UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਪਾਠਕਾਂ ਦੇ ਪੱਤਰ

              

ਜੈ ਗੁਰੂ ਦੇਵ          

 ਸਾਡੇ ਦਿਲਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋ ਕੋਈ ਆਪਣੀ ਕੌਮ ਲਈ ਕੁੱਝ ਕਰਦਾ ਹੈ ਉਸ ਤੋ ਵੀ ਵੱਧ ਖੁਸ਼ੀ ਉਦੋ ਹੁੰਦੀ ਹੈ ਜਦੋ ਆਪਣੀ ਕੌਮ ਦੇ ਉਮੀਦਵਾਰ ਉਨਾਂ ਦਾ ਵੱਧ ਚੜ ਕੇ ਸਾਥ ਦਿੰਦੇ ਹਨ ਲੋੜ ਹੈ ਅੱਜ ਕੌਮ ਨੂੰ ਇਕੱਠੇ ਹੋਣ ਦੀ ਜਿਹੜੀ ਕੌਮ ਅੱਜ ਮੱਕੀ ਦੇ ਦਾਣਿਆਂ ਵਾਂਗ ਬਿਖਰੀ ਪਈ ਹੈ ਲੋੜ ਹੈ ਅੱਜ ਸਾਰਿਆਂ ਨੂੰ ਇਕ ਜੁੱਟ ਹੋਣ ਦੀ ਜਿਸ ਤਰਾਂ ਇਕ ਲ੍ਨਕੜੀ ਨੂੰ ਹਰ ਕੋਈ ਤੋੜ ਸਕਦਾ ਹੈ ਪਰ ਜਦ ੧੦-੧੨ ਲੱਕੜੀਆਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਕੋਈ ਉਹਨਾਂ ਨੂੰ ਤੋੜ ਨਹੀ ਸਕਦਾ ਬਿਲਕੁਲ ਇਸੇ ਤਰਾਂ ਲੋੜ ਹੈ ਅੱਜ ਸਾਡੀ ਕੌਮ ਨੂੰ ਇਕੱਠੇ ਹੋਣ ਦੀ, ਜਿਹਨਾ ਨੂੰ ਇਕੱਲੇ ਇਕੱਲੇ ਦੇਖ ਕੇ ਅੱਜ ਹਰ ਕੋਈ ਇ੍ਹਨਾ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦਾ ਹੈ ਮੈ ਨੈਟ ਤੇ ਦੇਖਿਆ ਹੈ ਸਾਡੇ ਪੰਜਾਬ ਚ ਰਹਿ ਰਹੇ ਬਹੁਤ ਸਾਰੇ ਨੌਜਵਾਂਨਾਂ ਵਿੱਚ ਬਹੁਤ ਜੋਸ਼ ਹੈ ਆਪਣੀ ਕੌਮ ਲਈ ਅਤੇ ਇਹ ਚਾਹੀਦਾ ਵੀ ਹੈ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਆਪਣੇ ਇਸ ਜੋਸ਼ ਨੂੰ ਜਾਇਆ ਨਾ ਜਾਣ ਦਿਉ ਇਸ ਜੋਸ਼ ਨੂੰ ਕੌਮ ਦੀ ਸੇਵਾ ਵਿੱਚ ਲਾਉ ਤਾਂ ਕਿ ਸਾਡੀ ਕੌਮ ਤਰੱਕੀ ਕਰ ਸਕੇ ਦੂਸਰੇ ਲੋਕਾਂ ਨੂੰ ਕੁਝ ਬਣ ਕੇ ਦਿਖਾਉ ਮੈਂ ਸਾਰੇ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਨੌਜਵਾਂਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਨਿੱਜੀ ਜਿੰਦਗੀ ਦੇ ਨਾਲ ਨਾਲ ਕੁੱਝ ਸਮਾਜ ਸੁਧਾਰਿਕ ਕੰਮ ਵੀ ਕਰੀਏ ਤਾਂ ਕਿ ਸਾਡੇ ਸਮਾਜ ਦਾ ਸੁਧਾਰ ਹੋ ਸਕੇ ਤਾਂ ਕਿ ਜਿਥੇ ਜਿਥੇ ਤੁਸੀ ਰਹਿੰਦੇ ਹੋ ਉਥੇ ਦੇ ਲੋਕ ਸਾਨੂੰ ਦੇਖਕੇ ਕਹਿਣ ਔਹ ਜਾਂਦੇ ਨੇ ਬੇਗਮਪੁਰੇ ਦੇ ਵਾਸੀ ਅਤੇ ਆਪਣੀ ਬੱਲੇ ਬੱਲੇ ਕਰਨ ਨਾ ਕਿ ਆਪਣੀ ਬੱਲੇ ਬੱਲੇ ਆਪ ਕਰੀਏ

ਅਨਿਕ ਕੁਮਾਰ ਕਲੇਰ   

                          

 Email :- wklair@yahoo.com ( U.A.E )

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਅਨਿਲ ਕੁਮਾਰ ਜੀ ਦਾ ਧੰਨਵਾਦ ਹੈ