}
                                                                           

News

Home

ਪ੍ਰਬੁੱਧ ਭਾਰਤ ਫਾਂਉਡੇਸ਼ਨ ਪੰਜਾਬ ਵਲੋਂ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਸਹਿਯੋਗ ਨਾਲ ਨੰਗਲ ਵਿੱਚ ਕਿਤਾਬ ਪ੍ਰਤੀਯੋਗਤਾ ਕਰਵਾਈ ਗਈ।

21 ਅਗਸਤ, 2016 ( ਕੁਲਦੀਪ ਚੰਦ ) ਪ੍ਰਬੁੱਧ ਭਾਰਤ ਫਾਂਉਡੇਸ਼ਨ ਵਲੋਂ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੰਗਲ ਵਿੱਚ ਕਿਤਾਬ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਪਿੰਡਾ ਅਤੇ ਨੰਗਲ ਸ਼ਹਿਰ ਦੇ 100 ਦੇ ਲੱਗਭੱਗ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਵਿੱਚ 18 ਲੜਕੀਆਂ ਅਤੇ 82 ਲੜਕਿਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਜਿਸਦਾ ਮੁੱਖ ਵਿਸ਼ਾ ਡਾਕਟਰ ਭੀਮ ਰਾਓ ਅੰਬੇਡਕਰ ਦਾ ਜੀਵਨ ਅਤੇ ਸੰਘਰਸ਼ ਹੈ ਵਿੱਚ ਵਿਦਿਆਰਥੀਆਂ ਦੇ 2 ਗਰੁੱਪ ਬਣਾਏ ਗਏ 6ਵੀਂ ਕਲਾਸ ਤੋਂ 12ਵੀਂ ਤੱਕ ਇੱਕ ਗਰੁੱਪ ਜਿਸ ਵਿੱਚ 20 ਲੜਕੇ ਅਤੇ 69 ਲੜਕੀਆਂ ਨੇ ਅਤੇ ਦੂਜਾ ਗਰੁੱਪ ਜੋਕਿ 12ਵੀਂ ਤੋਂ ਉਪਰ ਦੇ ਵਿਦਿਆਰਥੀਆਂ ਦਾ ਸੀ ਵਿੱਚ 1 ਲੜਕੀ ਅਤੇ 10 ਲੜਕੇ ਸ਼ਾਮਿਲ ਸਨ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਦੇ ਆਯੋਜਨ ਲਈ ਪ੍ਰਬੁੱਧ ਫਾਂਉਡੇਸਨ ਪੰਜਾਬ ਫਗਵਾੜਾ ਤੋਂ ਪੰਕਜ ਹੀਰ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਇਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਪ੍ਰਧਾਨ ਚਨਣ ਸਿੰਘ, ਸਕੱਤਰ ਬਿਕਾਨੂੰ ਰਾਮ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਚੰਦ, ਐਸ ਸੀ ਬੀ ਸੀ ਇੰਪਲਾਇਜ਼ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਕੁਮਾਰ, ਨਿਰਮਲਜੀਤ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਦੇ ਪ੍ਰਧਾਨ ਸਰਦਾਰੀ ਲਾਲ, ਸਾਬਕਾ ਪ੍ਰਧਾਨ ਦੋਲਤ ਰਾਮ, ਦਰਸ਼ਨ ਸਿੰਘ ਲੁੱਡਣ, ਆਤਮਾ ਰਾਮ, ਐਸ ਡੀ ਓ ਸਰਦਾਰੀ ਲਾਲ, ਕੈਪਟਨ ਸੰਤੋਖ ਸਿੰਘ, ਐਸ ਡੀ ਓ ਹਰਬਿਲਾਸ, ਅਮ੍ਰਿਤਪਾਲ ਸਿੰਘ ਅੰਕੂ, ਵਿਜੈ ਕੁਮਾਰ, ਮਨਪ੍ਰੀਤ ਆਦਿ ਹਾਜਰ ਸਨ। ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਜਤਿਨ, ਪ੍ਰਿੰਸ, ਸੰਜੀਵ ਕੁਮਾਰ, ਰਵੀ ਕੁਮਾਰ, ਸ਼ਸ਼ੀ ਪਾਲ, ਅਮਨ ਕੁਮਾਰ, ਰੋਹਿਤ ਕੁਮਾਰ, ਪ੍ਰਿਆ ਸ਼ਰਮਾ, ਅੰਜਲੀ ਚੋਹਾਨ, ਭੂਮਿਕਾ, ਸੁਰਜੀਤ ਕੌਰ, ਸ਼ਿਵਾਨੀ, ਰੇਖਾ, ਬਬਿਤਾ, ਮਨਪ੍ਰੀਤ ਕੌਰ, ਰਜਨੀ ਬਾਲਾ ਪੂਜਾ, ਏਕਤਾ, ਮਹਿਕ ਜਸਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਤਾ ਦੀ ਤਿਆਰੀ ਲਈ ਪ੍ਰਬੰਧਕਾ ਵਲੋਂ ਦਿਤੀ ਗਈ ਕਿਤਾਬ ਡਾਕਟਰ ਭੀਮ ਰਾਓ ਅੰਬੇਡਕਰ ਜੀਵਨ ਅਤੇ ਸੰਘਰਸ਼ ਬਹੁਤ ਹੀ ਜਾਣਕਾਰੀ ਭਰਪੂਰ ਹੈ। ਇਸ ਮੋਕੇ ਪ੍ਰਬੰਧਕਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੀ ਤਿਆਰੀ ਲਈ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਸਮੂਹ ਮੈਂਬਰਾਂ ਨੇ ਪਿੰਡਾ ਵਿੱਚ ਜਾਕੇ ਬੱਚਿਆਂ ਨੂੰ ਤਿਆਰੀ ਕਰਵਾਈ ਹੈ।   
ਕੁਲਦੀਪ  ਚੰਦ 
9417563054