UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਗਜ਼ਲ

 

 ਸਾਡੀ ਧਿਰ

ਜੇਕਰ ਸਾਡੀ ਧਿਰ ਦੇ ਸਾਰੇ ਲੋਕ ਸੁਚੱਜੇ ਹੁੰਦੇ ।             ਦੂਜੀ ਧਿਰ ਦੇ ਲੋਕ ਵੀ ਸਾਡੇ ਸੱਜੇ ਖੱਬੇ ਹੁੰਦੇ ॥

ਗੈਰਾਂ ਦੇ ਐਬਾਂ ਨੂੰ ਤੱਕਣੋ ਫੁਰਸਤ ਜੇ ਮਿਲ ਜਾਂਦੀ ।         ਕਾਸ਼ ! ਦੋ ਸੋਟੇ ਆਪਣੀ ਮੰਜੀ ਹੇਠਾਂ ਵੱਜੇ ਹੁੰਦੇ

ਲਾਲ ਕੌਮ ਦੇ ਅਜ ਵੀ ਸੀਸ ਤਲੀ ਤੇ ਧਰਕੇ ਆਂਦੇ ।        ਆੜ ਧਰਮ ਦੀ ਪਿੱਛੇ ਜੇ ਨਾ ਘਪਲੇ ਕੱਜੇ ਹੁੰਦੇ

ਕੋਝੇ ਕੋਝੇ ਦਾਅ ਪੇਚਾਂ ਦੀ ਲੋੜ ਕਦੇ ਨਾ ਪੈਂਦੀ ।               ਰਲ ਮਿਲ ਬਹਿਕੇ ਹਰ ਮਸਲੇ ਦੇ ਹੱਲ ਜੇ ਲੱਭੇ ਹੁੰਦੇ ॥

ਅੰਨਾ ਵੰਡੇ ਰੇਵੜੀਆਂ ਵਾਲੀ ਗੱਲ ਜੇ ਨਾ ਹੁੰਦੀ ।             ਮਾੜੇ ਹੋਰ ਨਾ ਮਰਦੇ  ਰੱਜੇ ਹੋਰ ਨਾ ਰੱਜੇ ਹੁੰਦੇ

ਨੌਹੋਂ ਮਾਸ ਨ ਟੁੱਟਦਾ ਸਾਨੂੰ ਤਾਨੇ ਲੋਕ ਨ ਦੇਂਦੇ ।              ਥਾਂ ਵੰਡਣੇ ਨੂੰ ਜੇ ਨਾ ਆਂਢ ਗਵਾਂਢੀ ਸੱਦੇ ਹੁੰਦੇ ॥

ਬਾਪੂ ਤੇ ਚਾਚੇ ਜੇ ਲੜਕੇ ਕੰਧ ਨਾ ਪਾਈ ਹੁੰਦੀ ।             ਖੁੱਲੇ ਵਿਹੜੇ ਵਿੱਚ ਬਾਲਾਂ ਦੇ ਅੱਡੇ ਖੱਡੇ ਹੁੰਦੇ

ਪਾਪੀ ਬੰਦੇ ਉਹਨਾਂ ਦੇ ਵਿਚ ਆਪੇ ਆ ਡਿਗਦੇ ਨੇ ।          "ਰੂਪ" ਕਿਸੇ ਦੀ ਖਾਤਿਰ ਜਿਹੜੇ ਪੁੱਟੇ ਖੱਡੇ ਹੁੰਦੇ

 

ਰੂਪ ਸਿੱਧੂ    ਯੂ. ਏ. ਈ