ਸਮਾਜ ਵਿੱਚ ਅੋਰਤਾਂ ਪ੍ਰਤੀ ਵੱਧ ਰਹੇ ਅਪਰਾਧਾਂ ਤੇ ਚਿੰਤਾ ਪ੍ਰਗਟ ਕਰਦਿਆਂ ਲੜਕੀਆਂ ਨੂੰ ਆਰਥਿਕ ਤੋਰ ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਦਿਤੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਵਲੋਂ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਮਹਿਲਾਵਾਂ ਨੂੰ ਇਨ੍ਹਾਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਦੇਸ਼ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੋ ਸਕੇ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਮੁਨੀਸ਼ ਪੁਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਅਸ਼ੋਕ ਮਨੋਚਾ, ਨਰੇਸ਼ ਅਰੋੜਾ, ਜੀਤ ਰਾਮ ਸ਼ਰਮਾ, ਐਸ ਕੇ ਸਿੰਘ, ਰਾਕੇਸ਼ ਮੜਕਨ, ਅਮ੍ਰਿਤ ਲਿੰਗਮ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਬਕਾਨੂੰ ਰਾਮ, ਗੁਰਦਿਆਲ ਸਿੰਘ, ਦਰਸ਼ਨ ਸਿੰਘ ਲੁਡਣ, ਅਰਪਨ ਸੋਸਾਇਟੀ ਦੇ ਮੈਡਮ ਊਸ਼ਾ, ਰੇਖਾ, ਸਿਖਿਆਰਥਣਾਂ ਰੇਨੂੰ, ਪੂਨਮ, ਰੇਨੁਕਾ, ਸੀਮਾ, ਅੰਜੂ ਬਾਲਾ, ਅਲਕਾ ਦੇਵੀ। ਸਪਨਾ ਪੂਜਾ ਰਾਣੀ ਆਦਿ ਹਾਜਰ ਸਨ।

ਕੁਲਦੀਪ ਚੰਦ

ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
5mail: kuldipnangal0gmail,com