ਰਾਸ ਅਲ ਖੇਮਾਂ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ

19 ਫਰਵਰੀ, (ਰਾਸ ਅਲ ਖੇਮਾਂ) ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 639ਵੇਂ ਆਗਮਨ ਦਿਵਸ ਮਨਾਉਂਦੇ ਹੋਏ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਦੀ ਕੰਪਣੀ ਦੇ ਕੈਂਪ ਰਾਸ ਅਲ ਖੇਮਾਂ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ । ਸ਼ਾਰਜਾਂ, ਅਜਮਾਨ, ਉਮ ਅਲ ਕੁਈਨ ਅਤੇ ਰਾਸ ਅਲ ਖੇਮਾਂ ਦੀਆਂ ਸੰਗਤਾਂ ਨੇ ਸਮਾਗਮ ਵਿਚ ਹਾਜ਼ਰੀਆਂ ਲਗਵਾਈਆਂ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 40 ਸ਼ਬਦਾਂ ਦੇ ਪਾਠ ਉਪਰੰਤ ਕੀਤਰਨ ਅਤੇ ਕਥਾ ਵਿਚਾਰਾਂ ਹੋਈਆਂ । ਭਾਈ ਸੀਤਲ ਸਿੰਘ ਨੇ ਪਾਠ ਦੀ ਸੇਵਾ ਨਿਭਾਈ । ਸੁਸਾਇਟੀ ਦੇ ਹੈਡ ਗਰੰਥੀ ਭਾਈ ਕਮਲਰਾਜ ਸਿੰਘ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ।  ਭਾਈ ਸੱਤਪਾਲ ਮਹੇ, ਰਾਜ ਕੁਮਾਰ ਅਤੇ ਓਮ ਪਰਕਾਸ਼ ਨੇ ਵੀ ਕੀਰਤਨ ਦੀ ਸੇਵਾ ਨਿਭਾਈ । ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨੂੰ ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਅਗਲੇ ਸਮਾਗਮਾਂ ਦੇ ਵੇਰਵੇ ਤੋਂ ਜਾਣੂ ਕਰਵਾਇਆ ।  ਉਨ੍ਹਾਂ ਕਿਹਾ ਕਿ ਸਾਨੂੰ ਪਰਦੇਸਾਂ ਵਿਚ ਵਸਦੇ ਹੋਏ ਓਥੋਂ ਦੇ ਕਾਨੂੰਨ ਦੀ ਸਤਿਕਾਰ ਸਹਿਤ ਪਾਲਣਾ ਕਰਦੇ ਹੋਏ ਹੀਜੀਵਨ ਬਤੀਤ ਕਰਨਾ ਚਾਹੀਦਾ ਹੈ । ਸੁਸਾਇਟੀ ਵਲੋਂ ਬਖਸ਼ੀ ਰਾਮ ਜੀ ਅਤੇ ਇਸ ਸਮਾਗਮ ਦੇ ਹੋਰ ਪਰਬੰਧਕਾਂ ਨੂੰ ਸਿਰੋਪਿਆਂ ਨਾਲ ਸਨਮਾਨ ਕੀਤਾ ਗਿਆ । ਸਤਿਗੁਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ ।      .                                                                                                                                                                                                                                                                        .