ਇੱਕ ਦਿਨ ਕੌਮ ਮੇਰੇ ਸੁਪਨੇਂ ਚ ਆਈ
ਆਉਦੇ ਸਾਰ ਲੱਗੀ ਦੇਣ ਰੱਬ ਦੀ ਦੁਹਾਈ,
ਕਹਿੰਦੀ ਮੈ ਹਾਂ ਕੁਝ ਕੁ ਘੜੀਆਂ ,ਕੋਈ ਬਚਾਵੇ ਮੈਨੂੰ ਆ ਕੇ.
ਇਹ ਕਹਿ ਕੇ ਕੌਮ ਰੋਣ ਲੱਗ ਪਈ ਮੈਨੂੰ ਆਪ ਗਲੇ ਨਾਲ ਲਾ ਕੇ,
ਦੇਸਾਂ ਪ੍ਰਦੇਸਾ ਵਿੱਚ ਮਾਰਾ ਪੈਂਦੀਆਂ ਮੈਨੂੰ ਹਰ ਪਾਸੇ,
ਵੈਰੀ ਆਪੇ ਕਤਲ ਕਰਾ ਕੇ ਸਾਨੂੰ ਦੇਦੇਂ ਝੂਠੇ ਧਰਵਾਸੇ,
ਮੇਰਿਆ ਨੂੰ ਜਾਲਮ ਮਾਰਦੇ ਬੰਬ ਚਾਕੂ ਗੋਲੀਆਂ ਚਲਾਕੇ.
ਇਹ ਕਹਿ ਕੇ ਕੌਮ ਰੋਣ ਲੱਗ ਪਈ ਮੈਨੂੰ ਆਪ ਗਲੇ ਨਾਲ ਲਾ ਕੇ,
ਮੈ ਚਾਹੁੰਦੀ ਆਂ ਮੇਰਾ ਤਬਕਾ ਵੀ ਇੱਕ ਸਾਰ ਹੋਵੇ,
ਦੇਣ ਪੱਥਰੀਂ ਦੇਣ ਜਬਾਬ ਜੇ ਇੱਟਾਂ ਦਾ ਵਾਰ ਹੋਵੇ,
ਪਰ ਇਹਨਾਂ ਨਫਰਤਾਂ ਪੈਦਾ ਕਰ ਲਈਆਂ ਅੱਡੋ ਅੱਡ ਡੇਰੇ ਬਣਾਕੇ.
ਇਹ ਕਹਿ ਕੇ ਕੌਮ ਰੋਣ ਲੱਗ ਪਈ ਮੈਨੂੰ ਆਪ ਗਲੇ ਨਾਲ ਲਾ ਕੇ,
ਦੁੱਖ ਵਿਰਲਾ ਹੀ ਕੋਈ ਜਾਣੇ ਮੇਰਾ ਸਭ ਖੁੱਭੇ ਐਸ਼ ਪ੍ਰਸਤੀ ਚ ,
ਕਿਸੇ ਨੂੰ ਤੀਰਥਾਂ ਤੋ ਵਿਹਲ ਨਹੀ ਕੁਝ ਡੁੱਬੇ ਨਸ਼ਿਆਂ ਦੀ ਮਸਤੀ
ਚ,
ਮੈਨੂੰ ਡਿਗਦੀ ਨੂੰ ਚੁਕ ਲਵੋ ਕੋਈ ਵਿਉਂਤ ਬਣਾ ਕੇ.
ਇਹ ਕਹਿ ਕੇ ਕੌਮ ਰੋਣ ਲੱਗ ਪਈ ਮੈਨੂੰ ਆਪ ਗਲੇ ਨਾਲ ਲਾ ਕੇ,
ਡੇਰਾ ਦੋ ਮੰਜਲਾਂ ਨੀਵਾਂ ਰਹਿ ਜਾਉ, ਰੱਬ ਨਹੀ ਰੁਸਦਾ ਨਾਲ
ਤੁਹਾਡੇ
ਜਿਹਨਾਂ ਦੀ ਉਮਰ ਪੜਨੇ ਲਿਖਣੇ ਦੀ ਮਜਦੂਰੀ ਕਰਦੇ ਬੱਚੇ ਸਾਡੇ,
ਅਸਲੀ ਪੁਨ ਖੱਟ ਲਵੋ ਮੇਰੇ ਬੱਚਿਆਂ ਲਈ ਕੋਈ ਸਕੂਲ ਬਣਾ ਕੇ,
ਇਹ ਕਹਿ ਕੇ ਕੌਮ ਰੋਣ ਲੱਗ ਪਈ ਮੈਨੂੰ ਆਪ ਗਲੇ ਨਾਲ ਲਾ ਕੇ,
ਕਈ ਸੌ ਵਰੇ ਬੀਤ ਗਏ ਕੋਈ ਕਰਦਾ ਨਹੀ ਖਿਆਲ ਮੇਰਾ,
ਭੱਠ ਝੋਕਦੇ ਅਸੀ ਜਾਲਮਾਂ ਦਾ, ਹੋਗਿਆ ਮੰਦੜਾ ਹਾਲ ਮੇਰਾ,
ਜਤਿੰਦਰ ਮੈਨੂੰ ਵਿਖਰਦੀ ਨੂੰ ਜੋੜ ਦਿੳ ਬੇਗਮਪੁਰਾ ਵਸਾ ਕੇ,
ਇਹ ਕਹਿ ਕੇ ਕੌਮ ਰੋਣ ਲੱਗ ਪਈ ਮੈਨੂੰ ਆਪ ਗਲੇ ਨਾਲ ਲਾ ਕੇ,
|