UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

ਮੈ ਕੌਮ ਗੁਰੂ ਰਵਿਦਾਸ ਦੀ ਹਾਂ

 

ਅੱਜ ਬੋਲ ਰਹੀ ਮੈ ਦੁਖ ਸਹਿ ਸਹਿ ਕੇ,  ਥੱਕੀ ਗੈਰਾਂ ਦੀਆਂ ਨੀਹਾਂ ਵਿੱਚ ਪੈ ਪੈ ਕੇ,

ਕੋਈ ਨੀ ਸੁਣਦਾ ਗੱਲ ਮੇਰੀ  ਮੈ ਥੱਕੀ ਪਾਕੇ ਸ਼ੋਰ ਵੇ ਲੋਕੋ,

ਮੈ ਕੌਮ ਗੁਰੂ ਰਵਿਦਾਸ ਦੀ ਹਾਂ, ਹੋ ਗਈ ਹਾਂ ਬਹੁਤ ਕਮਜੋਰ ਵੇ ਲੋਕੋ, ਮੈ ਕੌਮ ਗੁਰੂ.....

 

ਜੇ ਨਾ ਪੈਰ ਪਿਛਾਹ ਵੱਲ ਮੋੜੇ, ਮੈਨੂੰ ਜਾਲਮਾਂ ਦੇਣਾਂ ਖੋਰ ਵੇ ਲੋਕੋ,   

ਮੈ ਕੌਮ ਗੁਰੂ ਰਵਿਦਾਸ ਦੀ ਹਾਂ, ਹੋ ਗਈ ਹਾਂ ਬਹੁਤ ਕਮਜੋਰ ਵੇ ਲੋਕੋ, ਮੈ ਕੌਮ ਗੁਰੂ.....  

 

ਨਾਂ ਗੁਰੂ ਦੇ ਤੇ ਬਣੇ ਗਏ ਕਈ ਡੇਰੇ, ਨਹੀ ਹੁੰਦਾ ਵਿਚਾਰ ਕੋਈ ਬਾਰੇ ਮੇਰੇ,

ਆਪਣਾ ਮਾਲ ਨੇ ਸਭ ਜੋੜਨ ਲੱਗੇ, ਮੈਨੂੰ ਲੁੱਟੀ ਜਾਦੈਂ ਚੋਰ ਵੇ ਲੋਕੋ,  

ਮੈ ਕੌਮ ਗੁਰੂ ਰਵਿਦਾਸ ਦੀ ਹਾਂ, ਹੋ ਗਈ ਹਾਂ ਬਹੁਤ ਕਮਜੋਰ ਵੇ ਲੋਕੋ, ਮੈ ਕੌਮ ਗੁਰੂ.....

 

ਮੇਰੇ ਲੋਕਾਂ ਦੇ ਲਹੂ ਚ ਪੈ ਗਿਆ ਪਾਣੀ, ਸਭ ਦੀ ਉਲਝੀ ਫਿਰਦੀ ਏ ਤਾਣੀ,

ਵੇਖ ਤਮਾਸ਼ਾ ਗੈਰ ਨੇ ਹੱਸਦੇ ਪਾਵਣ ਪੈਲ਼ਾ ਜਿਵੇ ਮੋਰ ਵੇ ਲੋਕੋ,  

ਮੈ ਕੌਮ ਗੁਰੂ ਰਵਿਦਾਸ ਦੀ ਹਾਂ, ਹੋ ਗਈ ਹਾਂ ਬਹੁਤ ਕਮਜੋਰ ਵੇ ਲੋਕੋ, ਮੈ ਕੌਮ ਗੁਰੂ.....

 

ਭੁਲਕੇ ਸਿਖਿਆ ਰਵਿਦਾਸ ਗੁਰੁ ਦੀ ਫਿਰਨ ਪਹਾੜਾਂ ਜੰਗਲਾਂ ਨੂੰ, 

ਦਿਲ ਆਪਣਾ ਨੂੰ ਸਾਫ ਨਾ ਕਰਦੇ, ਰਹਿੰਦੇ ਧੋਂਦੇ ਮਟੀਆਂ ਮੰਦਰਾਂ ਨੂੰ,

ਮੈਨੂੰ ਉਚਾ ਕੀ ਚੁਕਣਾ ਏ, ਲਾਉਦੇ ਮੰਦਰ ਬਨਾਣ ਤੇ ਜੋਰ ਵੇ ਲੋਕੋ,

ਮੈ ਕੌਮ ਗੁਰੂ ਰਵਿਦਾਸ ਦੀ ਹਾਂ, ਹੋ ਗਈ ਹਾਂ ਬਹੁਤ ਕਮਜੋਰ ਵੇ ਲੋਕੋ, ਮੈ ਕੌਮ ਗੁਰੂ.....

 

ਜਤਿੰਦਰ ਬਚਾਇਆ ਮੈਨੂੰ ਜਾ ਸਕਦਾ ਏ, ਹੋਰ ਚਮਕਾਇਆ ਮੈਨੂੰ ਜਾ ਸਕਦਾ ਏ,

ਏਕਾ ਕਰਕੇ ਚਮਾਰ ਸਾਰੇ ਜੇ, ਲੈਣ ਅਗਾਂਹ ਮੈਨੂੰ ਤੋਰ ਵੇ ਲੋਕੋ, 

ਮੈ ਕੌਮ ਗੁਰੂ ਰਵਿਦਾਸ ਦੀ ਹਾਂ, ਹੋ ਗਈ ਹਾਂ ਬਹੁਤ ਕਮਜੋਰ ਵੇ ਲੋਕੋ, ਮੈ ਕੌਮ ਗੁਰੂ.....

 

JATINDER KUMAR HEALTH & SAFETY OFFICER ABU DHABI UAE

Email:-hsejatinder@yahoo.com     ANY COMMENT HELLO 00971501215750