UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਸਤਿਗੁਰੂ ਮਹਿਮਾ

 

ਮੇਰੀ ਬਿਰਤੀ ਪ੍ਰੇਮ ਵਾਲੀ 

ਇਕ ਸਾਧੂ ਦੇ ਰੂਪ ਵਿੱਚ ਆਕੇ ਪਰਮਾਤਮਾ ਨੇ ਸਤਿਗੁਰੂ ਰਵਿਦਾਸ ਜੀ ਦੀ ਪ੍ਰੀਖਿਆ ਲੈਣ ਵਾਸਤੇ ਉਹਨਾਂ ਨੂੰ ਪਾਰਸ ਦੇਕੇ ਉਹਨਾਂ ਦੀ ਬਿਰਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਤਿਗੁਰੂ ਰਵਿਦਾਸ ਜੀ ਉਸ ਸਾਧੂ ਨੂੰ ਕਹਿਣ ਲੱਗੇ :-                                                      

 

ਏਸ ਜੁਗ ਵਿੱਚ ਰਾਮ ਨਾਲ ਜੁੜ ਲੈਣ ਦੇ ,                   ਰਾਮ ਨਾਮ ਵਿੱਚ ਮੈਨੂੰ ਰੰਗਿਆ ਰਹਿਣ ਦੇ                   ਤੇਰੇ ਪਾਰਸ ਦੀ ਮੈਨੂੰ ਨਾ ਕੋਈ ਲੋੜ ਸਾਧੂਆ                 ਮੇਰੀ ਬਿਰਤੀ ਪ੍ਰੇਮ ਵਾਲੀ,                                         ਮਸਾਂ ਮਸਾਂ ਲੱਗੀ ਏ ਨਾ ਤੋੜ ਸਾਧੂਆ, ਵੇ ਮੇਰੀ ਬਿਰਤੀ

ਕਈ ਜੁੱਗਾਂ ਬਾਦ ਹੋਇਆ ਰਾਮ ਨਾਲ ਮੇਲ ਓਏ               ਮਾਇਆ ਵਾਲੀ ਖੇਡ ਨਾ ਤੂੰ ਮੇਰੇ ਨਾਲ ਖੇਲ ਓਏ              ਜੋੜੀ ਰੱਬ ਨਾਲ ਜੱਗ ਨਾਲੋਂ ਤੋੜ ਸਾਧੂਆ, ਵੇ ਮੇਰੀ ਬਿਰਤੀ

ਗੰਗਾ ਮਈਆ ਹੋਈ ਮੇਰੇ ਉਤੇ ਮਿਹਰਬਾਨ ਓਏ               ਹਰ ਕੰਮ ਮੇਰਾ ਹੁਣ ਕਰੇ ਭਗਵਾਨ ਓਏ                      ਮੇਰੇ ਰਾਮ ਨਾਲੋਂ ਮੈਨੂੰ ਨਾ ਵਿਛੋੜ ਸਾਧੂਆ, ਵੇ ਮੇਰੀ ਬਿਰਤੀ

ਤਿੰਨ ਜੁੱਗ ਲੱਗੇ ਪਿੱਛਾ ਮਾਇਆ ਤੋਂ ਛੁਡਾਣ ਨੂੰ         ਬਦਲਕੇ ਭੇਸ ਆ ਗਿਆਂ ਏਂ ਭਰਮਾਣ ਨੂੰ                     ਰਾਮ ਤੁੱਲ ਲੱਖ ਨਾ ਕਰੋੜ ਸਾਧੂਆ, ਵੇ ਮੇਰੀ ਬਿਰਤੀ....

 ਜੁੱਗੋ ਜੁੱਗ ਭਗਤਾਂ ਦੀ ਪੈਜ ਉਹ ਸਵਾਰਦਾ                 ਆਪਣੇ ਪਿਆਰਿਆਂ ਦੇ ਪੱਥਰ ਵੀ ਤਾਰਦਾ                   ਕਿਸੇ ਚੀਜ਼ ਦੀ ਨਾ ਰਹਿਣ ਦੇਵੇ ਥੋੜ ਸਾਧੂਆ,ਵੇ ਮੇਰੀ ....

                                                                    

ਮਨਜੀਤ ਸਿੰਘ ਗਿੱਦਾ, ਰੁੜਕੀ ਖਾਸ, ਹੁਸ਼ਿਆਰਪੁਰ[

ਉਮ ਅਲ ਕੁਈਨ- ਯੂ. ਏ. ਈ- ਮੋਬਾਇਲ 0506266367