News                                                                                               Home
 

ਸਤਿਗੁਰੂ ਰਵਿਦਾਸ ਜੀ ਦਾ ਆਮਗਨ ਦਿਵਸ ਯੂ. ਏ.ਈ. ਦੇ ਅਜਮਾਨ ਸ਼ਹਿਰ ਵਿਖੇ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ।

ਇਸ ਵਾਰ ਦਾ ਸਮਾਗਮ ਪਿਛਲੇ 15 ਸਾਲਾਂ ਦੇ ਸਮਾਗਮਾਂ ਨਾਲੋਂ ਵੱਧ ਸੰਗਤ ਦੇ ਇਕੱਠ, ਪੁਖਤਾ ਪ੍ਰਬੰਧਾਂ ਅਤੇ ਸ਼ਾਨਦਾਰ ਹਾਲ ਵਿਚ ਹੋਣ ਕਰਕੇ ਪਿਛਲੇ ਸਾਰੇ ਸਮਾਗਮਾਂ ਨਾਲੋਂ ਵੱਧ ਕਾਮਯਾਬ ਸਮਾਗਮ ਰਿਹਾ – ਰੂਪ ਸਿੱਧੂ

 
 

10-02-2017 (ਅਜਮਾਨ ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 640ਵਾਂ ਆਗਮਨ ਦਿਵਸ  ਅੱਜ ਅਜਮਾਨ ਗੁਰੂਘਰ ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸ਼ੁੱਕਰਵਾਰ ਸੁਭਾ ਵੇਲੇ  ਸ਼੍ਰੀ ਸੁਖਮਨੀ ਸਾਹਿਬ  ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕੀਤੇ ਗਏ।  ਬਾਣੀ ਜਾਪ ਉਪਰੰਤ ਇਸ ਸਾਲ ਪਹਿਲੀ ਵਾਰ ਨਗਰ ਕੀਰਤਨ ਦੀ ਰਸਮ ਵੀ ਨਿਭਾਈ ਗਈ।  ਸਤਿਗੁਰੂ ਰਵਿਦਾਸ ਜੀ ਮਹਾਰਾਜ, ਸਤਿਗੁਰੂ ਨਾਨਕ ਦੇਵ ਜੀ, ਅਤੇ ਮਹਾਰਿਸ਼ੀ ਵਾਲਮੀਕੀ ਜੀ ਦੇ ਸਰੂਪ ਦੀ ਝਾਕੀ ਨਗਰ ਕੀਰਤਨ ਦੇ ਰੂਪ ਵਿਚ ਪੰਡਾਲ ਤੱਕ ਪਹੁੰਚੀ। ਇਸ ਦੌਰਾਨ ਸਤਿਗੁਰੂ ਜੀ ਦੀ ਜੀਵਨੀ ਸਮਬੰਧੀ ਗੀਤਾਂ, ਢੋਲ ਵਾਦਨ ਅਤੇ ਜੋਸ਼ ਭਰੇ ਜੈਕਾਰਿਆਂ ਦੀ ਗੂੰਜ ਦਾ ਅਨੰਦ ਬਹੁਤ ਹੀ ਮਨਮੋਹਿਕ ਸੀ। ਝਾਕੀ ਦੇ ਅੱਗੇ ਅੱਗੇ ਸਪਰਿੰਗਡੇਲ ਇੰਡੀਅਨ ਸਕੂਲ ਦੀ ਚੇਅਰਪਰਸਨ ਵਲੋਂ ਭੈਜੀ ਗਈ ਬੱਚਿਆਂ ਦੀ ਭੰਗੜਾ ਟੀਮ ਨੇ ਇਸ ਸਮਾਗਮ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ। ਸਮਾਗਮ ਦੌਰਾਨ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਭਾਈ ਕਮਲਰਾਜ ਸਿੰਘ ਗੱਡੂ  ਭਾਈ ਸੁਰਿੰਦਰ ਸਿੰਘ,ਭਾਈ ਰੂਪ ਲਾਲ ਉਮ ਅਲ ਕੁਵੀਨ ਵਾਲੇ, ਬਾਬ ਸੁਰਜੀਤ, ਭਾਈ ਬਲਬੀਰ ਸਿੰਘ, ਭਾਈ ਸੁਖਵਿੰਦਰ ਕੁਮਾਰ, ਭਾਈ ਹਰੀ ਕ੍ਰਿਸ਼ਨ, ਭਾਈ ਵਿਨੋਦ ਕੁਮਾਰ ਅਤੇ ਲਾਲੀ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ । ਰਾਸ ਅਲ ਖੇਮਾਂ,ਆਬੂ ਧਾਬੀ, ਅਲੈਨ, ਕਲਬਾ, ਫੁਜੀਰਾ, ਖੁਰਫਕਾਨ, ਦਿੱਬਾ, ਉਮ ਅਲ ਕੁਈਨ, ਅਜਮਾਨ, ਸ਼ਾਰਜਾ, ਰੁਵੇਸ, ਦੁਬਈ ਅਤੇ ਜਬਲ ਅਲੀ ਦੇ ਕਈ ਇਲਾਕਿਆਂ ਤੋਂ  ਸੰਗਤ ਬੱਸਾਂ ਭਰ ਭਰਕੇ ਇਸ ਸਮਾਗਮ ਵਿੱਚ ਪਹੁੰਚੀ। ਬੀਬੀ ਕੁਲਵਿੰਦਰ ਕੌਰ ਕੋਮਲ ( ਚੇਅਰਪਰਸਨ ਸਪਰਿੰਗਡੇਲ ਸਕੂਲ ਸ਼ਾਰਜਾ) ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ  ਰੂਪ ਸਿੱਧੂ ਨੇ ਸੰਗਤਾਂ ਨੂੰ ਸੁਸਾਇਟੀ ਦੀਆਂ ਉਪਲੱਬਧੀਆਂ ਬਾਰੇ ਦੱਸਿਆਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ  ਭਾਰਤੀਆਂ ਨੂੰ ਯੂ.ਏ.ਈ ਦੈ ਕਾਨੂੰਨਾਂ ਦੀ ਪਾਲਣਾ ਕਰਦੇ ਰਹਿਣ ਦੀ ਬੇਨਤੀ ਵੀ ਕੀਤੀ। ਰਾਸ ਅਲਖੇਮਾਂ ਤੋਂ ਬੱਸਾਂ ਦੀ ਸੇਵਾ ਅਤੇ ਸੰਗਤ ਨੂੰ ਪ੍ਰੇਰਿਤ ਕਰਨ ਦਾ ਸਾਰਾ ਇੰਤਜ਼ਾਮ ਸ਼੍ਰੀ ਬਖਸ਼ੀ ਰਾਮ ਪਾਲ ਜੀ ਵਲੋਂ ਕੀਤਾ ਗਿਆ। ਸਬਜ਼ੀ ਦੀ ਸੇਵਾ ਅਜੇ ਕੁਮਾਰ ਵਲੋਂ ਕੀਤੀ ਗਈ। ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਅਤੇ ਪਰਧਾਨ ਰੂਪ ਸਿੱਧੂ  ਨੇ  ਕੀਰਤਨੀ ਜਥਿਆਂ ਅਤੇ ਸੇਵਾਦਾਰਾਂ ਨੂੰ ਗੁਰੂਘਰ ਦੇ ਸਿਰੋਪੇ ਭੇਟ ਕੀਤੇ। ਸ਼੍ਰੀ ਰੂਪ ਸਿੱਧੂ ਨੇ ਸਮੂਹ ਸੁਸਾਇਟੀ ਮੈਂਬਰਾਂ ਅਤੇ ਸਮੂਹ ਸੰਗਤ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ। ਮੰਚ ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਨੇ ਨਿਭਾਈ । ਚਾਹ-ਪਕੌੜੇ, ਮਠਿਆਈਆਂ ਅਤੇ ਗੁਰੂ ਦੇ ਲੰਗਰ ਦਿਨ ਭਰ ਅਤੇੱਟ ਵਰਤਾਏ ਗਏ।