UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਸਤਿਗੁਰੂ ਮਹਿਮਾ

 

 

ਗੁਰੂ ਜੀ ਤੇਰੀ ਕੋਮ ਬਿਖਰੀ, ਤੂੰ ਆਪੇ ਹੀ ਆ ਕੇ ਬਚਾ, ਗੁਰੂ ਜੀ ਤੇਰੀ ਕੋਮ ਬਿਖਰੀ.    

ਇਹ ਆਪਸ ਵਿੱਚੇ ਲੜਦੇ ਨੇ,ਲੜ ਲੜ ਕੇ ਆਪੇ ਮਰਦੇ ਨੇ  

 ਦੱਸ ਕੌਣ ਕਰਾਏ ਸੁਲਾਹ, ਸਤਿਗੁਰ ਜੀ ਤੇਰੀ ਕੋਮ ਬਿਖਰੀ ............

 

ਕੁਝ ਕੁ ਲਾਲਚੀ ਬੰਦਿਆਂ ਨੇ,ਆਪਣੇ ਨਾਮ ਦੀ ਖਾਤਿਰ  
ਦਿੱਤੀਆਂ ਕੋਮ ਚ ਵੰਢੀਆਂ ਪਾ, ਸਤਿਗੁਰ ਜੀ ਤੇਰੀ ਕੋਮ ਬਿਖਰੀ............

 

ਇਹਨਾਂ ਨੇ ਤੇਰੇ ਨਾਮ ੳਨਤੇ,ਸਭਾ ਸੈਨਾਂ ਬਹੁਤ ਬਣਾਈਆਂ ਨੇ
ਇਹ ਸਭਾ ਸੈਨਾਂ ਦੇ ਪਿੱਛੈ,ਹੈ ਆਪਣਾ ਮਤਲਬ ਛਿਪਾ, ਗੁਰੂ ਜੀ ਤੇਰੀ ਕੋਮ ਬਿਖਰੀ.....

 

ਇਹ ਧਰਮ ਦੇ ਠੇਕੇਦਾਰਾਂ ਨੇ,ਆਪਣੀ ਜੇਬ ਦੀ ਖਾਤਿਰ  
ਦਿੱਤਾ ਆਪਸ ਚ ਕੋਮ ਨੂ ਲੜਾ,ਸਤਿਗੁਰ ਜੀ ਤੇਰੀ ਕੋਮ ਬਿਖਰੀ ..........

 

ਸਾਡਾ ਪਿੰਡਾਂ ਦੇ ਵਿੱਚ ਸੀ ਪਿਆਰ ਬੜਾ, ਹਰ ਬੰਦਾਂ ਸੀ ਬੰਦੈ ਦੇ ਨਾਲ ਖੜਾ
ਫਰਕ ਪਿੰਡਾਂ ਵਿੱਚ ਇਹਨਾਂ ਨੇ ਦਿੱਤਾ ਪਾ, ਬਾਬਾ ਜੀ ਤੇਰੀ ਕੋਮ ਬਿਖਰੀ............

 

ਸਾਡੀ ਕੋਮ ਨੂੰ ਮਿਲਿਆ ਇਕ ਮੌਕਾ ਸੀ,ਨਹੀ ਗ੍ਰੰਥ ਕਿਸੇ ਦੇ ਪਿਉ ਦਾ ਸੀ
 ਮੌਕਾ ਦਿੱਤਾ ਇਹਨਾ ਨੇ  ਹੱਥੋ ਗਵਾ, ਸਤਿਗੁਰ ਜੀ ਤੇਰੀ ਕੋਮ ਬਿਖਰੀ ...........

 

ਗੁਰੂ ਗ੍ਰੰਥ ਸਾਹਿਬ ਅੰਦਰ ,ਤੇਰੀ ਬਾਣੀ ਦਾ ਰਸ ਪਿਆ ਵਗਦਾ ਹੈ,
ਕੁਝ ਕੁ ਬੇਈਮਾਨਾ ਬਾਣੀ ਦੀਆਂ ਦਿੱਤੀਆਂ ਵੰਡੀਆਂ ਪਾ, ਸਤਿਗੁਰ ਤੇਰੀ ਕੌਮ ਬਿਖਰੀ...

 

ਸਤਪਾਲ ਆਉ ਅਰਦਾਸ ਕਰੀਏ, ਸੰਗਤੇ ਜੀ ਆਉ ਅਰਦਾਸ ਕਰੀਏ,
ਸਤਿਗੁਰ ਕੋਮ ਦਾ ਬੇੜਾ ਤੂੰ ਬੰਨੇ ਲਾ, ਸਤਿਗੁਰ ਜੀ ਤੇਰੀ ਕੋਮ ਬਿਖਰੀ...............                                      
ਤੂੰ ਆਪੇ ਹੀ ਆ ਕੇ ਬਚਾ ਸਤਿਗੁਰ ਜੀ ਤੇਰੀ ਕੋਮ ਬਿਖਰੀ..........

                                                                              

 ਸਤਪਾਲ ਮਹੇਂ ਰਾਏਪੁਰ ਰਸੂਲਪੁਰ ਜਲੰਧਰ.