UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

 

ਆਦੀਵਾਸੀ ਕੌਮ ਦਾ ਮਹਾਨ ਸਪੂਤ

 

 

ਆਦੀਵਾਸੀ ਕੌਮ ਦਾ ਮਹਾਨ ਸਪੂਤ

                            ਆਦੀਵਾਸੀ ਕੌਮ ਦਾ ਮਹਾਨ ਸਪੂਤ, ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ੧੨੦ਵੇਂ ਜਨਮ ਸ਼ਤਾਬਦੀ ਤੇ ਸਮੂਹ ਦਲਿਤ ਆਦੀਵਾਸੀ ਕੌਮ ਨੂੰ ਬਹੁਤ ਬਹੁਤ ਵਧਾਈ ਹੋਵੇ

ਸਿੰਧੂ ਘਾਟੀ ਦੀ ਸਭਿਯਤਾ ਦੇ ਮਹਾਨ ਵਿਰਸੇ ਦੇ ਵਾਰਸੋ ਉਠੋ ਜਾਗੋ ਤੇ ਆਪਣੇ ਪੂਰਬਜਾਂ ਦੀ ਖੋਹੀ ਹੋਈ ਆਬਰੂ ਦਾ ਜਾਤੀਵਾਦੀ ਕੋਹੜੀਆਂ ਨੂੰ ਸੰਧਾਰਾ ਮੋੜ ਸਕੀਏ ਇਸ ਸੰਧਾਰੇ ਨੂੰ ਮੋੜਨ ਦੇ ਲਈ ਆਦੀਵਾਸੀ ਦਲਿਤ ਕੌਮ ਦੀ ਜੋ ਜਦੋ-ਜਹਿਦ ਚਲ ਰਹੀ ਹੈ, ਸ਼ਲਾਂਘਾਯੋਗ ਹੈ ਤੁਸੀਂ ਉਸ ਅਮੀਰ ਰਾਜ ਘਰਾਣੇ ਦੇ ਵਾਰਸ ਹੋ, ਜਿਸਨੂੰ ਆਰੀਆ ਲੋਕਾਂ ਨੇ ਧੋਖੇ ਦੇ ਨਾਲ ਖੋਹ ਲਿਆ ਸੀ ਤੇ ਉਹ ਆਦੀਵਾਸੀ ਜੋਕਿ ਮਨੂਵਾਦੀ ਜਾਲਮ ਸ਼ਾਸਕਾਂ ਦੀਆਂ ਜੰਜੀਰਾਂ ਵਿਚ ਜਕੜ ਗਏ ਸਨ ਜਿਸ ਵਿਚੋਂ ਬਾਹਰ ਨਿਕਲਣਾ ਬੜਾ ਹੀ ਮੁਸ਼ਕਲ ਸੀ ਤੇ ਫਿਰ ਉਨ੍ਹਾਂ ਜੰਜੀਰਾਂ ਨੂੰ ਤੋੜਨ ਵਾਲਾ ਭਾਰਤ ਦੀ ਧਰਤੀ ਤੇ ਆਦੀਵਾਸੀ (ਮਹਾਰ) ਕੌਮ ਵਿਚੋਂ ਮਹਾਨ ਸਪੂਤ ਪੈਦਾ ਹੋਇਆ ਸੀ ਜਿਸਨੇ ਬਚਪਨ ਵਿਚ ਹੀ ਮਨੂਵਾਦੀ ਕੋਜੀਆਂ ਤੇ ਘਿਨੋਣੀਆਂ ਅਮਨੁਖੀ ਚਾਲਾਂ ਨੂੰ ਸਮਝਣਾ ਸ਼ੁਰੂ ਕਰ ਦਿਤਾ ਸੀ ਆਪ ਨੇ ਦਲਿਤ ਕੌਮ ਦੇ ਪਿਛੋਕੜ ਨੂੰ ਬੜੀ ਦੀਰਘਤਾ ਨਾਲ ਘੋਖਿਆ ਤੇ ਬ੍ਰਹਮਣਵਾਦਤਾ ਨਾਲ ਮਥਾ ਲਾਣ ਲਈ ਡਟ ਕੇ ਪੜਾਈ ਕੀਤੀ ਉਸ ਸਮੇਂ ਮੁਤਾਬਕ ਦੁਨੀਆਂ ਵਿਚ ਕੇਵਲ ਛੇ ਬੰਦੇ ਹੀ ਉਚੇ ਵਿਦਿਯਕ ਸਨ ਜਿਹਨਾ ਵਿਚੋਂ ਆਪ ਜੀ ਇਕ ਸੀ ਸਦੀਆਂ ਤੋਂ ਮਨੂਵਾਦੀ ਜਾਲਮ ਜੰਜੀਰਾਂ ਵਿਚ ਜਕੜੇ ਹੋਏ ਦਲਿਤ ਆਦੀਵਾਸੀਆਂ ਨੂੰ ਭਾਰਤੀ ਸੰਵਿਧਾਨ ਵਿਚ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ(ਵੋਟ) ਅਜਾਦੀ ਲੈ ਕੇ ਦਿਤੀ[ ਉਹ ਕੌਣ ਸੀ ਜਿਸਨੇ ਅਜਿਹੀ ਅਜਾਦੀ ਲੈ ਕੇ ਦਿਤੀ ? ਉਹ ਸੀ ਅਦੀਵਾਸੀ(ਮਹਾਰ) ਕੌਮ ਦੇ ਮਹਾਨ ਸਪੂਤ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਅਜ ਦਲਿਤ ਭਾਵੇਂ ਭਾਰਤ ਜਾਂ ਸੰਸਾਰ ਦੇ ਕਿਸੇ ਵੀ ਕੋਣੇ ਵਿਚ ਮਾਣ ਸਤਿਕਾਰ ਅਤੇ ਰੁਤਬੇ ਨਾਲ ਰਹਿੰਦਾ ਹੋਵੇ ਪਰ ਇਹ ਸਭ ਸਿਹਰਾ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਹੀ ਜਾਂਦਾ ਹੈ ਪਰ ਇਸਦੇ ਨਾਲ ਹੀ ਇਹ ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਲੋਕ ਪੜ ਲਿਖ ਕੇ ਵੀ, ਉਚੀਆਂ ਪਦਵੀਆਂ ਤੇ ਜਾਕੇ ਆਪਣੇ ਆਪ ਨੂੰ ਬੇਗਾਨੇ ਤੇ ਜਾਲਮ ਧਰਮਾਂ ਦੇ ਧਰਮੀ ਅਖਵਾ ਰਹੇ ਹਨ, ਨਾ ਕਿ ਆਦੀਵਾਸੀ ਆਦਿਧਰਮੀ, ਤੇ ਕੁਝ ਤਾਂ ਚੰਦ ਰੋਕੜਾਂ ਬਦਲੇ ਹੀ ਆਪਣੇ ਅਣਮੁਲੇ ਸਭਿਯਕ ਵਿਰਸੇ ਨੂੰ ਕੋਡੀਆਂ ਦੇ ਭਾਅ ਤੇ ਲਾ ਕੇ, ਉਚੀਆਂ ਕੌਮਾਂ ਦੇ ਝੰਡੇ ਝੁਲਾ ਕੇ, ਮਹਾਨ ਮਸੀਹਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਪਿਠ ਵਿਚ ਛੁਰਾ ਮਾਰਨ ਵਾਲੀ ਗਲ ਕਰ ਰਹੇ ਹਨ ਜਿਨ੍ਹਾਂ ਦੇ ਦਾਦਿਆਂ-ਪੜਦਾਦਿਆਂ ਨਾਲ ਬਾਬਾ ਸਹਿਬ ਜੀ ਨੇ ਲੋਹਾ ਮੁਲ ਲੈ ਕੇ ਕਨੂਨੀ ਤੌਰ ਤੇ ਅਜਾਦੀ ਲੈ ਕੇ ਦਿਤੀ ਸੀ ਇਸ ਤੋਂ ਇਹ ਭਾਵ ਹੋਇਅ ਕਿ ਜੋ ਆਦੀਵਾਸੀ ਵੈਰੀ ਦੇ ਆਖੇ ਲਗਕੇ ਅਜਿਹਾ ਕਰਨ ਤੇ ਤੁਲੇ ਹੋਏ ਹਨ, ਤਾਂ ਇਹ ਸਾਫ ਜਾਹਰ ਹੋ ਜਾਂਦਾ ਹੈ ਕਿ ਪਹਿਲਾਂ ਤਾਂ ਆਪਣਿਆਂ ਪੂਰਬਜਾਂ ਦੀ ਤੋਹੀਨ-ਏ-ਤੋਹੀਨ ਕਰ ਰਹੇ ਹਨ ਤੇ ਫਿਰ ਆਪਣੀਆਂ ਆਣ ਵਾਲੀਆਂ ਔਲਾਦਾਂ ਲਈ ਸੰਗੀਨ ਆਫਤਾਂ ਦਾ ਦਰਵਾਜਾ ਖੋਲ ਰਹੇ ਹਨ ਤੇ ਫਿਰ ਕੀ ਹੋਵੇਗਾ ਉਹੀ ਅੋਲਾਦਾਂ ਰੋ-ਰੋ ਕੇ ਵਿਰਲਾਪ ਕਰਨਗੀਆਂ ਤੇ ਕਹਿਣਗੀਆਂ ਕਿ ਸਾਡੇ ਹੀ ਜਣਦਿਆਂ-ਜਣੋਦਿਆਂ ਦੀਆਂ ਕਰਤੂਤਾਂ ਦਾ ਨਤੀਜਾ ਹੈ, ਜੋਕਿ ਸਾਨੂੰ ਭੁਗਤਣਾ ਪੈ ਰਿਹਾ ਹੈ

ਸੋ ਭਾਵੇਂ ਆਦੀਵਾਸੀ ਕੌਮ ਦੇ ਨੁਮਾਇੰਦੇ ਕਿਸੇ ਵੀ ਖੇਤਰ ਵਿਚ ਕਿਉਂ ਨਾ ਹੋਣ, ਸਭਨੂੰ ਹੀ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਮਨੂਵਾਦੀ ਜਾਂ ਮਨੂਵਾਦੀ ਹਮ-ਸ਼ਕਲ ਧਰਮਾਂ ਦੇ ਧਰਮੀਆਂ ਨੇ ਕਦੇ ਵੀ ਆਦੀਵਾਸੀਆਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਤੇ ਨਾ ਹੀ ਭਵਿਖ ਵਿਚ ਕੋਈ ਅਜਿਹੀ ਆਸ ਦਿਸਦੀ ਹੈ ਦਲਿਤ ਭਾਵੇਂ ਜਿਨਾ ਮਰਜੀ ਜਾਤੀਵਾਦੀ ਕੋਹੜੀਆਂ ਨਾਲ ਜੁੜਨ ਦੀ ਆਸਤਾ ਦਿਖਾਣ ਪਰ ਉਹ(ਜਾਤਪੁਜਾਰੀ) ਇਨ੍ਹਾਂ(ਦਲਿਤਾਂ) ਨੂੰ ਕਦੇ ਵੀ ਆਪਣੇ ਵਿਚ ਨਹੀਂ ਜੋੜਨਗੇ ਇਸ ਲਈ ਹੁਣ ਵੀ ਦੇਖ ਲਵੋ ਪੰਜਾਬ ਜਾਂ ਭਾਰਤ ਵਿਚ ਕੀ ਜਾਤੀਪਾਤੀ ਦਾ ਕੋਹੜ ਨਹੀ ਮੌਜੂਦ ਹੈ ? ਇਸ ਲਈ ਕਿਸੇ ਵੀ ਅੋਹਦੇ ਦੇ ਦਲਿਤ ਨੁਮਾਇੰਦਿਆਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਜਾਤਾਂ ਦੇ ਪੁਜਾਰੀਆਂ ਵਿਚ ਜਾਣਾ ਬਿਨਾਂ ਕਿਸੇ ਖਤਰੇ ਤੋਂ ਘਟ ਨਹੀਂ ਹੋਵੇਗਾ, ਅਜ ਨਹੀਂ ਤਾਂ ਕਲ ਜਰੂਰ ਖੂਨੀ ਘਟਨਾ ਵਾਪਰੇਗੀ ਇਸ ਤਰਾ ਦੀ ਸੋਚ ਵਾਲੇ ਆਦੀਵਾਸੀਆਂ ਪ੍ਰਤੀ ਬਾਬਾ ਸਹਿਬ ਜੀ ਨੇ ਠੀਕ ਹੀ ਇਕ ਭਾਸ਼ਣ ਵਿਚ ਕਿਹਾ ਸੀ ਕਿ "ਮੈਨੂੰ ਪੜੇ ਲਿਖਿਆਂ ਨੇ ਹੀ ਧੋਖਾ ਦਿਤਾ ਹੈ" ਇਸ ਲਈ ਬਾਬਾ ਸਾਹਿਬ ਜੀ ਦੀ ਇਹ ਗੱਲ ਪੜਕੇ ਬੜਾ ਹੀ ਦੁਖ ਹੁੰਦਾ ਹੈ ਪਰ ਜੇ ਕੋਈ ਅਜ ਦੇ ਸਮੇਂ ਵਿਚ ਵੀ ਬਾਬਾ ਸਾਹਿਬ ਭੀਮ ਰਾੳ ਜੀ ਦੀ ਕਹੀ ਹੋਈ ਗੱਲ ਨੂੰ ਫਿਰ ਦੁਹਰਾ ਰਿਹਾ ਹੈ, ਤਾਂ ਫਿਰ ਤਾਂ ਕੋਈ ਗੱਲ ਕਰਨ ਵਾਲੀ ਹੀ ਨਹੀਂ ਰਹਿ ਜਾਂਦੀ ਬਾਬਾ ਸਹਿਬ ਜੀ ਨੂੰ ਕੁਝ ਧਰਮਾਂ ਦੇ ਠੇਕੇਦਾਰਾਂ ਨੇ ਇਹ ਕਹਿ ਠੁਕਰਾ ਦਿਤਾ ਸੀ, ਕਿ ਇਹ ਇਕ ਦਲਿਤ ਹੈ ਫਿਰ ਹੀ ਬਾਬਾ ਜੀ ਨੇ ਬੁਧ ਫਿਲਾਸਫੀ ਨੂੰ ਅਪਨਾਇਆ ਸੀ ਸੋ ਐ ਆਦੀਵਾਸੀ ਦਲਿਤੋ ਅਜੇ ਵੀ ਮੋਕਾ ਹੈ ਸਾਂਭ ਲਵੋ ਆਪਣੇ ਅਣਮੁਲੇ ਵਤਨ ਨੂੰ ਆਪਣੇ ਅਣਮੁਲੇ ਆਦਿ ਵਤਨ ਦੇ ਹੀਰਿਆਂ ਨੂੰ ਅਮਨੁਖੀ ਕੁਕਰਮੀਆਂ ਨੂੰ ਐਵੇਂ ਕੋਡੀਆਂ ਦੇ ਭਾਅ ਹੀ ਲੁਟਾਈ ਨਾ ਚਲੋ ਆਉ ਆਪਾਂ ਸਭ ਇਕਠੇ ਹੋ ਕੇ ਬਾਬਾ ਸਹਿਬ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਆਣ ਵਾਲੀਆਂ ਪੀੜੀਆਂ ਨੂੰ ਇਕ ਸੁਚਜੇ ਬੇਗਮਪੁਰੇ ਦੇ ਨਿਰਮਾਣ ਲਈ ਤਿਆਰ ਹੋਈਏ ਤੇ ਕਰੀਏ ਤੇ ਬਾਬਾ ਸਹਿਬ ਜੀ ਦੇ ਅਣਖੀ ਤੇ ਅਨਮੋਲ ਬਚਨਾਂ ਨੂੰ ਸਹੀ ਦਿਸ਼ਾ ਦਿੰਦੇ ਹੋਏ ਰਾਜ ਸਤਾ(ਸਿੰਧੂ ਘਾਟੀ ਦੀ ਸਭਯਤਾ) ਨੂੰ ਮੁੜ ਹਾਂਸਲ ਕਰਨ ਦਾ ਪਰਨ ਕਰੀਏ ਸਾਡਾ ਇਹੋ ਪਰਨ ਹੀ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ੧੨੦ਵੇਂ ਜਨਮ ਦਿਨ ਤੇ ਜਸ਼ਨਾਂ ਭਰੀ ਵਧਾਈ ਦੇ ਨਿਯਾਈਂ ਸਿਧ ਹੋਵੇਗਾ ਜੈ ਆਦਿ-ਵਤਨ!! ਜੈ ਭਾਰਤ!!! ਜੈ ਭੀਮ!!! ਵਲੋਂ: ਮਾਦੋਬਲਵੀਰਾ, ਬਲਵੀਰ ਸਿੰਘ ਸੰਧੂ ਇਟਲੀ ੧੩-੦੪-੨੦੧੧

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

  15-04-2011

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ