ਗੀਤ :  ਜਨਾਬ ਅਮਰੀਕ ਗ਼ਾਫਿਲ

 

 

 

ਜਾਗ ਵੇ ਕਿਰਤੀਆਂ

 

ਹਾਲੇ ਵੀ ਸਮਾਂ ਹੈ ਉਠ ਜਾਗ ਵੇ ਕਿਰਤੀਆਂ ਵੇ    ਸੁੱਤਿਆਂ ਦੇ ਸੁੱਤੇ ਰਹਿੰਦੇ ਭਾਗ ਵੇ ਕਿਰਤੀਆਂ

 

ਹੱਕਾਂ ਤੇਰਿਆਂ ਤੇ ਪੈਂਦੇ ਦਿਨ ਦੀਵੀ ਡਾਕੇ ਵੇ       ਦੁੱਧ ਦੇ ਸਿਰ੍ਹਾਣੇ ਬਿੱਲੇ ਬਣ ਬੈਠੇ ਰਾਖੇ ਵੇ          ਬਣ ਗਏ ਨੇ ਯਾਰ ਨਿਓਲ ਨਾਗ ਵੇ ਕਿਰਤੀਆ   ਹਾਲੇ ਵੀ ਸਮਾਂ.........

 

ਕਹਿਣ ਨੂੰ ਤਾਂ ਹੋਇਆ ਚਾਰੇ ਪਾਸੇ ਰਾਜ ਲੋਕਾਂ ਦਾ  ਰਾਜ ਭਾਗ ਉੱਤੇ ਪਰ ਗ਼ਲਬਾ ਹੈ ਜੋਕਾਂ ਦਾ         ਮਾਲੀ ਹੀ ਉਜਾੜਦੇ ਨੇ ਬਾਗ ਵੇ ਕਿਰਤੀਆ       ਹਾਲੇ ਵੀ ਸਮਾਂ.........

 

ਹੱਕ ਖੋਹਣੇ ਪੈਂਦੇ ਹੱਕ ਮੰਗਿਆਂ ਨਹੀ ਮਿਲਦੇ       ਜਾਬਰਾਂ ਨੂੰ ਹੌਸਲੇ ਦਿਖਾਉਣੇ ਪੈਣੇ ਦਿਲ ਦੇ        ਛੱਡ ਗਾਉਣੇ ਇਸ਼ਕੇ ਦੇ ਰਾਗ ਵੇ ਕਿਰਤੀਆ        ਹਾਲੇ ਵੀ ਸਮਾਂ.........

 

ਗੋਰਖ ਦਾ ਨਹੀਉਂ ਹੁਣ ਕਾਮਿਆਂ ਦਾ ਯੁਗ ਏ      ਮਨਮਾਨੀਆਂ ਲੋਟੂਆਂ ਦੀ ਸਕਣੀ ਨਾ ਪੁੱਗ ਏ       ਏਕਤਾ ਦਾ ਬਾਲੀਏ ਚਿਰਾਗ਼ ਵੇ ਕਿਰਤੀਆ       ਹਾਲੇ ਵੀ ਸਮਾਂ.........