UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

ਮਹਾਨ ਸੰਤ ਸੈਨੁ ਜੀ

 

ਮਹਾਨ ਸੰਤ ਸੈਨੁ ਜੀ

  ਦੇ ਪੁਰਬ-ਦਿਹਾੜੇ ਤੇ ਸਮੂਹ ਜਗਤ ਨੂੰ ਬਹੁਤ ਬਹੁਤ ਵਧਾਈ

       ਭਾਰਤ ਦੀ ਧਰਤੀ ਤੇ ਅਨੇਕਾਂ ਹੀ ਮਹਾਨ ਆਦੀ-ਗੁਰੂਆਂ, ਸੰਤਾਂ. ਭਗਤਾਂ, ਫ਼ਕਰ-ਫ਼ਕੀਰਾਂ ਨੇ ਜ਼ਨਮ ਧਾਰਿਆ  ਜਦੋਂ ਭਾਰਤ ਦੀ ਧਰਤੀ ਤੇ ਅਮਨੁਖੀ ਮਨੂਵਾਦ ਆਪਣੇ ਦਹਿਸ਼ਤ ਭਰੇ ਭਾਰਤ ਦੇ ਅਸਲੀ ਆਦੀ ਵਾਸੀਆਂ ੳੇਪਰ ਜ਼ੁਲਮ ਢਾਹ ਰਿਹਾ ਸੀ  ਸਦੀਆਂ ਦੀਆਂ ਸਦੀਆਂ ਬੀਤਣ ਮਗਰੋਂ ਭਾਰਤ ਵਿਚ ਭਗਤੀ ਯੁਗ ਸ਼ੁਰੂ ਹੋਇਆ ਸੀ  ਇਸ ਲਈ ਇਸ ਸਮੇਂ ਵਿਚ ਆਦੀ ਗੁਰੂਆਂ ਅਤੇ ਸੰਤਾਂ ਨੇ ਪੁਰਬ ਧਾਰੇ ਜਿਨ੍ਹਾਂ ਵਿੱਚੋਂ ਸਤਿਗੁਰ ਨਾਮਦੇਵ ਜੀ, ਸਤਿਗੁਰ ਕਬੀਰ ਜੀ, ਸਤਿਗੁਰ ਰਵਿਦਾਸ ਜੀ ਅਤੇ ਸਤਿਗੁਰ ਸੰਤ ਸੈਣ ਜੀ ਮਹਾਰਾਜ ਹੋਏ ਅਜ (੫ ਦਸੰਬਰ ੨੦੧੦) ਸੰਤ ਸੈਣ ਜੀ ਦਾ ਪੁਰਬ ਦਿਵਸ ਹੈ  ਸੈਨ ਜੀ ਦਾ ਪੁਰਬ ਦਖਣੀ ਭਾਰਤ ਮਹਾਂਰਾਸ਼ਟਰ ਦੇ ਬਾਂਧਵਗੜ ਦੇ ਨਗਰ ਬੁੰਧੇਲਖੰਡ ਵਿਚ ਪੰਜ ਦਸੰਬਰ ੧੩੯੦ ਨੂੰ (ਇਤਿਹਾਸਕਾਰਾਂ ਅਨੁਸਾਰ) ਹੋਇਆ  ਸੰਤ ਸੈਣ ਜੀ ਬਾਂਧਵਗੜ ਦੇ ਰਾਜੇ ਦੇ ਨਾਈ ਸਨ  ਆਪ ਜੀ ਦੀ ਬਚਪਨ ਵਿਚ ਹੀ ਉਸ ਪ੍ਰਭੂ ਨਾਲ ਲਗਨ ਰਹਿੰਦੀ ਸੀ  ਪਰ ਨਾਲ ਨਾਲ ਸੰਸਾਰੀ ਜੀਵਨ ਵੀ ਵਿਚਰਦੇ ਸਨ ਅਜੋਕੇ ਸਮੇਂ ਦੇ ਕੁਝ ਲੋਗ ਰਬ ਨੂੰ ਨਹੀਂ ਮੰਨਦੇ ਇਸ ਗਲ ਦੀ ਪੁਸ਼ਟੀ ਦੇਖਣ ਲਈ ਮਹਾਨ ਸੰਤ ਸੈਣ ਜੀ ਦੇ ਜੀਵਨ ਦੀ ਇਕ ਦ੍ਰਿਸ਼ਟਾਂਤ ਦੇਖੀਏ ਕਿ ਪ੍ਰਮਾਤਮਾ ਹੈ ਜਾਂ ਹੈ ਹੀ ਨਹੀਂ

  ਕਹਿੰਦੇ ਹਨ ਕਿ ਇਕ ਦਿਨ ਕੀ ਹੋਇਆ ਕਿ ਸੰਤ ਸੈਣ ਜੀ ਦੇ ਘਰ ਕੁਝ ਸੰਤ ਜਨ ਆਏ ਸੈਣ ਜੀ ਇਹਨਾਂ ਮਹਾਨ ਸੰਤਾਂ ਦੀ ਸੇਵਾ ਵਿਚ ਜੁਟ ਗਏ ਸੰਤਾਂ ਦਾ ਸਤਿਸੰਗ ਸਾਰੀ ਰਾਤ ਹੀ ਚਲਣਾ ਸੀ ਜੋਕਿ ਸਵੇਰੇ ਖਤਮ ਹੋਣਾ ਸੀ ਗਲ ਕੀ ਕਿ ਸੰਤ ਸੈਣ ਜੀ ਦੇ ਘਰ ਆਏ ਮਹਾਨ ਸੰਤਾਂ ਦਾ ਸਤਿਸੰਗ ਸਾਰੀ ਰਾਤ ਚਲਦਾ ਰਿਹਾ ਤੇ ਉਧਰ ਸੈਣ ਜੀ ਵੀ ਆਪਣੀ ਪੂਰੀ ਨਿਹਚਾ ਨਾਲ ਸਤਿਸੰਗ ਵਿਚ ਮਗਨ ਹੋ ਗਿਆ ਇਨ੍ਹਾਂ ਵੀ ਯਾਦ ਨਹੀਂ ਰਿਹਾ ਕਿ ਰਾਜੇ ਦੀ (ਮਾਲਸ਼ ਅਤੇ ਦਾਹੜੀ) ਸੇਵਾ ਵਿਚ ਤੜਕੇ ਹਾਜਰ ਵੀ ਹੋਣਾ ਹੈ ਪਰ ਅਜਿਹਾ ਨਾ ਹੋ ਸਕਿਆ ਸੈਣ ਜੀ ਦੀ ਇਨ੍ਹੀ ਲਗਨ ਨੂੰ ਦੇਖਦੇ ਹੋਏ ਰਬ ਨੂੰ ਆਖਰ ਆਪ ਹੀ ਜਾਣਾ ਪਿਆ ਰਬ ਸੈਣ ਜੀ ਦਾ ਰੂਪ ਧਾਰਕੇ ਰਾਜੇ ਦੇ ਜਾ ਹਾਜ਼ਰ ਹੋਇਆ ਹਰ ਰੋਜ ਦੀ ਤਰਾਂ ਰਬ ਨੇ ਰਾਜੇ ਦੀ ਪੂਰੀ ਤਰਾਂ ਸੇਵਾ ਕੀਤੀ  ਇਸ ਸੇਵਾ ਤੋਂ ਰਾਜਾ ਇੰਨਾ ਖੁਸ਼ ਹੋਇਆ ਕਿ ਆਪਣੇ ਗਲ ਵਿੱਚੋਂ ਸੋਨੇ ਦਾ ਹਾਰ ਲਾਹ ਕੇ ਦੇ ਦਿਤਾ ਕਿ ਅਜ ਮੈਂ ਬਹੁਤ ਹੀ ਖੁਸ਼ ਹਾਂ ਤੈਨੂੰ ਇਨਾਮ ਵਜੋਂ ਹੈ ਰਬ ਨੇ ਰਾਜੇ ਕੋਲੋਂ ਇਹ ਭੇਟਾ ਲੈ ਲਈ ਤੇ ਆਪਣੀ ਸ਼ਕਤੀ ਨਾਲ ਉਧਰ ਸੈਣ ਜੀ ਦੇ ਗਲ ਵਿਚ ਪਾ ਦਿਤੀ ਪਰ ਸੈਣ ਜੀ ਨੂੰ ਕੁਝ ਨਹੀਂ ਪਤਾ ਬਿਲਕੁਲ ਇਸੇ ਵਕਤ ਜਦੋਂ ਸਤਿਸੰਗ ਖਤਮ ਹੋਇਆ ਤਾਂ ਸੈਣ ਜੀ ਨੂੰ ਯਾਦ ਅਇਆ ਕਿ ਮੈਂ ਤਾਂ ਤੜਕੇ ਰਾਜੇ ਦੀ ਸੇਵਾ ਕਰਨ ਜਾਣਾ ਸੀ, ਮੈਂ ਤਾਂ ਸਤਿਸੰਗ ਵਿਚ ਹੀ ਮਗਨ ਰਿਹਾ ਹੁਣ ਸੈਣ ਜੀ ਦੋੜਾ ਜਾਂਦਾ ਹੈ ਤੇ ਰਾਜੇ ਦੇ ਜਾਅ ਹਾਜ਼ਰ ਹੋਇਆ ਕੀ ਦੇਖਦਾ ਹੈ ਕਿ ਅਜ ਰਾਜਾ ਬਹੁਤ ਹੀ ਖੁਸ਼ ਘੁੰਮ ਰਿਹਾ ਹੈ ਜਦੋਂ ਰਾਜੇ ਨੇ ਸੈਣ ਨੂੰ ਦਵਾਰਾ ਦੇਖਿਆ ਤਾਂ ਹਸ ਪਿਆ ਤੇ ਕਹਿੰਦਾ ਕਿ ਸੈਣ ਹੋਰ ਕੋਈ ਚੀਜ਼ ਦੀ ਜਰੂਰਤ ਹੈ ਜਿਸ ਕਰਕੇ ਫਿਰ ਮੇਰੇ ਕੋਲ ਆਇਆ ਹੈ ਰਾਜੇ ਦੇ ਇਹਨਾਂ ਸ਼ਬਦਾ ਨੂੰ ਸੁਣਕੇ ਸੈਣ ਹੋਰ ਵੀ ਉਦਾਸ ਹੋ ਗਿਆ ਕਿ ਰਾਜਾ ਮੇਰੇ ਨਾਲ ਗੁਸੇ ਹੈ ਤੇ ਮੈਨੂੰ ਮਜ਼ਾਕ ਵਿਚ ਅਜਿਹੇ ਸ਼ਬਦ ਕੈਹ ਰਿਹਾ ਹੈ ਪਰ ਸੈਣ ਜੀ ਨੇ ਹੋਂਸਲਾ ਕਰਦੇ ਹੋਏ ਕਿਹਾ ਕਿ ਐ ਰਾਜਾ ਇਸ ਰਾਤ ਮੈ ਆਪ ਜੀ ਦੀ ਸੇਵਾ ਕਰਨ ਨਹੀਂ ਆ ਸਕਿਆ ਇਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ ਆਪ ਜੋ ਚਾਹੋਂ ਮੈਨੂੰ ਸਜਾ ਦੇ ਸਕਦੇ ਹੋ ਕਿਉੁਂਕਿ ਇਸ ਰਾਤ ਮੈਂ ਆਪਣੇ ਘਰ ਆਏ ਸੰਤਾ ਦਾ ਸਾਰੀ ਰਾਤ ਸਤਿਸੰਗ ਸੁਣਦਾ ਰਿਹਾ ਤੇ ਮੈਨੂੰ ਆਪ ਜੀ ਦੀ ਸੇਵਾ ਵਾਸਤੇ ਹਾਜ਼ਰ ਹੋਣ ਦਾ ਖਿਆਲ ਹੀ ਭੁਲ ਗਿਆ ਸੀ ਸੈਣ ਦੀ ਇਹ ਗਲ ਸੁਣਕੇ ਰਾਜੇ ਨੇ ਕਿਹਾ ਕਿ ਸੈਨ ਤੂੰ ਇਹ ਕੀ ਕਹਿ ਰਿਹਾਂ ਏ, ਕੀ ਤੈਨੂੰ ਇਹ ਚੇਤਾ ਨਹੀਂ ਕਿ ਇਸ ਰਾਤ ਤੂੰ ਮੇਰੀ ਇੰਨੀ ਵਧੀਆ ਸੇਵਾ ਕੀਤੀ ਜੋਕਿ ਪਹਿਲਾਂ ਕਦੇ ਵੀ ਇਸ ਤਰਾਂ ਨਹੀਂ ਸੀ ਕੀਤੀ ਇਸ ਲਈ ਮੈਂ ਤੇਰੀ ਸੇਵਾ ਤੋਂ ਖੁਸ਼ ਹੋ ਕੇ ਤੈਨੂੰ ਇਕ ਸੋਨੇ ਦਾ ਹਾਰ ਇਨਾਮ ਵਜੋਂ ਦਿਤਾ ਹੈ ਜੋਕਿ ਤੇਰੇ ਗਲ ਵਿਚ ਪਾਇਆ ਹੋਇਆ ਹੈ ਤੈਨੂੰ ਖਿਆਲ ਨਹੀਂ ਹੈ ਦੇਖ ਹਾਰ ਤੇਰੇ ਗਲ ਵਿਚ ਹੈ[ ਰਾਜੇ ਦੀ ਇਹ ਗਲ ਸੁਣ ਕੇ ਸੈਣ ਜੀ ਨੇ ਆਪਣੇ ਗਲ ਵਿਚ ਜਦ ਸੋਨੇ ਦਾ ਹਾਰ ਦੇਖਿਆ ਤਾਂ ਹੈਰਾਨ ਰਹਿ ਗਿਆ ਪਰ ਜਕਦਮ ਸੋਚਦਾ ਕਿ ਮੈਂ ਤਾਂ ਸਤਿਸੰਗ ਵਿਚ ਮਗਨ ਸੀ ਤੇ ਫਿਰ ਮੇਰੀ ਜਗਾ ਕੌਣ ਆਇਆ ਹੋਏਗਾ? ਪਰ ਫਿਰ ਜਕਦਮ ਗਲ ਸਮਝ ਪੈ ਗਈ ਤੇ ਰਾਜੇ ਨੂੰ ਕਹਿਣ ਲਗਾ ਰਾਜਾ ਜੀ ਮੈਂ ਇਸ ਰਾਤ ਨਹੀਂ ਅਇਆ ਪਰ ਜੇ ਕੋਈ ਆਇਆ ਸੀ ਤਾਂ ਉਹ ਫਿਰ ਸਚਾ ਪ੍ਰਮਾਤਮਾ ਹੀ ਹੋ ਸਕਦਾ ਹੈ ਮੈਨੂੰ ਹੁਣ ਸਮਝ ਪੈ ਗਈ ਹੈ ਕਿ ਸਚੇ ਪ੍ਰੇਮ ਦੀ ਲਗਨ ਨੂੰ ਉਹ ਪ੍ਰਮਾਤਮਾ ਜਾਣ ਲੈਂਦਾ ਹੈ ਇਸ ਲਈ ਉਸ ਪ੍ਰਮਾਤਮਾ ਦਾ ਹੀ ਖੇਲ ਹੋਇਆ ਹੈ ਸੈਨ ਦੀ ਇਹ ਗਲ ਸੁਣਕੇ ਰਾਜੇ ਨੂੰ ਵੀ ਪਤਾ ਲਗ ਗਿਆ ਤੇ ਆਖਰ ਰਾਜੇ ਨੇ ਇਸ ਗਲ ਤੋਂ ਪ੍ਰਭਾਵਤ ਹੋ ਕੇ ਸੈਨ ਦੇ ਪੈਰੀ ਹਥ ਲਾਇਆ ਤੇ ਕਿਹਾ ਕਿ ਸੈਣ ਤੂੰ ਮਹਾਨ ਹੈ ਇਹ ਰਬ ਦਾ ਖੇਲ ਦੇਖ ਕੇ ਮੈ ਇਹ ਫੈਸਲਾ ਕੀਤਾ ਹੈ ਕਿ ਤੈਨੂੰ ਹਰ ਮਹੀਨੇ ਦਾ ਖਰਚਾ ਰਾਜਦਰਬਾਰ ਵਲੋਂ ਮਿਲਿਆ ਕਰੇਗਾ ਬਸ ਤੂੰ ਪ੍ਰਭੂ ਦੀ ਭਗਤੀ ਕਰਿਆ ਕਰ ਸੋ ਇਥੇ ਸੈਣ ਜੀ ਦੀ ਜੈ ਜੈ ਕਾਰ ਹੋਣ ਲਗ ਪਈ ਤੇ ਪ੍ਰਸਿਧੀ ਹੋਣ ਲਗ ਪਈ[ ਸੋ ਉਹ ਸੰਤ ਜਨ ਜਿਨ੍ਹਾਂ ਦਾ ਸੈਣ ਜੀ ਸਾਰੀ ਰਾਤ ਸਤਿਸੰਗ ਸੁਣਕੇ ਮਹਾਨ ਹੋ ਗਿਆ, ਉਹ ਕੌਣ ਸਨ? ਉਹ ਸਨ ਸਤਿਗੁਰ ਕਬੀਰ ਜੀ ਅਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਕੁਝ ਇਤਿਹਾਸਕਾਰਾਂ ਅਨੁਸਾਰ ਸੰਤ ਸੈਨ ਜੀ ਗੁਰੂ ਕਬੀਰ ਜੀ ਦੇ ਸੇਵਕ ਸਨ ਪਰ ਕਈ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸੇਵਕ ਦਸਦੇ ਹਨ ਇਸੇ ਕਰਕੇ ਹੀ ਸੰਤ ਸੈਣ ਜੀ ਨੇ ਉਹਨਾਂ ਦੇ ਉਪਦੇਸ਼ਾਂ ਨੂੰ ਜਗ ਵਿਚ ਜਗਮਗਾ ਦਿਤਾ ਸੀ ਇਸ ਗਲ ਦੀ ਸਪਸ਼ਟਤਾ ਸਾਨੂੰ ਸੈਣ ਜੀ ਦੀ ਹੇਠ ਲਿਖੀ ਸੈਣ ਸਾਗਰ ਗ੍ਰੰਥ ਬਾਣੀ ਵਿਚੋਂ ਦੇਖਣ ਨੂੰ ਮਿਲਦੀ ਹੈ:

                          ਵੇਦਹਿ ਝੂਠਾ, ਸ਼ਾਸਤ੍ਰਹਿ ਝੂਠਾ, ਭਗਤ ਕਹਾਂ ਸੇ ਪਛਾਨੀ

                           ਜਯਾ ਜਯਾ ਬ੍ਰਹਮਾ ਤੂੰ ਹੀ ਝੂਠਾ, ਝੂਠੀ ਸਾਕੇ ਨਾ ਮਾਨੀ

                        ਗੁਰੁਡ ਚੜੇ ਜਬ ਬਿਸ਼ਨੂੰ ਆਯਾ, ਸਾਚ ਭਗਤ ਮੋਰੇ ਦੋਹੀ

                            ਧਨਯ ਕਬੀਰ ਧਨਯ ਰੈਦਾਸਾ, ਗਾਵੇ ਸੈਨਾ ਨ੍ਹਾਵੀ

 ਇਸੇ ਤਰਾਂ ਆਪ ਜੀ ਦਾ ਇਕ ਸ਼ਬਦ ਗੁਰੂ ਗ੍ਰੰਥ ਵਿਚ ਵੀ ਦਰਜ ਹੈ ਸੋ ਆਉ ਸਭ ਹੀ ਸੰਕਲਪ ਕਰੀਏ ਕਿ ਸਚ ਤੇ ਲਹੀਮੀ ਦੇ ਫਲਸਫੇ ਰਾਹੀ ਸਭ ਹੀ ਅਦਿ ਗੁਰੂਆਂ ਦਾ ਸਤਿਕਾਰ ਕਰੀਏ ਊਚਨੀਚ ਅਤੇ ਜ਼ਾਤਪਾਤ ਦੇ ਕੋਹੜ ਨੂੰ ਮਾਰਦੇ ਹੋਏ ਸਭ ਮਹਾਂਪੁਰਸ਼ਾਂ ਦੇ ਇਕੋ ਇਕ ਫਲਸਫੇ ਦਾ ਸਿਤਕਾਰ ਕਰੀਏ ਸੋ ਸੰਤ ਸੈਣ ਜੀ ਦੇ ਅਗਮਨ ਪੁਰਬ ਤੇ ਸਮੂਹ ਮਨੁਖੀ ਜਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੈ ਗੁਰਦੇਵ!!

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

 05-12-2010

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ