ਮਾਲਕ ਕਰੇ ਸੂਲੀ ਤੋਂ ਸੂਲ
ਦੇਂਦਾ ਦੇ ਲੈਂਦਾ ਥਕ ਪਾਏ,
ਕਹਿੰਦੇ ਲੋਕ ਸਿਆਣੇ,
ਸੋਲਾਂ ਆਨੇ ਗਲ ਹੈ ਸਚੀ,
ਜੋ ਪਾਵੇ
ਸੋ ਜਾਣੇ ,
ਮਿਹਰਬਾਨ ਹੈ ਸਾਂਈ ਮੇਰਾ,
ਲਵੇ ਵਿਆਜ ਨਾ ਮੂਲ
ਮਾਲਕ ਕਰੇ ਸੂਲੀ ਤੋਂ ਸੂਲ,
ਮਾਲਕ ਕਰੇ ਸੂਲੀ ਤੋਂ ਸੂਲ
ਹਕ ਪਰਾਇਆ ਮੁਕਰ ਖਾਵੇ,
ਬਾਣੀ ਸਚ ਹੈ ਕਹਿੰਦੀ,
ਹੱਦੋਂ ਵਧ ਤੈਨੂੰ ਦਿਤਾ ਰਬ ਨੇ,
ਨੀਤ ਭੁਖੀ ਫਿਰ ਰਹਿੰਦੀ, ਚਾਤਰ ਬਣਕੇ ਬੰਦਿਆ
ਉਹਦੀ ਅੱਖ ਵਿਚ ਪਾਵੇਂ ਧੂਲ, ਮਾਲਕ ਕਰੇ ਸੂਲੀ ਤੋਂ ਸੂਲ,
ਮਾਲਕ ਕਰੇ ਸੂਲੀ ਤੋਂ ਸੂਲ
ਮਾੜੇ ਕਰਮ ਨਾ ਕਰ ਤੂੰ ਬੰਦਿਆ ਪਵੇ ਚੌਰਾਸੀ
ਗੇੜਾ, ਮਾਨਸ ਜਨਮ ਦਾ ਲਾਹਾ ਲੈ ਲੈ ਰਬ ਨੇ ਦਿਤਾ ਜਿਹੜਾ,
ਸਚਾ ਕਰਮ ਹੈ ਰਬ ਦੀ ਭਗਤੀ ਬਾਕੀ ਸਭੇ ਫਜੂਲ,
ਮਾਲਕ ਕਰੇ ਸੂਲੀ ਤੋਂ ਸੂਲ,
ਮਾਲਕ ਕਰੇ ਸੂਲੀ ਤੋਂ ਸੂਲ
ਤੂੰ ਪਾਪਾ ਦਾ ਭਾਗੀ ਬੰਦਿਆ ਉਹ ਦਇਆ ਦਾ
ਸਾਗਰ, ਤੇਰੀ ਹਰ ਇਕ ਗਲਤੀ ਉਤੇ ਪਾ ਦਿੰਦਾ
ਉਹ ਚਾਦਰ, ਹਰ ਹੀਲੇ ਉਹ
ਬਖਸ਼ਣਹਾਰਾ,
ਉਸਦਾ ਇਹੀ ਅਸੂਲ, ਮਾਲਕ ਕਰੇ
ਸੂਲੀ ਤੋਂ ਸੂਲ,
ਮਾਲਕ ਕਰੇ ਸੂਲੀ ਤੋਂ ਸੂਲ
|