UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਕਵਿਤਾ

 

ਮੇਰੇ ਸਤਿਗੁਰੂ ਤੇਰੀ ਰਹਿਮਤ ਦੇ ਬਾਝੋਂ

ਮੇਰੇ ਸਤਿਗੁਰੂ ਤੇਰੀ ਰਹਿਮਤ ਦੇ ਬਾਝੋਂ,ਹੈ ਬੰਦਾ ਤੇਰਾ ਦੇਖ ਮਜਬੂਰ ਹੋਇਆ                          ਤੇਰੇ ਮਾਣ ਬਾਝੋਂ ਤੇਰੇ ਤਾਣ ਬਾਝੋਂ, ਤੂੰ ਨੇੜੇ ਬੜਾ ਮੈਂ ਬੜਾ ਦੂਰ ਹੋਇਆ

ਮੈ ਚਾਵਾਂ ਮਲਾਰਾਂ ਤੇ ਖੇਡਾਂ ਚ ਖੇਡੇ,ਉਹ ਬਚਪਨ ਦੇ ਦਿਨ ਲੰਘ ਗਏ ਮਾਰ ਠੇਡੇ                ਵਿਸਰਿਆ ਤੇਰਾ ਨਾਂ, ਸਿਮਰਿਆ ਜਰਾ ਨਾ, ਲਗਨ ਵਾਲਾ ਸ਼ੀਸ਼ਾ ਮੇਰਾ ਚੂਰ ਹੋਇਆ

ਜਵਾਨੀ ਦੇ ਜੋਸ਼ਾਂ, ਭੁਲਾਈਆਂ ਸੀ ਹੋਸ਼ਾਂ, ਨਾ ਮਗਰੂਰੀਆਂ ਦੇ ਬਿਨਾਂ ਹੋਰ ਸੋਚਾਂ                          ਕਦੇ ਵਾਸ਼ਨਾਵਾਂ, ਕਦੇ ਕਾਮਨਾਵਾਂ, ਕਦੇ ਭਾਵਨਾਵਾਂ ਇਹ ਦਸਤੂਰ ਹੋਇਆ

ਅਮੀਰੀ ਚ ਫਸਿਆ, ਮੈਂ ਰੁਤਬੇ ਗ੍ਰਸਿਆ, ਰਿਹਾ ਉਮਰ ਸਾਰੀ ਤਮ੍ਹਾ ਨਾਲ ਨੱਸਿਆ                   ਰਿਹਾ ਬੰਗਲੇ, ਮਹਿਲ ਵਾੜੇ ਬਣਾਉਦਾ, ਨਸ਼ੇ ਦੌਲਤਾਂ ਦੇ ਚ ਮਗਰੂਰ ਹੋਇਆ

ਹੋਈ ਕਮਰ ਟੇਢੀ, ਤੇ ਕੇਸੀਂ ਸਫੇਦੀ, ਝੁਰੜੀਆਂ ਨੇ ਆਕੇ ਅਜਬ ਖੇਡ ਖੇਡੀ,                             ਨਾ ਸੁਨਣੀ ਨਾ ਕਹਿਣੀ, ਰਿਹਾ ਨੀਰ ਨੈਣੀ, ਬੜਾ ਫੰਨੇਖਾਂ ਸੀ ਜੋ ਮਜਬੂਰ ਹੋਇਆ

ਹਰ ਇਕ ਗੱਲੇ ਝੂਠਾ, ਮੈ ਫਸਿਆ ਕਸੂਤਾ, ਹੈ ਬੰਦਾ ਤੇਰਾ ਫੇਰ ਵੀ ਪਾਪੀ ਰੂਪਾ,                          ਹੋ ਜਾਏ ਜੇ ਰਹਿਮਤ,ਤਾਂ ਮੁੱਕ ਜਾਏ ਜਹਮਤ,ਜੁੜੇ ਸ਼ੀਸ਼ਾ ਦਿਲ ਦਾ ਚਕਨਚੂਰ ਹੋਇਆ

 

ਰੂਪ ਸਿੱਧੂ

ਯੂ. ਏ. ਈ.