UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਸਤਿਗੁਰੂ ਮਹਿਮਾ

 

ਪੰਡਤ ਚਹੁੰ ਜੁੱਗਾਂ ਦਾ

 

ਡੁੱਬ ਗਏ ਗੋੜੇ ਪੰਡਤਾਂ ਦੇ, ਗੰਗਾ ਵਿੱਚ ਪੱਥਰੀ ਗੁਰਾਂ ਦੀ ਤਰਦੀ        ਪੰਡਤ ਚਹੁੰ ਜੁੱਗਾ ਦਾ, ਗੰਗਾ ਐਵੇਂ ਨਹੀ ਆਦਰ ਕਰਦੀ

ਚੜਿਆ ਵਿੱਚ ਕਾਂਸ਼ੀ ਦੇ ਕਲਸਾਂ ਮਾਂ ਦੀ ਅੱਖ ਦਾ ਤਾਰਾ                ਤਿਆਗੀ ਉਹ ਮਾਇਆ ਦਾ ਜਿਸਨੂੰ ਜਾਣੇ ਇਹ ਜੱਗ ਸਾਰਾ             ਰਵਿਦਾਸ ਕਹਾਉਂਦਾ ਏ ਪੂਜਾ ਕਰਦਾ ਹਰ ਦਮ ਹਰਿ ਦੀ, ਪੰਡਤ……

ਨਾਗਰ ਮੱਲ ਹੁਕਮ ਕਰੇ ਫੜ ਲੈ ਆਉ ਸਾਧ ਪਖੰਡੀ                      ਉੱਚੀ ਕੁੱਲ ਦੇ ਪੰਡਤਾਂ ਦੀ ਜਿਹੜਾ ਕਰਦਾ ਫਿਰਦਾ ਭੰਡੀ                  ਗੱਲਾਂ ਉੱਚੀਆਂ ਕਰਦਾ ਏ, ਜਿਸਦੀ ਜਾਤ ਹੈ ਨੀਂਵੇਂ ਘਰ ਦੀ, ਪੰਡਤ……

ਰੱਬ ਆਇਆ ਸ਼ਾਹ ਬਣ ਕੇ ਪਾਰਸ ਗੁਰਾਂ ਦੇ ਹੱਥ ਫੜਾਇਆ               ਰੰਬੀ ਬਣ ਗਈ ਸੋਨੇ ਦੀ ਪਾਰਸ ਜਦ ਰੰਬੀ ਨਾਲ ਲਾਇਆ                 ਮੈਨੂੰ ਲੋੜ ਨਾ ਪਾਰਸ ਦੀ ਸੇਵਾ ਮੰਗਦਾਂ ਰੱਬ ਦੇ ਦਰ ਦੀ, ਪੰਡਤ……

ਸ਼ਰਧਾ ਨਾਲ ਪੰਡਤਾਂ ਨੂੰ, ਸਤਿਗੁਰਾਂ ਦਮੜੀ ਕੱਢ ਫੜਾਈ                   ਗੰਗਾ ਵਿੱਚ ਸੁੱਟੀਂ ਨਾ ਪੰਡਤ ਨੂੰ ਸਾਰੀ ਗੱਲ ਸਮਝਾਈ                     ਦੋਵੇਂ ਹੱਥ ਜੋੜ ਗੰਗਾ, ਦਮੜੀ ਆਪ ਗੁਰਾਂ ਦੀ ਫੜਦੀ, ਪੰਡਤ ……

ਦਮੜੀ ਵੱਟੇ ਗੰਗਾ ਮਈਆ ਕੰਗਣ ਕੱਢ ਫੜਾਇਆ                           ਦੇ ਦਈਂ ਜਾ ਰਵਿਦਾਸ ਗੁਰੁ ਨੂੰ ਪੰਡਤ ਨੂੰ ਸਮਝਾਇਆ                   ਪੰਡਤ ਵੇਚ ਕੇ ਖਾ ਗਿਆ ਸੀ, ਵੇਖਕੇ ਮੁਸ਼ਕਿਲ ਆਪਣੇ ਘਰ ਦੀ……

ਰਾਣੀ ਝਾਲਾਂ ਸੇਵਕ ਬਣ ਰਵਿਦਾਸ ਨੂੰ ਗੁਰੁ ਬਣਾਇਆ                     ਨੀਚ ਜਾਤ ਦਾ ਸਮਝ ਰਾਜੇ ਨੇ ਸਭਾ ਦੇ ਵਿੱਚ ਬੁਲਾਇਆ                  ਹੋਣੀ ਪਰਖ ਠਾਕਰਾਂ ਦੀ, ਟੋਲੀ ਸੁਣ ਪੰਡਤਾਂ ਦੀ ਡਰਦੀ, ਪੰਡਤ……

 

                                                      

 ਮਨਜੀਤ ਸਿੰਘ ਗਿੱਦਾ, ਰੁੜਕੀ ਖਾਸ, ਹੁਸ਼ਿਆਰਪੁਰ[

ਉਮ ਅਲ ਕੁਈਨ- ਯੂ. ਏ. ਈ- ਮੋਬਾਇਲ 0506266367