UPKAAR

WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਪਾਠਕਾਂ ਦੇ ਪੱਤਰ

              

ਜੈ ਗੁਰੂ ਦੇਵ                     ਜੈ ਗੁਰੂ ਦੇਵ

 

ਮੈਨੂੰ ਅੱਜ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਪਰਦੇਸ ਵਿਚੱ ਰਹਿ ਰਹੇ ਰਵਿਦਾਸ  ਨਾਮ ਲੇਵਾ ਸਮਾਜ ਨਾਲ ਸਬੰਧਿਤ ਭਾਈਚਾਰੇ ਦੇ ਕਈ ਨੌਜਵਾਨ ਵੀਰ ਜਿੱਥੇ ਆਪਣੀ ਨਿੱਜੀ ਜਿੰਦਗੀ ਬਤੀਤ ਕਰ ਰਹੇ ਨੇ ਉਥੇ ਨਾਲ ਹੀ ਆਪਣੀ ਕੌਮ ਅਤੇ ਸਮਾਜ ਪ੍ਰਤੀ ਆਪਣੇ ਕਰਤਵਾਂ ਦੀ ਪਾਲਣਾ ਕਰਨ ਲਈ ਹਰ ਉਪਰਾਲਾ ਕਰ ਰਹੇ ਨੇ ਡੁਬਈ, ਸ਼ਾਰਜਾਹ, ਆਬੂਧਾਬੀ ਵਿੱਚ ਰਹਿ ਰਹੇ ਵੀਰਾਂ ਵਲੋ ਰਲ ਮਿਲ ਕੇ ਬਣਾਈ ਗਈ ਇਸ  ਸੰਸਥਾ ਨੂੰ ਮੈ ਦਿਨ ਰਾਤ ਅੱਗੇ ਵਧਣ  ਲਈ ਸਤਿਗੁਰੂ ਅੱਗੇ ਅਰਦਾਸ ਕਰਦਾ ਹਾਂ

ਇਹਨਾਂ ਵੀਰਾ ਵਲੋ ਪੁੱਟੇ ਗਏ ਇਹ ਕਦਮ ਸੱਚਮੁੱਚ ਹੀ ਬਹੁਤ ਸ਼ਲਾਂਘਾ ਯੋਗ ਹੈ ਮੇਰੇ ਵੱਡੇ ਵੀਰ ਸੱਤਪਾਲ ਮਹੇ ਜੋ ਕਿ ਇਸ ਸੰਸਥਾ ਦੇ ਮੈਬਰ ਨੇ ਉਹਨਾ ਦੱਸਿਆ ਕਿ ਮਾਨਸ ਕੀ ਜਾਤ ਸਭਿ ਏਕ ਪਹਿਚਾਨਿਬੋ ਦੇ ਮੰਤਵ ਦੇ ਨਾਲ ਨਾਲ ਇਸ ਸਮਾਜ ਨੂੰ ਬੇਗਮਪੁਰੇ ਸ਼ਹਿਰ ਵਿੱਚ ਤਬਦੀਲ ਕਰਨ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਾਂ

ਇੱਥੇ ਮੈ ਬੇਗਮਪੁਰੇ ਦਾ ਖੁਲਾਸਾ ਕਰਦੇ ਕਹਿਣਾ ਚਾਹੁੰਦਾ ਕਿ ਉਸ ਬੇਗਮਪੁਰੇ ਦੀ ਗੱਲ ਹੋ ਰਹੀ ਹੈ ਜੋ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਆਪਣੀ ਬਾਣੀ ਅੰਦਰ ਕਹਿੰਦੇ ਹਨ:ਬੇਗਮਪੁਰਾ ਸਹਿਰ ਕੋ ਨਾਉ ਦੂਖੁ ਅੰਦੋਹੁ ਨਹੀ ਤਿਹਿ ਠਾਉਉਹ ਬੇਗਮਪੁਰ ਜਿਸ ਵਿੱਚ ਰਹਿਣ ਵਾਲੇ ਪ੍ਰਾਣੀ ਊਚ-ਨੀਚ,ਜਾਤ-ਪਾਤ ਅਤੇ ਧਰਮ ਦੇ ਵਖਰੇਵਿਆਂ ਤੋ ਉਪਰ ਉਠ ਕੇ ਕਿਸੇ ਗਮ ਜਾ ਤਕਲੀਫ ਨਾਲ ਨਹੀ ਸਗੋ ਸ਼ਾਨੋ ਸੌਕਤ ਨਾਲ ਆਪਨੀ ਜਿੰਦਗੀ ਬਤੀਤ ਕਰ ਸਕਣ

ਇਸ ਬੇਗਮਪੁਰੇ ਦੇ ਸੁਪਨੇ ਨੂੰ ਸੱਚ ਕਰਨ ਲਈ ਸਾਨੂੰ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੌੜ ਹੈ ਆਉ ਮਿਲ ਕੇ ਸਾਡੇ ਗੁਰੂਆਂ ਦੁਆਰਾ ਦਰਸਾਏ ਗਏ ਮਾਰਗ ਤੇ ਚੱਲ ਕੇ ਆਪਣੀ ਸਮਾਜ ਪ੍ਰਤੀ ਬਣਦੀ ਜਿੰਮੈਵਾਰੀ ਨੂੰ ਪੂਰਾ ਕਰੀਏ

 ਜਤਿੰਦਰ ਕੁਮਾਰ ਸੋਨੂੰ

ਹੈਲੋ  ੦੦੯੭੧੫੦੧੨੧੫੭੫੦  

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਜਤਿੰਦਰ ਜੀ ਦਾ ਧੰਨਵਾਦ ਹੈ