News                                                                                               Home
  ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 640ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਪਹਿਲਾ ਕੀਰਤਨ ਦਰਬਾਰ ਸ਼ਾਰਜਾ ਵਿਖੇ ਬਿੱਕਰ ਸਿੰਘ ਦੇ ਗ੍ਰਿਹ ਵਿਖੇ ਕਰਵਾਇਆ ਗਿਆ।   
 

21 ਜਨਵਰੀ, 2017,( ਸ਼ਾਰਜਾਹ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 640ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਪਹਿਲਾ ਕੀਰਤਨ ਦਰਬਾਰ ਸ਼ਾਰਜਾਹ ਵਿਖੇ ਸੁਸਾਇਟੀ ਦੇ ਐਗਜ਼ੀਕਿਊਟਿਵ ਮੈਂਬਰ ਬਿੱਕਰ ਸਿੰਘ ਦੇ ਗ੍ਰਿਹ ਵਿਖੇ ਕਰਵਾਇਆ ਗਿਆ।  ਸ਼ਾਰਜਾਹ, ਅਜਮਾਨ, ਅਤੇ ਹੋਰ ਸ਼ਹਿਰਾਂ ਤੋਂ ਸੰਗਤਾਂ ਨੇ ਆਕੇ ਇਸ ਕੀਤਰਨ ਦਰਬਾਰ ਵਿਚ ਹਾਜ਼ਰੀਆਂ ਲਗਵਾਈਆਂ । ਕੀਰਤਨੀਆਂ ਨੇ ਕੀਰਤਨ ਸੀ ਸੇਵਾ ਨਾਲ ਸੰਗਤਾ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ । ਮੰਚ ਸਕੱਤਰ ਦੀ ਸੇਵਾ ਸੈਕਟਰੀ ਬਲਵਿੰਦਰ ਸਿੰਘ ਅਤੇ ਅਰਦਾਸ ਦੀ ਸੇਵਾਂ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ ਗੱਡੂ ਨੇ ਨਿਭਾਈ। ਮਰਿਆਦਾ ਅਨੁਸਾਰ ਸੁਸਾਇਟੀ ਵਲੋਂ ਇਹ ਸਮਾਗਮ ਕਰਵਾਉਣ ਲਈ ਪਰਧਾਨ ਰੂਪ ਸਿੱਧੂ ਵਲੋਂ ਘਰ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਬਿੱਕਰ ਸਿੰਘ, ਸਤਵਿੰਦਰ ਪਾਲ ਅਤੇ ਨੰਨ੍ਹੀ ਬਿਟੀਆ ਮੰਨਤ ਨੂੰ ਗੁਰੂ ਘਰ ਵਲੋਂ ਸਿਰੋਪੇ ਭੇਟ ਕੀਤੇ ਗਏ ।   ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਪਾਲ ਜੀ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਉਹ ਘਰੋ ਘਰੀ ਕਰਵਾਏ ਜਾਵ ਵਾਲੇ ਸਾਰੇ ਕੀਰਤਨ ਦਰਬਾਰਾਂ ਵਿਚ ਹਾਜ਼ਰੀਆਂ ਲਗਵਾਉਣ ।ਚਾਹ ਪਕੌੜੇ ਅਤੇ ਗੁਰੂ ਘਰ ਦੇ ਲੰਗਰ ਅਤੁੱਟ ਵਰਤਾਏ ਗਏ।ਆਗਮਨ ਦਿਵਸ ਅਤੇ ਸੰਧਿਆ ਕੀਰਤਨ ਦਰਬਾਰਾਂ ਬਾਰੇ ਵਧੇਰੇ ਜਾਣਕਾਰੀ ਲਈ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਹ  ਜਾਣਕਾਰੀ  www.upkaar.com ਤੋਂ ਵੀ ਪਰਾਪਤ ਕੀਤੀ ਜਾ ਸਕਦੀ ਹੈ ।