UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਪਾਠਕਾਂ ਦੇ ਪੱਤਰ

              

 

ਜੈ ਗੁਰੂ ਦੇਵ                                                  ਜੈ ਗੁਰੂ ਦੇਵ     

     ਸਮੇਂ ਦੀ ਲੋੜ

ਸਮਾਜ ਦੇ ਵਿਚ ਵਿਚਰਦੇ ਹੋਏ ਇਨਸਾਨ ਨੂੰ ਅਨੇਕਾ ਹੀ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈਦਾ ਹੈ ਚਾਹੇ ਉਹ ਸਮਾਜ ਦੇ ਵਿਚ ਕਿੰਨਾ ਵੀ ਚੰਗਾ ਕਿਉ ਨਾ ਬਣ ਜਾਵੇ ਪਰ ਉਸ ਦੀ ਟੰਗ ਖਿਚਣ ਵਾਲੇ ਅਨੇਕਾਂ ਹੀ ਮਿਲ ਜਾਣਗੇ  । ਅਸੀ ਇਹ ਜਾਣਦੇ ਹੋਏ ਵੀ ਕਿ ਇਹ ਕੋਈ ਚੰਗਾ ਕੰਮ ਕਰ ਰਿਹਾ ਹੈ ਉਸ ਦੇ ਰਾਹ ਵਿਚ ਰੌੜੇ ਬਣਦੇ ਹਾਂ ਅਜਿਹੇ ਆਦਮੀ ਹੋਰ ਕਰ ਵੀ ਕੀ ਸਕਦੇ ਹਨ  । ਸਮੇ ਸਮੇ ਤੇ ਇਸ ਜਗਤ ਦੇ ਅੰਦਰ ਕਈ ਸੰਤ ਮਹਾਤਮਾਂ ਆਏ ਜਿਨਾਂ ਨੇ ਮਨੁਖ ਨੂ ਰੂਹਾਨੀ ਉਪਦੇਸ਼ ਦੇ ਨਾਲ ਨਾਲ ਸਮਾਜ ਵਿਚ ਸਹੀ ਤਰੀਕੇ ਨਾਲ ਵਿਚਰਨ ਦਾ ਉਪਦੇਸ਼ ਦਿਤਾ  । ਪਰ ਇਨਸਾਨ ਨੇ ਇਹਨਾਂ ਮਹਾਂਪੁਰਸ਼ਾਂ ਨਾਲ ਕੀ ਕੁਝ ਕੀਤਾ ਇਸ ਦੀ ਇਤਹਾਸ ਗਵਾਹੀ ਭਰਦਾ ਹੈ ਮਨਮੁਖ ਸੰਤਾਂ ਮਹਾਂਪੁਰਸ਼ਾਂ ਨੂੰ ਆਪਣੇ  ਵਰਗਾ ਹੀ ਸਮਝਦਾ ਹੈ ਇਸ ਲਈ ਹੀ ਉਹ ਅਜਿਹਾ ਕਰਦਾ ਹੈ  । ਹਰ ਆਦਮੀ ਆਪਣੇ ਆਪ ਵਿਚ ਮਸਤ ਹੈ  । ਕਿਸੇ ਦੀ ਕੋਈ ਪਰਵਾਹ ਨਹੀ ਕਰਦਾ ਦੇਸ਼, ਕੋਮ, ਸਮਾਜ, ਧਰਮ ਬਾਰੇ ਸੋਚਣ ਦੀ ਫੁਰਸਤ ਹੀ ਨਹੀ ਆਪਣਾ ਉਲੂ ਸਿਧਾ ਕੀਤਾ ਤੇ ਬਸ ਤੁਰਦੇ ਬਣੇ  । ਜਿਹੜਾ ਆਦਮੀ ਆਪਣੇ ਸਮਾਜ ਲਈ ਕੁਝ ਕਰਨਾ ਚਹੁੰਦਾ ਹੈ ਉਸ ਦੇ ਪਿਛੇ ਤੁਰਨ ਨੂੰ ਕੋਈ ਤਿਆਰ ਨਹੀ ਹੁੰਦਾ   ਸੋ ਸਾਨੂੰ ਲੋੜ ਹੈ ਕੁਝ ਇਹੋ ਜਿਹੇ ਬੁਧੀ ਜੀਵੀਆਂ ਦੀ ਜੋ ਸਾਡੇ ਸਮਾਜ ਨੂੰ ਸਹੀ ਦਿਸ਼ਾ ਦਿਖਾ ਸਕਣ ਸਾਡੇ ਸਮਾਜ ਨੂੰ ਲੋੜ ਹੈ ਇਕ ਜੁੱਟ ਹੋਣ ਦੀ, ਪਰ ਰਾਜਨੀਤਕ ਚਾਲਾਂ ਨੇ ਅਜ ਤਕ ਸਾਡਾ ਸਮਾਜ ਨਾ ਤਾਂ ਇਕ ਮੁੱਠ ਹੋਣ ਦਿਤਾ ਹੈ ਅਤੇ ਨਾ ਹੀ ਕਦੇ ਹੋਣ ਦੇਣਗੇ ਇਸ ਲਈ ਲੋੜ ਹੈ ਜਾਗਰੂਕਤਾ ਦੀ, ਆਪਣੇ ਆਪ ਨੂੰ ਇਕ ਹਲੂਣਾ ਦੇਣ ਦੀ, ਆਪਣੀ ਆਤਮਾ ਨੂੰ ਉਜਾਗਰ ਕਰਨ ਦੀ,ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ, ਅਸੀਂ ਕੀ ਹਾਂ ਅਤੇ ਸਾਨੂੰ ਕੀ ਹੋਣਾ ਚਾਹੀਦਾ ਸੀ ਜਿਸ ਦਿਨ ਸਾਡੇ ਸਮਾਜ ਦੇ ਲੋਕ ਇਹ ਸੋਚਣ ਲਗ ਪੈਣਗੇ ਉਸ ਦਿਨ ਤੋਂ ਸਾਡੀ ਕੌਮ ਲਈ ਇਕ ਨਵੀਂ ਕਿਰਨ ਜਾਗੇਗੀ ਤੇ ਜਦ ਇਹ ਕਿਰਨ ਸੂਰਜ ਦਾ ਰੂਪ ਧਾਰ ਲਏਗੀ ਉਸ ਦਿਨ ਦੁਨੀਆਂ ਦੀ ਕੋਈ ਵੀ ਤਾਕਤ ਇਸ ਦੇ ਸਹਾਮਣੇ ਖੜੇ ਹੋਣ ਦੀ ਹਿੰਮਤ ਨਹੀਂ ਕਰੇਗੀ  । ਸਤਿਗੁਰੂ ਰਵਿਦਾਸ ਮਹਾਰਾਜ ਨੇ ਵੀ ਆਪਣੀ ਬਾਣੀ ਵਿਚ ਇਸੇ ਤਥ ਦਾ ਜਿਕਰ ਕੀਤਾ ਹੈ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਸ਼ਹਿਦ ਦੀਆਂ ਮਖੀਆਂ ਤੋਂ ਸਬਕ ਲੈ ਕੇ ਉਹਨਾਂ ਵਾਂਗ ਇਕਠੇ ਰਹਿਣਾ ਚਾਹੀਦਾ ਹੈ ਸੋ ਅਜ ਲੋੜ ਹੈ ਸਮਾਜ ਨੂੰ ਸੋਚਣ ਤੇ ਸਮਝਣ ਦੀ, ਕਿ ਜੋ ਬੁਧੀ ਜੀਵ ਲੋਕ ਆਪਣਾ ਕੀਮਤੀ ਸਮਾਂ ਕਢ ਕੇ ਕੌਮ ਨੂੰ ਸਹੀ ਰਾਹ ਤੇ ਲਿਆਉਣ ਦਾ ਉਪਰਾਲਾ ਕਰ ਰਹੇ ਹਨ ਅਸੀਂ ਵੀ ਉਹਨਾਂ ਦਾ ਸਾਥ ਦਈਏ ਜਰਾ ਸੋਚੋ ਧੰਨਵਾਦ

 ਗੋਰਾ ਮਾਹੀ 

ਮੋਬਾਇਲ ੦੦੯੧੯੮੧੫੦੯੫੨੬੫                            

mobwiel 00919815095265                              mahigmahig@yahoo.com

 

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਗੋਰਾ ਮਾਹੀ ਜੀ ਦਾ ਧੰਨਵਾਦ ਹੈ