UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਗਜ਼ਲ

 

 ਬੇਗਮਪੁਰੇ ਦੀ ਪਰਿਭਾਸ਼ਾ

ਜਿਥੇ ਰਲ ਮਿਲ ਲੋਕੀ ਰਹਿੰਦੇ ਨੇ.ਤੇ ਕਿਸੇ ਨੂੰ ਕੁਝ ਨਾ ਕਹਿੰਦੇ ਨੇ               ਜਿਥੇ ਇਕ ਨੂੰ ਦੂਜਾ ਚਾਹੁੰਦਾ ਹੈ ਉਹ ਬੇਗਮਪੁਰਾ ਕਹਾਉਦਾ ਹੈ

ਜਿਥੇ ਇਜਤ ਹੋਵੇ ਬੰਦੇ ਦੀ , ਨਾ ਪਰਖ ਹੋਵੇ ਉਹਦੇ ਧੰਦੇ ਦੀ                      ਜਿਥੇ ਹਕ ਦੀ ਜੀਵ ਕਮਾਉਦਾ ਹੈ ਉਹ ਬੇਗਮਪੁਰਾ ਕਹਾਉਦਾ ਹੈ

ਜਿਥੇ ਹਕ ਬਰਾਬਰ ਸਭ ਦੇ ਨੇ, ਜਿਥੇ ਸਜਣ ਬਣ ਨਾ ਠਗਦੇ ਨੇ                  ਕੋਈ ਝੂਠਾ ਦੋਸ਼ ਨਾ ਲਾਉਦਾ ਹੈ ਉਹ ਬੇਗਮਪੁਰਾ ਕਹਾਉਦਾ ਹੈ

ਜਿਥੇ ਹਰ ਕੋਈ ਰਜ ਕੇ ਖਾਦਾ ਹੈ, ਤੇ ਰਬ ਦਾ ਸ਼ੁਕਰ ਮਨਾਦਾ ਹੈ                  ਜਿਥੇ ਕੋਈ ਨਾ ਕਿਸੇ ਦੀ ਖੋਹਦਾ ਹੈ ਉਹ ਬੇਗਮਪੁਰਾ ਕਹਾਉਦਾ ਹੈ

ਜਿਥੇ ਦੁਖ ਦਾ ਦਾਰੂ ਮਿਲ ਜਾਵੇ,ਹਰ ਜਖਮ ਪਿਆਰ ਨਾਲ ਸਿਲ ਜਾਵੇ            ਜਿਥੇ ਦੁਖ ਵਿਚ ਸੁਖ ਮਨਾਉਦਾ ਹੈ ਉਹ ਬੇਗਮਪੁਰਾ ਕਹਾਉਦਾ ਹੈ

ਜਿਥੇ ਮੰਦਿਰ ਮਸਜਿਦ ਸਾਂਝਾ ਹੈ, ਹਰ ਇਕ ਦਾ ਰਾਜੀ ਰਾਂਝਾ ਹੈ                  ਗੋਰਾ ਕਾਲੇ ਨੂੰ ਗਲ ਲਾਉਦਾ ਹੈ ਉਹ ਬੇਗਮਪੁਰਾ ਕਹਾਉਦਾ ਹੈ   

                                                          

                                                          

ਗੋਰਾ ਮਾਹੀ

 mobile   00919815095265