UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਪਾਠਕਾਂ ਦੇ ਪੱਤਰ

 

 

ਜੈ ਗੁਰਦੇਵ !!                              ਸੋਹੰ                           ਧੰਨ ਗੁਰਦੇਵ!!

 

ਸਤਿਕਾਰਯੋਗ ਰੂਪ ਸਿੱਧੂ ਜੀ,

ਬੇਗ਼ਮਪੁਰੇ ਸ਼ਬਦ  ਦੀ ਵਿਆਖਿਆ ਸਬੰਧੀ ਆਪ ਜੀ ਦੇ ਵਿਚਾਰ ਬੜੇ ਹੀ ਨੇਕ ਤੇ ਇਕ ਦਮ ਸਿੱਧੇ , ਬੇਗ਼ਮਪੁਰ ਦੇ ਅਸਲ ਭਾਵ ਵਲ ਨੂੰ ਇਸ਼ਾਰਾ ਕਰਦੇ ਨੇ ਜੋਕਿ ਇਕ ਅਣਖ ਅਤੇ ਸੱਚਿਆਈ ਦਾ ਅੰਦੋਲਨ ਲਿਆਣ ਦੇ ਯੋਗ ਹਨ ਆਪ ਜੀ ਦੇ ਵਿਚਾਰਾਂ ਵਿਚ ਅਣਖ ਦੀ ਝਲਕ ਦਿਖਾਈ ਦਿੰਦੀ ਹੈ ਸੱਚਿਆਈ ਜ਼ਹਿਰ ਹੈ ਜਿਸ ਨੂੰ ਕੋਈ ਕੋਈ ਮਾਂ ਦਾ ਸੂਰਮਾ ਸੁਣ, ਬੋਲ ਅਤੇ ਲਿਖ ਸਕਦਾ ਹੈ ਇਸ ਨੂੰ ਕੋਈ ਕੋਈ ਖਾ ਸਕਦਾ ਹੈ ਕੋਈ ਹੀ ਬੇਗ਼ਮਪੁਰ ਦੀ ਵਿਆਖਿਆ ਕਰ ਸਕਦਾ ਹੈ ਪਰ ਉਸਨੂੰ ਅਸਲੀ ਬਾਣਾ ਪਹਿਨਾਣਾ ਬਹੁਤ ਮੁਸ਼ਕਲ ਹੈ ਅਸਲੀ ਬਾਣਾ ਭਾਵ ਵਿਆਖਿਆ ਤਾਂ ਉਹੋ ਅਦਲੀ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਸਕਦੇ ਹਨ ਮੈਰੇ ਖਿਆਲ ਨਾਲ ਜਿਸ ਅਦਲੀ ਨੂਰ ਇਨਕਲਾਬੀ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਇਸ ਸ਼ਬਦ ਰਾਹੀਂ ਇਸ ਮਿੱਟੀ ਦੇ ਪੁਤਲੇ ਇਨਸਾਨ ਨੂੰ ਬਹਤ ਵੱਡੀ ਬਰਾਬਰ ਸਮਾਜ ਦਾ ਇਸ਼ਾਰਾ ਦੇਕੇ ਸਮਝਾ ਦਿੱਤਾ ਹੈ ਪਰ ਜੇ ਅਜੇ ਵੀ ਇਨਸਾਨ ਨਹੀਂ ਸਮਝਦਾ ਖਾਸ ਕਰਕੇ ਦਲਿਤ ਜੋਕਿ ਦੁਜਿਆਂ ਦੇ ਝੰਡਿਆਂ ਹੇਠਾਂ ਹੀ ਨਾਹਰੇ ਲਾਉਂਦੇ ਆ ਰਹੇ ਹਨ, ਪਰ ਦਲਿਤਾਂ ਦੀ ਖੁੱਸੀ ਸਿੰਧੂ ਘਾਟੀ ਦੀ ਸੱਭਿਯਤਾ ਨੂੰ ਕੌਣ ਤੇ ਕਿਵੇਂ ਹਾਂਸਲ ਕੀਤਾ ਜਾ ਸਕਦਾ ਹੈ ਆਪ ਜੀ ਦੇ ਵਿਚਾਰ ਆਤਮਨਿਰਭਰਤਾ ਨੂੰ ਦਰਸਾਉਂਦੇ ਹਨ, ਬਹੁਤ ਹੀ ਸ਼ਲਾਗਾਯੋਗ ਹਨ

ਧੰਨਵਾਦ

ਜੈ ਗੁਰਦੇਵ!!

ਮਾਧੋ ਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ   

ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਜੀ, ਜੈ ਗੁਰੂਦੇਵ

ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਫੁਰਮਾਨ ਹੈ " ਸੋ ਕਤ ਜਾਨੈ ਪੀਰ ਪਰਾਈ ਜਾ ਕੈ ਅੰਤਰਿ ਦਰਦੁ ਨ ਪਾਈ ਬਲਵੀਰ ਜੀ ਇਹ ਆਪਜੀ ਦੇ ਹਿਰਦੇ ਅੰਦਰ ਵੱਸਿਆ ਹੋਇਆ ਸਾਡੇ ਸਮਾਜ ਦਾ, ਆਪਣੀ ਕੌਮ ਦਾ ਦਰਦ ਹੀ ਹੈ ਜੋ ਮੇਰੇ ਵਿਚਾਰ ਆਪਜੀ ਨੂੰ ਪਸੰਦ ਆਏ ਆਪਜੀ ਵਰਗੇ ਚਿੰਤਕ, ਵਿਦਵਾਨ ਅਤੇ ਕੌਮ ਦੇ ਦਰਦੀ ਹੀ ਰਲ ਮਿਲ ਕੇ ਬੇਗਮਪੁਰੇ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ ਆਪਜੀ ਵਲੋਂ ਕੀਤੀ ਹੌਸਲਾ-ਅਫਜਾਈ ਲਈ ਬਹੁਤ  ਧੰਨਵਾਦੀ ਹਾਂ  ਰੂਪ ਸਿੱਧੂ